ਆਮਿਰ ਨੇ ਪੀਐੱਮ ਦੀ ਕੀਤੀ ਤਾਰੀਫ਼, ਕਿਹਾ-ਪ੍ਰੋਗਰਾਮ 'ਮਨ ਕੀ ਬਾਤ' ਇਤਿਹਾਸਕ

ਇਸ ਸੰਮੇਲਨ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਆਮਿਰ ਨੇ ਪੀਐੱਮ ਦੀ ਕੀਤੀ ਤਾਰੀਫ਼, ਕਿਹਾ-ਪ੍ਰੋਗਰਾਮ 'ਮਨ ਕੀ ਬਾਤ' ਇਤਿਹਾਸਕ

ਆਮਿਰ ਖਾਨ ਦੀ ਗਿਣਤੀ ਬਾਲੀਵੁੱਡ ਦੇ ਸਭ ਤੋਂ ਵਧੀਆ ਅਦਾਕਾਰਾਂ ਵਿਚ ਕੀਤੀ ਜਾਂਦੀ ਹੈ। ਆਮਿਰ ਖਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੂਬ ਤਾਰੀਫ ਕੀਤੀ ਹੈ। ਪੀਐਮ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦੀ ਤਾਰੀਫ਼ ਕਰਦੇ ਹੋਏ ਆਮਿਰ ਨੇ ਕਿਹਾ ਕਿ ਇਸ ਮਾਧਿਅਮ ਰਾਹੀਂ ਉਹ ਦੇਸ਼ ਦੇ ਲੋਕਾਂ ਨਾਲ ਮਹੱਤਵਪੂਰਨ ਨੁਕਤਿਆਂ 'ਤੇ ਗੱਲ ਕਰਦੇ ਹਨ।

ਆਮਿਰ ਮੁਤਾਬਕ ਪੀਐਮ ਮੋਦੀ ਇਸ ਪ੍ਰੋਗਰਾਮ ਰਾਹੀਂ ਦੇਸ਼ ਦੇ ਲੋਕਾਂ ਨਾਲ ਜੁੜਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹਨ, ਦੇਸ਼ ਦੇ ਨੇਤਾ ਹੋਣ ਦੇ ਨਾਤੇ ਉਨ੍ਹਾਂ ਦਾ ਕੰਮ ਸ਼ਲਾਘਾਯੋਗ ਹੈ। ਆਮਿਰ ਨੇ ਕਿਹਾ, 'ਪ੍ਰਧਾਨ ਮੰਤਰੀ ਮੋਦੀ ਨੇ ਦਿਖਾਇਆ ਕਿ ਸੰਚਾਰ ਰਾਹੀਂ ਲੋਕਾਂ ਨੂੰ ਰਸਤਾ ਕਿਵੇਂ ਦਿਖਾਇਆ ਜਾ ਸਕਦਾ ਹੈ। ਉਹ ਲੋਕਾਂ ਨੂੰ ਦੱਸਦੇ ਹਨ ਕਿ ਤੁਹਾਡਾ ਨਜ਼ਰੀਆ ਕੀ ਹੈ। ਭਵਿੱਖ ਵਿੱਚ ਲੋਕਾਂ ਦਾ ਸਮਰਥਨ ਕਿਵੇਂ ਪ੍ਰਾਪਤ ਕਰਨਾ ਹੈ।

'ਮਨ ਕੀ ਬਾਤ' ਵਿੱਚ ਅਜਿਹੀਆਂ ਅਹਿਮ ਗੱਲਾਂ ਦੱਸੀਆਂ ਗਈਆਂ ਹਨ। ਪ੍ਰਧਾਨ ਮੰਤਰੀ ਦਾ ਇਹ ਬਹੁਤ ਹੀ ਇਤਿਹਾਸਕ ਪ੍ਰੋਗਰਾਮ ਹੈ। ਦਰਅਸਲ 2014 'ਚ ਸੱਤਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰੇਡੀਓ 'ਤੇ 'ਮਨ ਕੀ ਬਾਤ' ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਇਸ ਰਾਹੀਂ ਉਹ ਦੇਸ਼ ਦੇ ਲੋਕਾਂ ਨਾਲ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕਰਦੇ ਹਨ ਅਤੇ ਉਨ੍ਹਾਂ ਦੇ ਸੁਝਾਅ ਰੱਖਦੇ ਹਨ। 'ਮਨ ਕੀ ਬਾਤ' 30 ਅਪ੍ਰੈਲ ਨੂੰ 100 ਐਪੀਸੋਡ ਪੂਰੇ ਕਰਨ ਜਾ ਰਿਹਾ ਹੈ। ਇਸ ਮੌਕੇ 'ਤੇ ਦਿੱਲੀ 'ਚ ਇਕ ਕਨਕਲੇਵ ਦਾ ਆਯੋਜਨ ਕੀਤਾ ਗਿਆ, ਜਿਸ 'ਚ ਆਮਿਰ ਖਾਨ ਨੂੰ ਸੱਦਾ ਦਿੱਤਾ ਗਿਆ।

ਆਮਿਰ ਤੋਂ ਇਲਾਵਾ ਫਿਲਮ ਇੰਡਸਟਰੀ ਦੀ ਅਭਿਨੇਤਰੀ ਰਵੀਨਾ ਟੰਡਨ ਨੇ ਵੀ ਇਸ ਈਵੈਂਟ 'ਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ 'ਚ 100 ਅਜਿਹੇ ਲੋਕਾਂ ਨੂੰ ਬੁਲਾਇਆ ਗਿਆ ਸੀ, ਜਿਨ੍ਹਾਂ ਦਾ ਜ਼ਿਕਰ ਪੀਐੱਮ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ 'ਚ ਕਿਸੇ ਨਾ ਕਿਸੇ ਸਮੇਂ ਕੀਤਾ ਹੈ। ਆਮਿਰ ਖਾਨ ਭਾਵੇਂ ਅੱਜ ਪੀਐਮ ਮੋਦੀ ਦੀ ਤਾਰੀਫ਼ ਕਰ ਰਹੇ ਹਨ, ਪਰ ਇੱਕ ਸਮਾਂ ਸੀ ਜਦੋਂ ਉਹ ਖੁੱਲ੍ਹ ਕੇ ਸਰਕਾਰ ਦਾ ਵਿਰੋਧ ਕਰਦੇ ਸਨ।

2015 ਵਿੱਚ ਇੱਕ ਇਵੈਂਟ ਵਿੱਚ ਆਮਿਰ ਨੇ ਅਸਹਿਣਸ਼ੀਲਤਾ ਦੇ ਮੁੱਦੇ ਉੱਤੇ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਮਾਹੌਲ ਨੂੰ ਦੇਖਦਿਆਂ ਉਹ ਪਰਿਵਾਰ ਸਮੇਤ ਦੇਸ਼ ਛੱਡਣ ਬਾਰੇ ਸੋਚਦਾ ਹੈ। 'ਮਨ ਕੀ ਬਾਤ' ਦਾ 100ਵਾਂ ਐਪੀਸੋਡ 30 ਅਪ੍ਰੈਲ ਐਤਵਾਰ ਨੂੰ ਪ੍ਰਸਾਰਿਤ ਹੋਵੇਗਾ। ਪ੍ਰਸਾਰ ਭਾਰਤੀ ਨੇ 100ਵੇਂ ਐਪੀਸੋਡ ਦਾ ਜਸ਼ਨ ਮਨਾਉਣ ਲਈ ਬੁੱਧਵਾਰ ਨੂੰ 'ਮਨ ਕੀ ਬਾਤ @ 100 ਕਨਕਲੇਵ' ਦਾ ਆਯੋਜਨ ਕੀਤਾ। ਇਸ ਸੰਮੇਲਨ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

Related Stories

No stories found.
logo
Punjab Today
www.punjabtoday.com