ਮੈਂ ਰਾਹੁਲ ਗਾਂਧੀ ਦੀ ਫ਼ੈਨ ਹਾਂ,ਰਾਹੁਲ ਨੂੰ ਦੇਖ ਖੁਸ਼ੀ ਨਾਲ ਰੋਣ ਲੱਗ ਪਈ ਕੁੜੀ

ਕਾਂਗਰਸ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਮ ਤੌਰ 'ਤੇ ਅਦਾਕਾਰਾਂ ਜਾਂ ਪੌਪ ਸਟਾਰਾਂ ਨੂੰ ਮਿਲਦੀਆਂ ਹਨ, ਪਰ ਅਜਿਹੀ ਪ੍ਰਤੀਕਿਰਿਆ ਕਿਸੇ ਰਾਜਨੇਤਾ ਲਈ ਘੱਟ ਹੀ ਦੇਖਣ ਨੂੰ ਮਿਲਦੀ ਹੈ।
ਮੈਂ ਰਾਹੁਲ ਗਾਂਧੀ ਦੀ ਫ਼ੈਨ ਹਾਂ,ਰਾਹੁਲ ਨੂੰ ਦੇਖ ਖੁਸ਼ੀ ਨਾਲ ਰੋਣ ਲੱਗ ਪਈ ਕੁੜੀ

ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦੌਰਾਨ ਰਾਹੁਲ ਗਾਂਧੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰਾਹੁਲ ਗਾਂਧੀ ਨੂੰ ਮਿਲਦੇ ਹੋਏ ਇਕ ਲੜਕੀ ਆਪਣੇ ਹੰਝੂ ਨਹੀਂ ਰੋਕ ਸਕੀ। ਕਦੇ ਉਹ ਕੁੜੀ ਖੁਸ਼ੀ ਨਾਲ ਛਾਲਾਂ ਮਾਰਦੀ ਤੇ ਕਦੇ ਰੋਣ ਲੱਗ ਜਾਂਦੀ ਹੈ।

ਅਜਿਹੇ 'ਚ ਰਾਹੁਲ ਗਾਂਧੀ ਵੀ ਉਨ੍ਹਾਂ ਨੂੰ ਜੱਫੀ ਪਾ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸ਼੍ਰੀਨਿਵਾਸ ਨੇ ਵੀ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ, ਕਿ ਰਾਹੁਲ ਗਾਂਧੀ ਹੋਰ ਕਾਂਗਰਸੀ ਨੇਤਾਵਾਂ ਨਾਲ 'ਭਾਰਤ ਜੋੜੋ ਯਾਤਰਾ' ਲਈ ਪੈਦਲ ਮਾਰਚ ਕਰ ਰਹੇ ਹਨ।

ਇਸ ਦੌਰਾਨ ਦੋ ਲੜਕੀਆਂ ਰਾਹੁਲ ਗਾਂਧੀ ਦੇ ਨੇੜੇ ਆਉਂਦੀਆਂ ਹਨ ਅਤੇ ਇਕ ਭਾਵੁਕ ਹੋ ਕੇ ਰੋਣ ਲੱਗ ਜਾਂਦੀ ਹੈ। ਵੀਡੀਓ 'ਚ ਉਹ ਖੁਸ਼ੀ ਨਾਲ ਛਾਲ ਮਾਰਦੀ ਵੀ ਨਜ਼ਰ ਆ ਰਹੀ ਹੈ। ਲੜਕੀ ਨੂੰ ਭਾਵੁਕ ਹੁੰਦੇ ਦੇਖ ਰਾਹੁਲ ਨੇ ਉਸ ਨੂੰ ਜੱਫੀ ਪਾ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਵਾਇਰਲ ਹੋ ਰਹੀ ਇਸ ਵੀਡੀਓ 'ਤੇ ਕਈ ਯੂਜ਼ਰਸ ਕਮੈਂਟ ਕਰ ਰਹੇ ਹਨ।

ਇੱਕ ਨੇ ਲਿਖਿਆ- ਇਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਮ ਤੌਰ 'ਤੇ ਅਦਾਕਾਰਾਂ ਜਾਂ ਪੌਪ ਸਟਾਰਾਂ ਨੂੰ ਮਿਲਦੀਆਂ ਹਨ, ਪਰ ਅਜਿਹੀ ਪ੍ਰਤੀਕਿਰਿਆ ਕਿਸੇ ਰਾਜਨੇਤਾ ਲਈ ਘੱਟ ਹੀ ਦੇਖਣ ਨੂੰ ਮਿਲਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦੇ 18ਵੇਂ ਦਿਨ ਦੀ ਸ਼ੁਰੂਆਤ ਬੁੱਧਵਾਰ ਨੂੰ ਰਾਹੁਲ ਗਾਂਧੀ ਅਤੇ ਪਾਰਟੀ ਦੇ ਸੈਂਕੜੇ ਵਰਕਰਾਂ ਦੁਆਰਾ ਕੇਰਲ ਵਿੱਚ ਪੈਦਲ ਮਾਰਚ ਨਾਲ ਹੋਈ।

ਇਹ ਮਾਰਚ ਇੱਥੋਂ ਦੇ ਪੰਡਿਕ ਸਕੂਲ ਪੱਦੀ ਤੋਂ ਸ਼ੁਰੂ ਹੋਇਆ। ਅੱਜ ਮਾਰਚ ਵਾਇਨਾਡ ਹਲਕੇ ਵਿੱਚ ਦਾਖ਼ਲ ਹੋਵੇਗਾ। 3,570 ਕਿਲੋਮੀਟਰ ਅਤੇ 150 ਦਿਨਾਂ ਦਾ ਇਹ ਮਾਰਚ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋ ਕੇ ਜੰਮੂ-ਕਸ਼ਮੀਰ ਵਿੱਚ ਸਮਾਪਤ ਹੋਵੇਗਾ। 10 ਸਤੰਬਰ ਨੂੰ ਕੇਰਲ ਵਿੱਚ ਦਾਖ਼ਲ ਹੋ ਕੇ 'ਭਾਰਤ ਜੋੜੋ ਯਾਤਰਾ' ਇੱਥੇ 450 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਅਤੇ 1 ਅਕਤੂਬਰ ਨੂੰ ਕਰਨਾਟਕ ਵਿੱਚ ਦਾਖ਼ਲ ਹੋਵੇਗੀ।

Related Stories

No stories found.
logo
Punjab Today
www.punjabtoday.com