600/600 : ਮਜ਼ਦੂਰ ਦੀ ਧੀ ਨੇ ਕੀਤਾ ਕਮਾਲ, ਟੀਚਰ ਇਕ ਨੰਬਰ ਵੀ ਨਹੀਂ ਕੱਟ ਸਕੇ

ਨੰਦਿਨੀ ਨੇ ਆਪਣੇ ਸਾਰੇ ਛੇ ਵਿਸ਼ਿਆਂ ਵਿੱਚ ਸੰਪੂਰਨ 100 ਅੰਕ ਪ੍ਰਾਪਤ ਕੀਤੇ ਹਨ। ਨੰਦਿਨੀ ਉਨ੍ਹਾਂ ਲੱਖਾਂ ਬੱਚਿਆਂ ਲਈ ਪ੍ਰੇਰਨਾ ਹੈ, ਜੋ ਸਭ ਕੁਝ ਹੋਣ ਦੇ ਬਾਵਜੂਦ ਪੜ੍ਹਾਈ ਤੋਂ ਆਪਣਾ ਦਿਲ ਚੁਰਾ ਲੈਂਦੇ ਹਨ।
600/600 : ਮਜ਼ਦੂਰ ਦੀ ਧੀ ਨੇ ਕੀਤਾ ਕਮਾਲ, ਟੀਚਰ ਇਕ ਨੰਬਰ ਵੀ ਨਹੀਂ ਕੱਟ ਸਕੇ

ਤਾਮਿਲਨਾਡੂ ਦੇ ਮਜ਼ਦੂਰ ਦੀ ਧੀ ਨੇ ਕੀਤਾ ਕਮਾਲ ਕਰ ਦਿਤਾ ਹੈ। ਤਾਮਿਲਨਾਡੂ 12ਵੀਂ ਬੋਰਡ ਦਾ ਨਤੀਜਾ ਪਿੱਛਲੇ ਦਿਨੀ ਜਾਰੀ ਕੀਤਾ ਗਿਆ। ਇਸ ਵਿੱਚ ਐਸ ਨੰਦਿਨੀ ਨੇ 600 ਵਿੱਚੋਂ 600 ਅੰਕ ਪ੍ਰਾਪਤ ਕੀਤੇ ਹਨ। ਉਹ ਬੋਰਡ ਦੀ ਟਾਪਰ ਹੈ। ਨੰਦਿਨੀ ਦੇ ਪਿਤਾ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਹਨ। ਭਾਵੇਂ ਬਾਪੂ ਇੱਕ ਰੋਟੀ ਘੱਟ ਖਾਵੇ, ਪਰ ਉਸਨੇ ਨੰਦਨੀ ਦੀ ਪੜ੍ਹਾਈ ਨਾਲ ਬਿਲਕੁਲ ਵੀ ਸਮਝੌਤਾ ਨਹੀਂ ਕੀਤਾ।

ਨੰਦਨੀ ਦੇ ਪਿਤਾ ਉਸਨੂੰ ਹਮੇਸ਼ਾ ਉਤਸ਼ਾਹਿਤ ਕਰਦੇ ਸਨ। ਨੰਦਿਨੀ ਦਾ ਕਹਿਣਾ ਹੈ ਕਿ ਅੱਜ ਉਸਨੇ ਜੋ ਵੀ ਹਾਸਲ ਕੀਤਾ ਹੈ। ਉਸ ਦੇ ਪਿੱਛੇ ਉਸ ਦਾ ਪਿਤਾ ਹੀ ਕਾਰਨ ਹੈ। ਉਹ ਹਮੇਸ਼ਾ ਨੰਦਨੀ ਨੂੰ ਸਿਖਾਉਂਦੇ ਸਨ ਕਿ ਸਿੱਖਿਆ ਸਭ ਤੋਂ ਵੱਡੀ ਦੌਲਤ ਹੈ। ਨੰਦਿਨੀ ਨੇ ਆਪਣੇ ਸਾਰੇ ਛੇ ਵਿਸ਼ਿਆਂ ਵਿੱਚ ਸੰਪੂਰਨ 100 ਅੰਕ ਪ੍ਰਾਪਤ ਕੀਤੇ। ਨੰਦਿਨੀ ਉਨ੍ਹਾਂ ਲੱਖਾਂ ਬੱਚਿਆਂ ਲਈ ਪ੍ਰੇਰਨਾ ਹੈ ਜੋ ਸਭ ਕੁਝ ਹੋਣ ਦੇ ਬਾਵਜੂਦ ਪੜ੍ਹਾਈ ਤੋਂ ਆਪਣਾ ਦਿਲ ਚੁਰਾ ਲੈਂਦੇ ਹਨ।

ਨੰਦਿਨੀ ਦੇ ਨਤੀਜੇ ਤੋਂ ਬਾਅਦ ਘਰ 'ਚ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗ ਗਈ ਹੈ। ਨੰਦਿਨੀ ਤਾਮਿਲਨਾਡੂ ਦੇ ਡਿੰਡੀਗੁਲ ਵਿੱਚ ਰਹਿੰਦੀ ਹੈ। ਉਸਨੇ ਆਪਣੀ ਸਕੂਲੀ ਪੜ੍ਹਾਈ ਇੱਕ ਸਰਕਾਰੀ ਸਕੂਲ, ਅੰਨਾਮਲੇਅਰ ਮਿੱਲਜ਼ ਗਰਲਜ਼ ਸਕੂਲ ਵਿੱਚ ਕੀਤੀ। ਉਸਦੇ 12ਵੀਂ ਵਿੱਚ ਛੇ ਵਿਸ਼ੇ ਸਨ। ਇਨ੍ਹਾਂ ਵਿੱਚ ਤਾਮਿਲ, ਅੰਗਰੇਜ਼ੀ, ਅਰਥ ਸ਼ਾਸਤਰ, ਕਾਮਰਸ, ਅਕਾਊਂਟੈਂਸੀ ਅਤੇ ਕੰਪਿਊਟਰ ਸਾਇੰਸ ਸ਼ਾਮਲ ਸਨ। ਉਸ ਨੇ ਇਨ੍ਹਾਂ ਸਾਰੇ ਵਿਸ਼ਿਆਂ ਵਿੱਚ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ।

ਨੰਦਿਨੀ ਨੇ ਇਹ ਖੁਸ਼ੀ ਆਪਣੇ ਅਧਿਆਪਕਾਂ ਤੋਂ ਇਲਾਵਾ ਮਾਤਾ-ਪਿਤਾ ਬਾਨੂਪ੍ਰਿਆ ਅਤੇ ਸਰਵਣਕੁਮਾਰ ਨਾਲ ਮਨਾਈ। ਨੰਦਿਨੀ ਨੇ ਦੱਸਿਆ ਕਿ ਉਸਦੇ ਪਿਤਾ ਦਿਹਾੜੀਦਾਰ ਮਜ਼ਦੂਰ ਹਨ। ਉਹ ਤਰਖਾਣ ਦਾ ਕੰਮ ਕਰਦਾ ਹੈ। ਪਰ, ਉਸਨੇ ਨੰਦਨੀ ਨੂੰ ਪੜ੍ਹਾਈ ਕਰਨ ਤੋਂ ਕਦੇ ਨਹੀਂ ਰੋਕਿਆ। ਅੱਜ ਜੇਕਰ ਉਸਨੇ ਇਹ ਉਪਲਬਧੀ ਹਾਸਲ ਕੀਤੀ ਹੈ ਤਾਂ ਇਸ ਪਿੱਛੇ ਉਸ ਦਾ ਪਿਤਾ ਹੀ ਕਾਰਨ ਹੈ। ਉਹ ਹਮੇਸ਼ਾ ਕਹਿੰਦਾ ਹਨ ਕਿ ਉਸਦੀ ਸਿੱਖਿਆ ਸਭ ਤੋਂ ਵੱਡੀ ਦੌਲਤ ਹੈ। ਉਹ ਹਮੇਸ਼ਾ ਨੰਦਨੀ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਦਾ ਹੈ। ਨੰਦਿਨੀ ਦਾ ਕਹਿਣਾ ਹੈ ਕਿ ਐਲਕੇਜੀ ਤੋਂ ਲੈ ਕੇ ਹੁਣ ਤੱਕ ਉਸਦੇ ਅਧਿਆਪਕਾਂ ਨੇ ਉਸ ਦੀ ਬਹੁਤ ਮਦਦ ਕੀਤੀ ਹੈ। ਉਹ ਬਹੁਤ ਖੁਸ਼ ਹੈ ਕਿ ਉਸਦੇ ਪਿਤਾ ਨੇ ਉਸ 'ਤੇ ਭਰੋਸਾ ਰੱਖਿਆ। ਉਹ ਚਾਹੁੰਦੀ ਹੈ ਕਿ ਇਹ ਭਰੋਸਾ ਅੱਗੇ ਵੀ ਇਸੇ ਤਰ੍ਹਾਂ ਬਣਿਆ ਰਹੇ। ਉਸ ਦਾ ਛੋਟਾ ਭਰਾ ਪ੍ਰਵੀਨ ਹੈ। ਪ੍ਰਵੀਨ ਛੇਵੀਂ ਜਮਾਤ ਵਿੱਚ ਪੜ੍ਹਦਾ ਹੈ।

Related Stories

No stories found.
logo
Punjab Today
www.punjabtoday.com