ਮੁੰਬਈ ਦੇ ਕੁਰਲਾ 'ਚ 4 ਮੰਜ਼ਿਲਾ ਬਿਲਡਿੰਗ ਡਿੱਗੀ, ਮਲਬੇ ਹੇਠ ਦੱਬੇ ਹਨ ਕਈ ਲੋਕ

ਮਹਾਰਾਸ਼ਟਰ ਦੇ ਮੰਤਰੀ ਆਦਿਤਿਆ ਠਾਕਰੇ ਨੇ ਕਿਹਾ ਕਿ ਇੱਥੇ ਮੌਜੂਦ ਸਾਰੀਆਂ 4 ਇਮਾਰਤਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਪਰ ਫਿਰ ਵੀ ਲੋਕ ਉੱਥੇ ਰਹਿੰਦੇ ਹਨ।
ਮੁੰਬਈ ਦੇ ਕੁਰਲਾ 'ਚ 4 ਮੰਜ਼ਿਲਾ ਬਿਲਡਿੰਗ ਡਿੱਗੀ, ਮਲਬੇ ਹੇਠ ਦੱਬੇ ਹਨ ਕਈ ਲੋਕ

ਸੋਮਵਾਰ ਦੇਰ ਰਾਤ ਮੁੰਬਈ ਦੇ ਕੁਰਲਾ ਈਸਟ ਦੇ ਨਾਇਕ ਨਗਰ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ। BMC ਮੁਤਾਬਕ ਮਲਬੇ ਹੇਠੋਂ 7 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਸਥਿਰ ਹੈ, ਜਦੋਂਕਿ 20 ਤੋਂ 25 ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ।

ਮੁੰਬਈ ਦੇ ਨਾਇਕ ਨਗਰ ਵਿੱਚ ਢਹਿ ਢੇਰੀ ਹੋਈ ਚਾਰ ਮੰਜ਼ਿਲਾ ਇਮਾਰਤ ਵਿੱਚ ਫਸੇ ਇੱਕ ਹੋਰ ਵਿਅਕਤੀ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ। ਬਚਾਅ ਕਾਰਜ ਜਾਰੀ ਹੈ। NDRF ਦੇ ਡਿਪਟੀ ਕਮਾਂਡੈਂਟ ਆਸ਼ੀਸ਼ ਕੁਮਾਰ ਦਾ ਕਹਿਣਾ ਹੈ ਕਿ ਅਜੇ ਵੀ ਕਿੰਨੇ ਲੋਕ ਫਸੇ ਹੋਏ ਹਨ, ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।

ਮਹਾਰਾਸ਼ਟਰ ਦੇ ਮੰਤਰੀ ਆਦਿਤਿਆ ਠਾਕਰੇ ਮੁੰਬਈ 'ਚ ਇਮਾਰਤ ਹਾਦਸੇ ਵਾਲੀ ਥਾਂ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ 5-7 ਲੋਕਾਂ ਨੂੰ ਬਚਾਇਆ ਗਿਆ ਹੈ। ਸਾਰੀਆਂ 4 ਇਮਾਰਤਾਂ ਨੂੰ ਖ਼ਾਲੀ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਸਨ ਪਰ ਫਿਰ ਵੀ ਉੱਥੇ ਲੋਕ ਰਹਿੰਦੇ ਹਨ। ਹਰ ਨਾਗਰਿਕ ਨੂੰ ਬਚਾਉਣਾ ਸਾਡੀ ਤਰਜੀਹ ਹੈ। ਸਵੇਰੇ ਅਸੀਂ ਇਨ੍ਹਾਂ ਇਮਾਰਤਾਂ ਨੂੰ ਖਾਲੀ ਕਰਵਾਉਣ ਅਤੇ ਢਾਹੁਣ ਦਾ ਕੰਮ ਦੇਖਾਂਗੇ ਤਾਂ ਜੋ ਆਲੇ-ਦੁਆਲੇ ਦੇ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ |

ਇਹ ਵੀ ਕਿਹਾ ਕਿ ਜਦੋਂ ਵੀ ਬੀਐਮਸੀ ਨੋਟਿਸ ਜਾਰੀ ਕਰਦੀ ਹੈ, ਇਮਾਰਤਾਂ ਨੂੰ ਖੁਦ ਖਾਲੀ ਕਰ ਦੇਣਾ ਚਾਹੀਦਾ ਹੈ। ਨਹੀਂ ਤਾਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜੋ ਕਿ ਮੰਦਭਾਗੀਆਂ ਹਨ, ਇਸ 'ਤੇ ਹੁਣ ਕਾਰਵਾਈ ਕਰਨੀ ਜ਼ਰੂਰੀ ਹੈ।

DCP ਮੁੰਬਈ ਪੁਲਿਸ ਮੰਜੂਨਾਥ ਸਿੰਗੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਇਮਾਰਤ ਸਵੇਰੇ 12.15 ਵਜੇ ਦੇ ਕਰੀਬ ਢਹਿ ਗਈ। ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 19 ਹਸਪਤਾਲ ਵਿੱਚ ਭਰਤੀ ਹਨ ਅਤੇ ਹੁਣ ਸੁਰੱਖਿਅਤ ਹਨ। ਇਹ ਸਾਰੇ ਬਿਹਾਰ ਦੇ ਮਜ਼ਦੂਰ ਹਨ। ਫਾਇਰ ਬ੍ਰਿਗੇਡ ਅਤੇ ਅਧਿਕਾਰੀ ਮੌਕੇ 'ਤੇ ਮੌਜੂਦ ਹਨ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਮਹਾਰਾਸ਼ਟਰ ਦੇ ਬਾਂਦਰਾ ਪੱਛਮੀ ਦੇ ਸ਼ਾਸਤਰੀ ਨਗਰ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 19 ਲੋਕ ਜ਼ਖਮੀ ਹੋ ਗਏ ਸਨ।

Related Stories

No stories found.
logo
Punjab Today
www.punjabtoday.com