ਟਵਿਨ ਟਾਵਰ ਢਾਹੁਣ ਨਾਲ ਸੁਪਰਟੈਕ ਨੂੰ 500 ਕਰੋੜ ਦਾ ਨੁਕਸਾਨ

103 ਮੀਟਰ ਉੱਚੇ ਟਵਿਨ ਟਾਵਰ - ਐਪੈਕਸ ਅਤੇ ਸੀਏਨ ਨੂੰ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਐਤਵਾਰ ਦੁਪਹਿਰ 2.30 ਵਜੇ ਢਾਹ ਦਿੱਤਾ ਗਿਆ।
ਟਵਿਨ ਟਾਵਰ ਢਾਹੁਣ ਨਾਲ ਸੁਪਰਟੈਕ ਨੂੰ 500 ਕਰੋੜ ਦਾ ਨੁਕਸਾਨ

ਕੰਪਨੀ ਦੇ ਚੇਅਰਮੈਨ RK ਅਰੋੜਾ ਨੇ ਐਤਵਾਰ ਨੂੰ ਕਿਹਾ ਕਿ ਰਿਐਲਟੀ ਫਰਮ ਸੁਪਰਟੈਕ ਲਿਮਟਿਡ ਨੂੰ ਨੋਇਡਾ ਵਿੱਚ ਆਪਣੇ ਟਵਿਨ ਟਾਵਰਾਂ ਦੇ ਢਹਿ ਜਾਣ ਕਾਰਨ ਉਸਾਰੀ ਅਤੇ ਵਿਆਜ ਦੀ ਲਾਗਤ ਸਮੇਤ ਲਗਭਗ 500 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਲਗਭਗ 100 ਮੀਟਰ ਉੱਚੇ ਟਵਿਨ ਟਾਵਰ - ਐਪੈਕਸ ਅਤੇ ਸੀਏਨ ਨੂੰ ਐਤਵਾਰ ਨੂੰ ਦੁਪਹਿਰ 2.30 ਵਜੇ ਸੁਪਰੀਮ ਕੋਰਟ ਦੇ ਉਸ ਆਦੇਸ਼ ਦੇ ਅਨੁਸਾਰ ਢਾਹ ਦਿੱਤਾ ਗਿਆ ਸੀ। ਕੋਰਟ ਨੇ ਇਹ ਫੈਸਲਾ ਇਸ ਅਧਾਰ ਤੇ ਦਿੱਤਾ ਸੀ ਕਿ ਕੰਪਨੀ ਨੇ ਉਸਾਰੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ। ਇਸ ਆਪਰੇਸ਼ਨ ਵਿੱਚ 3,700 ਕਿਲੋਗ੍ਰਾਮ ਤੋਂ ਵੱਧ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ ਸੀ। ਇਸ ਨੂੰ ਢਾਹੁਣ ਦੀ ਲਾਗਤ ਲਗਭਗ 20 ਕਰੋੜ ਰੁਪਏ ਦੱਸੀ ਗਈ ਹੈ।

ਇਹ ਟਵਿਨ ਟਾਵਰ ਨੋਇਡਾ ਐਕਸਪ੍ਰੈਸਵੇਅ 'ਤੇ ਸੈਕਟਰ 93 ਏ ਵਿਖੇ ਸੁਪਰਟੈਕ ਦੇ ਐਮਰਾਲਡ ਕੋਰਟ ਪ੍ਰੋਜੈਕਟ ਦਾ ਹਿੱਸਾ ਸਨ। ਦੋ ਟਾਵਰਾਂ ਵਿੱਚ 900 ਤੋਂ ਵੱਧ ਅਪਾਰਟਮੈਂਟਾਂ ਦੀ ਮੌਜੂਦਾ ਮਾਰਕੀਟ ਕੀਮਤ 700 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।

ਅਰੋੜਾ ਨੇ ਦੱਸਿਆ ਕਿ ਇਨ੍ਹਾਂ ਦੋ ਟਾਵਰਾਂ ਦਾ ਕੁੱਲ ਬਿਲਟਅੱਪ ਏਰੀਆ ਲਗਭਗ 8 ਲੱਖ ਵਰਗ ਫੁੱਟ ਹੈ।

ਉਹਨਾਂ ਨੇ ਕਿਹਾ ਕਿ "ਅਸੀਂ ਨੋਇਡਾ ਵਿਕਾਸ ਅਥਾਰਟੀ ਦੁਆਰਾ ਮਨਜ਼ੂਰ ਬਿਲਡਿੰਗ ਪਲਾਨ ਦੇ ਅਨੁਸਾਰ ਇਹਨਾਂ ਟਾਵਰਾਂ ਦਾ ਨਿਰਮਾਣ ਕੀਤਾ ਸੀ"।

ਢਾਹੁਣ ਦੀ ਲਾਗਤ ਬਾਰੇ ਪੁੱਛੇ ਜਾਣ 'ਤੇ ਅਰੋੜਾ ਨੇ ਕਿਹਾ ਕਿ ਸੁਪਰਟੈਕ, ਐਡੀਫਿਸ ਇੰਜੀਨੀਅਰਿੰਗ ਨੂੰ 17.5 ਕਰੋੜ ਰੁਪਏ ਅਦਾ ਕਰ ਰਿਹਾ ਹੈ, ਜਿਸ ਨੂੰ 100 ਕਰੋੜ ਰੁਪਏ ਦੇ ਬੀਮਾ ਕਵਰ ਲਈ ਪ੍ਰੀਮੀਅਮ ਦੀ ਰਕਮ ਸਮੇਤ ਢਾਂਚਿਆਂ ਨੂੰ ਸੁਰੱਖਿਅਤ ਢੰਗ ਨਾਲ ਢਾਹਣ ਦਾ ਕੰਮ ਸੌਂਪਿਆ ਗਿਆ ਸੀ। ਇਸ ਤੋਂ ਇਲਾਵਾ, ਢਾਹੁਣ ਨਾਲ ਜੁੜੇ ਕਈ ਹੋਰ ਖਰਚੇ ਹਨ।

ਪ੍ਰਾਪਰਟੀ ਕੰਸਲਟੈਂਟ ਐਨਾਰੋਕ ਦੇ ਵਾਈਸ ਚੇਅਰਮੈਨ ਸੰਤੋਸ਼ ਕੁਮਾਰ ਅਨੁਸਾਰ ਇਨ੍ਹਾਂ ਦੋ ਟਾਵਰਾਂ ਦੇ 900 ਤੋਂ ਵੱਧ ਅਪਾਰਟਮੈਂਟਾਂ ਦੀ ਮੌਜੂਦਾ ਕੀਮਤ 700 ਕਰੋੜ ਰੁਪਏ ਤੋਂ ਵੱਧ ਹੋਵੇਗੀ। ਦੋ ਟਾਵਰ, ਜੋ 2009 ਵਿੱਚ ਲਾਂਚ ਕੀਤੇ ਗਏ ਸਨ, ਵਿੱਚ 1 BHK ਸਟੂਡੀਓ ਅਪਾਰਟਮੈਂਟ ਦੇ ਨਾਲ-ਨਾਲ 2 ਅਤੇ 3 BHK ਫਲੈਟ ਸ਼ਾਮਲ ਸਨ। ਐਨਾਰੋਕ ਨੇ ਕਿਹਾ ਕਿ ਇਹ ਪ੍ਰੋਜੈਕਟ 3,200 ਰੁਪਏ ਪ੍ਰਤੀ ਵਰਗ ਫੁੱਟ 'ਤੇ ਸ਼ੁਰੂ ਕੀਤਾ ਗਿਆ ਸੀ। 2012 ਵਿੱਚ ਜਦੋਂ ਮੰਜ਼ਿਲਾਂ ਦੀ ਗਿਣਤੀ ਵਧਾ ਕੇ 40 ਕਰ ਦਿੱਤੀ ਗਈ ਤਾਂ ਕੀਮਤ 5,200 ਰੁਪਏ ਪ੍ਰਤੀ ਵਰਗ ਫੁੱਟ ਕਰ ਦਿੱਤੀ ਗਈ ਸੀ।

ਕੁਮਾਰ ਨੇ ਕਿਹਾ ਕਿ ਇਸ ਸਥਾਨ 'ਤੇ ਅਪਾਰਟਮੈਂਟ ਦੀ ਮੌਜੂਦਾ ਮਾਰਕੀਟ ਰੇਟ 8,500-9,500 ਰੁਪਏ ਪ੍ਰਤੀ ਵਰਗ ਫੁੱਟ ਹੈ।

ਦੱਸਣਯੋਗ ਹੈ ਕਿ ਪਿਛਲੇ ਸਾਲ ਅਗਸਤ ਵਿੱਚ, ਸੁਪਰੀਮ ਕੋਰਟ ਨੇ ਟਵਿਨ ਟਾਵਰਾਂ ਨੂੰ ਢਾਹੁਣ ਦਾ ਹੁਕਮ ਦਿੱਤਾ ਸੀ ਅਤੇ ਨਿਰਦੇਸ਼ ਦਿੱਤਾ ਸੀ ਕਿ ਮਕਾਨ ਖਰੀਦਦਾਰਾਂ ਦੀ ਸਾਰੀ ਰਕਮ ਬੁਕਿੰਗ ਦੇ ਸਮੇਂ ਤੋਂ 12 ਪ੍ਰਤੀਸ਼ਤ ਵਿਆਜ ਨਾਲ ਵਾਪਸ ਕੀਤੀ ਜਾਵੇ। ਸੁਪਰੀਮ ਕੋਰਟ ਨੇ ਇਹ ਵੀ ਹੁਕਮ ਦਿੱਤਾ ਕਿ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਨੂੰ ਟਵਿਨ ਟਾਵਰਾਂ ਦੇ ਨਿਰਮਾਣ ਕਾਰਨ ਹੋਈ ਪਰੇਸ਼ਾਨੀ ਲਈ 2 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇ।

ਸੋ ਇਹ ਸਾਰੇ ਖਰਚੇ ਮਿਲਾ ਕੇ ਸੁਪਰਟੈਕ ਨੂੰ ਲਗਭਗ 500 ਕਰੋੜ ਦਾ ਨੁਕਸਾਨ ਹੋਇਆ ਹੈ। ਪਰ ਨਾਲ ਹੀ ਕੰਪਨੀ ਨੇ ਆਪਣੇ ਚੱਲ ਰਹੇ ਦੂਜੇ ਪ੍ਰੋਜੈਕਟਾਂ ਲਈ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਅਤੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਉਹਨਾਂ ਦੇ ਬਾਕੀ ਪ੍ਰੋਜੈਕਟਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਸੇਫ ਹਨ।

Related Stories

No stories found.
logo
Punjab Today
www.punjabtoday.com