ਰਾਜ ਠਾਕਰੇ ਲਾਊਡਸਪੀਕਰ ਹਟਾਉਣ ਦੀ ਬਜਾਏ ਮਹਿੰਗਾਈ ਤੇ ਗੱਲ ਕਰਨ : ਆਦਿਤਿਆ

ਰਾਜ ਠਾਕਰੇ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਸਾਰੀਆਂ ਮਸਜਿਦਾਂ ਤੋਂ ਲਾਊਡਸਪੀਕਰ ਹਟਾ ਦਿੱਤੇ ਜਾਣ।
ਰਾਜ ਠਾਕਰੇ ਲਾਊਡਸਪੀਕਰ ਹਟਾਉਣ ਦੀ ਬਜਾਏ ਮਹਿੰਗਾਈ ਤੇ ਗੱਲ ਕਰਨ : ਆਦਿਤਿਆ
Updated on
2 min read

ਮਹਾਰਾਸ਼ਟਰ ਦੇ ਮੰਤਰੀ ਆਦਿਤਿਆ ਠਾਕਰੇ ਨੇ ਆਪਣੇ ਚਾਚਾ ਰਾਜ ਠਾਕਰੇ ਨੂੰ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਮਸਜਿਦਾਂ ਤੋਂ ਲਾਊਡਸਪੀਕਰ ਹਟਾਉਣ ਦੀ ਬਜਾਏ ਉਨ੍ਹਾਂ ਲਾਊਡਸਪੀਕਰਾਂ ਦੀ ਵਰਤੋਂ ਵਧਦੀ ਮਹਿੰਗਾਈ, ਪੈਟਰੋਲ, ਡੀਜ਼ਲ ਜਾਂ ਸੀਐਨਜੀ ਦੀਆਂ ਕੀਮਤਾਂ ਬਾਰੇ ਕੇਂਦਰ ਦਾ ਮਜ਼ਾਕ ਉਡਾਉਂਦੇ ਹੋਏ ਕੀਤੀ ਜਾਵੇ।

ਲਾਊਡਸਪੀਕਰ ਵਿਵਾਦ ਤੇ ਟਿੱਪਣੀ ਕਰਦਿਆਂ ਮੰਤਰੀ ਨੇ ਕਿਹਾ, "ਕਿਸੇ ਨੂੰ ਪੈਟਰੋਲ, ਡੀਜ਼ਲ ਜਾਂ ਸੀਐਨਜੀ ਬਾਰੇ ਗੱਲ ਕਰਨੀ ਚਾਹੀਦੀ ਹੈ ਅਤੇ ਪਿਛਲੇ 60 ਸਾਲਾਂ 'ਤੇ ਨਹੀਂ, ਸਗੋਂ ਪਿਛਲੇ 2-3 ਸਾਲਾਂ 'ਤੇ ਧਿਆਨ ਦੇਣਾ ਚਾਹੀਦਾ ਹੈ। "ਮਹਾਰਾਸ਼ਟਰ ਸਰਕਾਰ ਦੇ ਮੰਤਰੀ ਆਦਿਤਿਆ ਠਾਕਰੇ ਦਾ ਇਹ ਬਿਆਨ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਮੁਖੀ ਅਤੇ ਉਨ੍ਹਾਂ ਦੇ ਚਾਚਾ ਰਾਜ ਠਾਕਰੇ ਦੇ ਬਿਆਨ ਤੋਂ ਬਾਅਦ ਆਇਆ ਹੈ।

ਜਿਸ ਵਿੱਚ ਰਾਜ ਠਾਕਰੇ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਸਾਰੀਆਂ ਮਸਜਿਦਾਂ ਤੋਂ ਲਾਊਡਸਪੀਕਰ ਹਟਾ ਦਿੱਤੇ ਜਾਣ। ਰਾਗੁੜੀ ਪਦਵਾ ਰੈਲੀ 'ਚ ਰਾਜ ਠਾਕਰੇ ਵੱਲੋਂ ਉਠਾਈ ਗਈ ਮਸਜਿਦਾਂ ਦੇ ਬਾਹਰੋਂ ਲਾਊਡਸਪੀਕਰ ਹਟਾਉਣ ਦੀ ਮੰਗ ਵੱਡੇ ਵਿਵਾਦ 'ਚ ਬਦਲ ਗਈ ਹੈ, ਜਿਸ ਦਾ ਅਸਰ ਹੋਰਨਾਂ ਸੂਬਿਆਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ।

ਉੱਤਰ ਪ੍ਰਦੇਸ਼ ਵਿੱਚ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਿਦਿਆਰਥੀ ਵਿੰਗ AVBP ਨੇ ਅਲੀਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਤੋਂ ਹਨੂੰਮਾਨ ਚਾਲੀਸਾ ਵਜਾਉਣ ਲਈ ਮੁੱਖ ਚੌਰਾਹਿਆਂ ਤੇ ਲਾਊਡਸਪੀਕਰ ਲਗਾਉਣ ਦੀ ਇਜਾਜ਼ਤ ਮੰਗੀ ਹੈ। ਕਰਨਾਟਕ ਦੀਆਂ ਮਸਜਿਦਾਂ ਨੂੰ ਲਾਊਡ ਸਪੀਕਰਾਂ ਦੀ ਡੈਸੀਬਲ ਸੀਮਾ 'ਤੇ ਪੁਲਿਸ ਦੇ ਆਦੇਸ਼ ਮਿਲੇ ਹਨ।

ਰਾਜ ਠਾਕਰੇ ਨੇ ਆਪਣੀ ਧਮਕੀ ਨੂੰ ਦੁਹਰਾਉਂਦਿਆਂ ਸਰਕਾਰ ਨੂੰ 3 ਮਈ ਤੱਕ ਦਾ ਸਮਾਂ ਦਿੱਤਾ ਹੈ, ਜਿਸ ਤੋਂ ਪਹਿਲਾਂ ਸਾਰੇ ਲਾਊਡਸਪੀਕਰ ਹਟਾਉਣ ਲਈ ਕਿਹਾ ਗਿਆ ਹੈ ਨਹੀਂ ਤਾਂ ਉਨ੍ਹਾਂ ਦੀ ਪਾਰਟੀ ਦੇ ਲੋਕ ਮਸਜਿਦਾਂ ਦੇ ਸਾਹਮਣੇ ਹਨੂੰਮਾਨ ਚਾਲੀਸਾ ਵਜਾਉਣਗੇ। ਮਹਾਰਾਸ਼ਟਰ ਸਰਕਾਰ ਨੇ ਮਨਸੇ ਖਿਲਾਫ ਸਖਤ ਰੁਖ ਅਖਤਿਆਰ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਕਿਸੇ ਨੂੰ ਵੀ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਡੈਸੀਬਲ ਪੱਧਰ ਬਾਰੇ ਨਿਯਮ ਪਹਿਲਾਂ ਹੀ ਮੌਜੂਦ ਹਨ, ਉਪ ਮੁੱਖ ਮੰਤਰੀ ਅਤੇ ਐਨਸੀਪੀ ਨੇਤਾ ਅਜੀਤ ਪਵਾਰ ਨੇ ਕਿਹਾ ਕਿ ਰਾਜ ਠਾਕਰੇ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਣਾ ਚਾਹੀਦਾ ਹੈ। ਐਨਸੀਪੀ ਨੇਤਾ ਜਯੰਤ ਪਾਟਿਲ ਨੇ ਪਹਿਲਾਂ ਕਿਹਾ ਸੀ ਕਿ ਰਾਜ ਠਾਕਰੇ ਭਾਜਪਾ ਦੇ ਇਸ਼ਾਰੇ ਤੇ ਕੰਮ ਕਰ ਰਹੇ ਹਨ।

Related Stories

No stories found.
logo
Punjab Today
www.punjabtoday.com