ਜੀਆ ਖਾਨ ਖੁਦਕੁਸ਼ੀ ਮਾਮਲੇ 'ਚ ਕੋਰਟ ਨੇ ਦਿੱਤਾ ਵੱਡਾ ਫੈਸਲਾ,ਸੂਰਜ ਪੰਚੋਲੀ ਬਰੀ

ਜੀਆ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2007 'ਚ ਅਮਿਤਾਭ ਬੱਚਨ ਦੇ ਨਾਲ 'ਨਿਸ਼ਬਦ' ਨਾਲ ਕੀਤੀ ਸੀ। ਜੀਆ ਸਿਰਫ 21 ਸਾਲ ਦੀ ਸੀ ਜਦੋਂ ਉਸਨੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ।
ਜੀਆ ਖਾਨ ਖੁਦਕੁਸ਼ੀ ਮਾਮਲੇ 'ਚ ਕੋਰਟ ਨੇ ਦਿੱਤਾ ਵੱਡਾ ਫੈਸਲਾ,ਸੂਰਜ ਪੰਚੋਲੀ ਬਰੀ

ਬਾਲੀਵੁੱਡ ਅਭਿਨੇਤਰੀ ਜੀਆ ਖਾਨ ਦੇ ਖੁਦਕੁਸ਼ੀ ਮਾਮਲੇ 'ਚ ਮੁੰਬਈ ਦੀ ਸੀਬੀਆਈ ਅਦਾਲਤ ਨੇ ਅਭਿਨੇਤਾ ਸੂਰਜ ਪੰਚੋਲੀ ਨੂੰ ਬਰੀ ਕਰ ਦਿੱਤਾ ਹੈ। ਬਾਲੀਵੁੱਡ ਅਦਾਕਾਰਾ ਜੀਆ ਖਾਨ 3 ਜੂਨ 2013 ਨੂੰ ਮੁੰਬਈ ਸਥਿਤ ਆਪਣੇ ਘਰ 'ਚ ਮ੍ਰਿਤਕ ਪਾਈ ਗਈ ਸੀ। ਅਦਾਕਾਰਾ ਦੇ ਖੁਦਕੁਸ਼ੀ ਮਾਮਲੇ 'ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਕਰੀਬ 10 ਸਾਲ ਬਾਅਦ ਆਪਣਾ ਫੈਸਲਾ ਸੁਣਾਇਆ ਹੈ। ਇਸ ਮਾਮਲੇ 'ਚ ਅਭਿਨੇਤਾ ਸੂਰਜ ਪੰਚੋਲੀ 'ਤੇ ਜੀਆ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਸੀ।

ਅੱਜ ਆਪਣਾ ਵੱਡਾ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਸੂਰਜ ਪੰਚੋਲੀ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਅਦਾਲਤ ਦੇ ਫੈਸਲੇ ਦੌਰਾਨ ਜੀਆ ਦੀ ਮਾਂ ਵੀ ਮੌਜੂਦ ਸੀ। ਇਸ ਦੇ ਨਾਲ ਹੀ ਜੀਆ ਦੀ ਮਾਂ ਰਾਬੀਆ ਨੇ ਵੀ ਅਦਾਲਤ ਦਾ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਅੱਜ ਆਪਣੇ ਵਕੀਲ ਰਾਹੀਂ ਅਰਜ਼ੀ ਦਾਇਰ ਕੀਤੀ ਸੀ। ਹਾਲਾਂਕਿ, ਅਦਾਲਤ ਨੇ ਰਾਬੀਆ ਖਾਨ ਦੀ ਅਰਜ਼ੀ 'ਤੇ ਵਿਚਾਰ ਨਹੀਂ ਕੀਤਾ ਅਤੇ ਫੈਸਲਾ ਦਿੰਦੇ ਹੋਏ, ਸੂਰਜ ਪੰਚੋਲੀ ਨੂੰ ਜੀਆ ਖਾਨ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ।

ਦੱਸ ਦੇਈਏ ਕਿ ਪਹਿਲਾਂ ਇਸ ਮਾਮਲੇ ਦੀ ਜਾਂਚ ਮੁੰਬਈ ਪੁਲਿਸ ਕਰ ਰਹੀ ਸੀ ਅਤੇ ਉਸ ਤੋਂ ਬਾਅਦ ਮਰਹੂਮ ਅਦਾਕਾਰਾ ਦੀ ਮਾਂ ਰਾਬੀਆ ਖਾਨ ਦੀ ਪਟੀਸ਼ਨ 'ਤੇ ਅਦਾਲਤ ਨੇ ਇਸ ਨੂੰ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਸੀ। ਜੀਆ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2007 'ਚ ਅਮਿਤਾਭ ਬੱਚਨ ਦੇ ਨਾਲ 'ਨਿਸ਼ਬਦ' ਨਾਲ ਕੀਤੀ ਸੀ। ਜੀਆ ਸਿਰਫ 21 ਸਾਲ ਦੀ ਸੀ ਜਦੋਂ ਉਸਨੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ।

ਰਾਮ ਗੋਪਾਲ ਵਰਮਾ ਦੀ ਇਸ ਫਿਲਮ 'ਚ ਜੀਆ ਅਤੇ ਅਮਿਤਾਭ ਦਾ ਰੋਮਾਂਟਿਕ ਰਿਸ਼ਤਾ ਦਿਖਾਇਆ ਗਿਆ ਸੀ। ਜੀਆ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ ਸੀ। ਇਸ ਤੋਂ ਬਾਅਦ ਜੀਆ ਖਾਨ 2008 ਦੀ ਬਲਾਕਬਸਟਰ ਫਿਲਮ 'ਗਜਨੀ' 'ਚ ਆਮਿਰ ਖਾਨ ਨਾਲ ਨਜ਼ਰ ਆਈ। ਆਮਿਰ ਖਾਨ ਅਤੇ ਅਸਿਨ ਸਟਾਰਰ ਫਿਲਮ ਵਿੱਚ ਜੀਆ ਇੱਕ ਮੈਡੀਕਲ ਸਟੂਡੈਂਟ ਦੀ ਭੂਮਿਕਾ ਵਿੱਚ ਸੀ। ਇਸ ਤੋਂ ਬਾਅਦ 2010 'ਚ ਜੀਆ ਨੇ ਆਪਣੀ ਤੀਜੀ ਅਤੇ ਆਖਰੀ ਫਿਲਮ 'ਹਾਊਸਫੁੱਲ' ਕੀਤੀ। ਇਸ ਫਿਲਮ 'ਚ ਵੀ ਜੀਆ ਨੇ ਅਕਸ਼ੈ ਕੁਮਾਰ ਵਰਗੇ ਵੱਡੇ ਸਿਤਾਰਿਆਂ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ ਅਤੇ ਇਹ ਫਿਲਮ ਵੀ ਹਿੱਟ ਰਹੀ ਸੀ।

Related Stories

No stories found.
logo
Punjab Today
www.punjabtoday.com