ਯੂਪੀ ਚੋਣਾਂ: ਸੱਤਵੇਂ ਤੇ ਅੰਤਿਮ ਪੜਾਅ 'ਚ ਦੁਪਹਿਰ 1 ਵਜੇ ਤੱਕ 35.51% ਵੋਟਿੰਗ

ਇਸ 'ਚ 9 ਜ਼ਿਲਿਆਂ ਦੀਆਂ 54 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।
ਯੂਪੀ ਚੋਣਾਂ: ਸੱਤਵੇਂ ਤੇ ਅੰਤਿਮ ਪੜਾਅ 'ਚ ਦੁਪਹਿਰ 1 ਵਜੇ ਤੱਕ 35.51% ਵੋਟਿੰਗ
Updated on
1 min read

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਪੜਾਅ ਲਈ ਵੋਟਿੰਗ, ਅੱਜ ਸਵੇਰੇ 7 ਵਜੇ ਸ਼ੁਰੂ ਹੋ ਗਈ ਸੀ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਪੜਾਅ 'ਚ 9 ਜ਼ਿਲਿਆਂ ਦੀਆਂ 54 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।

ਇਸ ਪੜਾਅ 'ਚ ਯੋਗੀ ਸਰਕਾਰ ਦੇ ਕਈ ਮੰਤਰੀਆਂ ਦੀ ਸਾਖ ਦਾਅ 'ਤੇ ਲੱਗੀ ਹੋਈ ਹੈ। ਇਨ੍ਹਾਂ ਵਿੱਚ ਅਨਿਲ ਰਾਜਭਰ, ਨੀਲਕੰਠ ਤਿਵਾੜੀ ਅਤੇ ਰਵਿੰਦਰ ਜੈਸਵਾਲ ਸ਼ਾਮਲ ਹਨ। ਭਾਜਪਾ ਤੋਂ ਸਪਾ ਵਿੱਚ ਗਏ ਸਾਬਕਾ ਮੰਤਰੀ ਦਾਰਾ ਸਿੰਘ ਚੌਹਾਨ ਇਸ ਵਾਰ ਘੋਸੀ ਸੀਟ ਤੋਂ ਲੜ ਰਹੇ ਹਨ।

ਭਾਜਪਾ ਦੇ ਸਹਿਯੋਗੀ ਰਹੇ ਓਮ ਪ੍ਰਕਾਸ਼ ਰਾਜਭਰ ਅਤੇ ਉਨ੍ਹਾਂ ਦੇ ਪੁੱਤਰ ਅਰਵਿੰਦ ਰਾਜਭਰ 'ਤੇ ਵੀ ਨਜ਼ਰ ਰੱਖੀ ਜਾਵੇਗੀ। ਇਸ ਵਾਰ ਮੁਖਤਾਰ ਅੰਸਾਰੀ ਦੀ ਜਗ੍ਹਾ ਉਨ੍ਹਾਂ ਦਾ ਬੇਟਾ ਅੱਬਾਸ ਅੰਸਾਰੀ ਮਊ ਤੋਂ ਚੋਣ ਲੜ ਰਿਹਾ ਹੈ। ਉਨ੍ਹਾਂ ਨੂੰ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਨੇ ਟਿਕਟ ਦਿੱਤੀ ਹੈ। ਦੂਜੇ ਪਾਸੇ ਜੌਨਪੁਰ ਦੀ ਮਲਹਨੀ ਸੀਟ ਤੋਂ ਇਕ ਹੋਰ ਬਾਹੂਬਲੀ ਧਨਜੇ ਸਿੰਘ ਵੀ ਚੋਣ ਮੈਦਾਨ ਵਿਚ ਹਨ।

ਉੱਤਰ ਪ੍ਰਦੇਸ਼ ਵਿੱਚ ਸੱਤਵੇਂ ਅਤੇ ਅੰਤਿਮ ਪੜਾਅ ਵਿੱਚ ਦੁਪਹਿਰ 1 ਵਜੇ ਤੱਕ 35.51 ਫੀਸਦੀ ਪੋਲਿੰਗ ਦਰਜ ਕੀਤੀ ਗਈ। ਹੁਣ ਤੱਕ ਆਜ਼ਮਗੜ੍ਹ 'ਚ 34.60 ਫੀਸਦੀ, ਭਦੋਹੀ 'ਚ 35.60 ਫੀਸਦੀ, ਚੰਦੌਲੀ 'ਚ 38.45 ਫੀਸਦੀ, ਗਾਜ਼ੀਪੁਰ 'ਚ 34.15 ਫੀਸਦੀ, ਜੌਨਪੁਰ 'ਚ 35.80 ਫੀਸਦੀ, ਮੌੜ 'ਚ 37.08 ਫੀਸਦੀ, ਮਿਰਜ਼ਾਪੁਰ 'ਚ 38.05 ਫੀਸਦੀ, ਸੋਨਭਦ੍ਰ 'ਚ 35.68 ਫੀਸਦੀ, ਵਾਰਾਣਸੀ 'ਚ 35.68 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਯੂਪੀ ਵਿਧਾਨ ਸਭਾ ਚੋਣਾਂ ਦੇ ਛੇ ਪੜਾਵਾਂ ਲਈ ਵੋਟਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਯੂਪੀ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ।

Related Stories

No stories found.
logo
Punjab Today
www.punjabtoday.com