ਫਰਮਾਨੀ ਦੇ ਸਮਰਥਨ 'ਚ 'ਹਰ ਹਰ ਸ਼ੰਭੂ' ਗੀਤ ਦੀ ਅਸਲੀ ਗਾਇਕਾ ਅਭਿਲਿਪਸਾ ਪਾਂਡਾ

ਓਡੀਸ਼ਾ ਦੀ ਰਹਿਣ ਵਾਲੀ ਅਭਿਲਿਪਸਾ ਪਾਂਡਾ ਨੇ ਕਿਹਾ, ਮੈਨੂੰ ਖੁਸ਼ੀ ਹੈ ਕਿ ਸਾਰੇ ਲੋਕ ਮੇਰਾ ਗੀਤ ਗਾ ਰਹੇ ਹਨ। ਸੰਗੀਤ 'ਚ ਕੋਈ ਹਿੰਦੂ-ਮੁਸਲਿਮ ਨਹੀਂ ਹੈ।
ਫਰਮਾਨੀ ਦੇ ਸਮਰਥਨ 'ਚ 'ਹਰ ਹਰ ਸ਼ੰਭੂ' ਗੀਤ ਦੀ ਅਸਲੀ ਗਾਇਕਾ ਅਭਿਲਿਪਸਾ ਪਾਂਡਾ
Updated on
2 min read

'ਹਰ ਹਰ ਸ਼ੰਭੂ' ਗੀਤ ਦੀ ਅਸਲੀ ਗਾਇਕਾਂ ਅਭਿਲਿਪਸਾ ਪਾਂਡਾ ਨੇ ਫਰਮਾਨੀ ਨਾਜ਼ ਵਿਵਾਦ 'ਤੇ ਆਪਣੀ ਪ੍ਰਤੀਕ੍ਰਿਆ ਦਿਤੀ ਹੈ। 'ਹਰ ਹਰ ਸ਼ੰਭੂ 'ਗੀਤ ਗਾ ਕੇ ਉਲੇਮਾ ਦੇ ਨਿਸ਼ਾਨੇ 'ਤੇ ਆਈ ਫਰਮਾਨੀ ਨਾਜ਼ ਨੂੰ ਇਸ ਗੀਤ ਦੇ ਅਸਲੀ ਗਾਇਕਾਂ ਦਾ ਸਾਥ ਮਿਲਿਆ ਹੈ। ਓਡੀਸ਼ਾ ਦੀ ਰਹਿਣ ਵਾਲੀ ਅਭਿਲਿਪਸਾ ਪਾਂਡਾ ਨੇ ਕਿਹਾ, ਮੈਨੂੰ ਖੁਸ਼ੀ ਹੈ ਕਿ ਸਾਰੇ ਲੋਕ ਮੇਰਾ ਗੀਤ ਗਾ ਰਹੇ ਹਨ। ਸੰਗੀਤ 'ਚ ਕੋਈ ਹਿੰਦੂ-ਮੁਸਲਿਮ ਨਹੀਂ ਹੈ।

ਫਰਮਾਨੀ ਨੂੰ ਇਹ ਗੀਤ ਪਸੰਦ ਆਇਆ ਹੈ, ਇਸ ਲਈ ਉਹ ਇਸ ਨੂੰ ਗਾ ਰਹੀ ਹੈ। ਮੇਰਾ ਗੀਤ ਗਾਇਆ ਗਿਆ ਹੈ। ਕਿਸੇ ਵੀ ਭਾਈਚਾਰੇ ਵਿੱਚ ਵੰਡਿਆ ਨਹੀਂ ਗਿਆ।" ਅਭਿਲਿਪਸਾ ਕਹਿੰਦੀ ਹੈ, "ਕੋਈ ਵੀ ਸੰਗੀਤ ਹਿੰਦੂ-ਮੁਸਲਿਮ ਨਹੀਂ ਹੁੰਦਾ। ਅਸੀਂ ਸਿਰਫ਼ ਇਸ ਨੂੰ ਵੰਡਦੇ ਹਾਂ, ਜੋ ਵੀ ਗੀਤ ਸਾਨੂੰ ਪਸੰਦ ਹੋਵੇਗਾ, ਅਸੀਂ ਗਾਵਾਂਗੇ। ਟ੍ਰੋਲਰਾਂ ਦਾ ਕੰਮ ਫਜ਼ੂਲ ਗੱਲਾਂ ਕਹਿ ਕੇ ਦੂਜਿਆਂ ਦਾ ਸਮਾਂ ਬਰਬਾਦ ਕਰਨਾ ਹੈ। ਅਜਿਹੇ ਲੋਕਾਂ ਤੋਂ ਦੂਰ ਰਹੋ।

ਅਭਿਲਿਪਸਾ ਦਾ ਕਹਿਣਾ ਹੈ, "ਲੋਕਾਂ ਨੇ ਹਰ ਹਰ ਸ਼ੰਭੂ ਗੀਤ ਨੂੰ ਬਹੁਤ ਪਸੰਦ ਕੀਤਾ ਹੈ। ਇਸ ਗੀਤ 'ਤੇ ਕਿਸੇ ਦਾ ਨਾਂ ਨਹੀਂ ਲਿਖਿਆ ਗਿਆ ਹੈ। ਲੋਕ ਇਸ ਗੀਤ ਨੂੰ ਉਦੋਂ ਹੀ ਗਾ ਰਹੇ ਹਨ, ਜਦੋਂ ਉਨ੍ਹਾਂ ਨੂੰ ਚੰਗਾ ਲੱਗਦਾ ਹੈ। ਫਰਮਾਨੀ ਨੇ ਇਸ ਗੀਤ ਨੂੰ ਗਾਇਆ ਹੈ ਅਤੇ ਇਸ ਨੂੰ ਹੋਰ ਭਾਈਚਾਰਿਆਂ ਤੱਕ ਵੀ ਪਹੁੰਚਾਇਆ ਗਿਆ ਹੈ।" ਉਲੇਮਾਂ ਦੇ ਸਵਾਲ 'ਤੇ ਅਭਿਲਿਪਸਾ ਕਹਿੰਦੀ ਹੈ, "ਮੈਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ। ਉਹ ਫਰਮਾਨੀ ਦੇ ਧਰਮ ਨਾਲ ਸਬੰਧਤ ਹਨ। ਫਰਮਾਨੀ ਇੱਕ ਕਲਾਕਾਰ ਹੈ। ਕਲਾਕਾਰ ਸਿਰਫ਼ ਇੱਕ ਭਾਈਚਾਰੇ ਦੇ ਗੀਤ ਨਹੀਂ ਗਾਉਂਦੇ, ਫਰਮਾਨੀ ਵੀ ਉਹੀ ਕੰਮ ਕਰ ਰਹੀ ਹੈ।"

ਤੁਹਾਨੂੰ ਦੱਸ ਦੇਈਏ ਕਿ ਸਾਵਣ ਦੇ ਮਹੀਨੇ 'ਚ YouTuber ਫਰਮਾਨੀ ਨਾਜ਼ ਨੇ ਕਾਵੱਡਿਆਂ ਲਈ 'ਹਰ ਹਰ ਸ਼ੰਭੂ' ਗੀਤ ਗਾਇਆ ਸੀ। ਇਸ ਤੋਂ ਬਾਅਦ ਦੇਵਬੰਦ ਦੇ ਉਲੇਮਾ ਨੇ ਉਸ ਦਾ ਵਿਰੋਧ ਕੀਤਾ। ਉਲੇਮਾ ਨੇ ਕਿਹਾ ਸੀ ਕਿ, ਫਰਮਾਨੀ ਨੂੰ ਇਹ ਸਭ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਦੂਜੇ ਫਿਰਕਿਆਂ ਦੇ ਗੀਤ ਨਹੀਂ ਗਾਉਣੇ ਚਾਹੀਦੇ।" ਉਲੇਮਾ ਦੀ ਇਸ ਗੱਲ 'ਤੇ ਫਰਮਾਨੀ ਨੇ ਕਿਹਾ ਸੀ, ''ਤੁਸੀਂ ਉਦੋਂ ਕਿੱਥੇ ਸੀ, ਜਦੋਂ ਮੇਰੇ ਪਤੀ ਨੇ ਮੈਨੂੰ ਘਰੋਂ ਕੱਢ ਦਿੱਤਾ ਸੀ।

ਅਭਿਲਿਪਸਾ ਹੁਣ ਤੱਕ 8 ਗੀਤ ਗਾ ਚੁੱਕੀ ਹੈ। 'ਹਰ ਹਰ ਸ਼ੰਭੂ' ਗਾਉਣ ਤੋਂ ਹੀ ਉਸ ਨੂੰ ਪਛਾਣ ਮਿਲੀ। ਅਭਿਲਿਪਸਾ ਦੇ ਨਾਲ ਗੀਤ 'ਚ ਨਜ਼ਰ ਆਉਣ ਵਾਲੇ ਨੌਜਵਾਨ ਦਾ ਨਾਂ ਜੀਤੂ ਹੈ। ਜੋ ਓਡੀਸ਼ਾ ਵਿੱਚ ਰਹਿੰਦੇ ਹਨ। ਅਭਿਲਿਪਸਾ ਜੀਤੂ ਨੂੰ ਆਪਣੇ ਇੱਕ ਅਧਿਆਪਕ ਰਾਹੀਂ ਮਿਲੀ। ਇਸ ਤੋਂ ਬਾਅਦ ਗੀਤ ਦੀ ਸ਼ੂਟਿੰਗ ਝਾਰਖੰਡ 'ਚ ਹੋਈ। ਅਭਿਲਿਪਸਾ ਨੇ ਆਪਣੀ ਨਾਨੀ ਤੋਂ ਸੰਗੀਤ ਸਿੱਖਿਆ ਹੈ। ਉਸਦੀ ਮਾਂ ਇੱਕ ਕਲਾਸੀਕਲ ਡਾਂਸਰ ਅਤੇ ਗਾਇਕਾ ਹੈ। ਦਾਦਾ ਜੀ ਕਲਾਕਾਰ ਹਨ, ਪਿਤਾ ਜੀ ਵੀ ਕਲਾ ਦੇ ਖੇਤਰ ਨਾਲ ਜੁੜੇ ਹੋਏ ਹਨ।

ਅਭਿਲਿਪਸਾ ਨੇ 4 ਸਾਲ ਦੀ ਉਮਰ ਵਿੱਚ ਆਪਣੀ ਗਾਇਕੀ ਦਾ ਅਭਿਆਸ ਸ਼ੁਰੂ ਕੀਤਾ ਸੀ। ਉਸਨੇ 2015 ਵਿੱਚ ਗਾਉਣਾ ਸ਼ੁਰੂ ਕੀਤਾ। ਅਭਿਲਿਪਸਾ 8 ਭਾਸ਼ਾਵਾਂ ਵਿੱਚ ਗਾ ਸਕਦੀ ਹੈ। ਸੰਗੀਤ ਤੋਂ ਇਲਾਵਾ ਅਭਿਲਿਪਸਾ ਕਰਾਟੇ ਵਿੱਚ ਵੀ ਮਾਸਟਰ ਹੈ। ਉਹ ਰਾਸ਼ਟਰੀ ਪੱਧਰ ਤੱਕ ਕਰਾਟੇ ਖੇਡ ਚੁੱਕੀ ਹੈ। ਉਹ ਕਰਾਟੇ ਵਿੱਚ ਬਲੈਕ ਬੈਲਟ ਹੈ। ਉਹ ਡਾਂਸ ਦੀ ਵੀ ਸ਼ੌਕੀਨ ਹੈ, ਹੁਣ ਉਹ 12ਵੀਂ ਜਮਾਤ ਦੀ ਵਿਦਿਆਰਥਣ ਹੈ।

Related Stories

No stories found.
logo
Punjab Today
www.punjabtoday.com