
ਆਫਤਾਬ ਪੁਲਿਸ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਰਿਹਾ ਹੈ ਅਤੇ ਕਿਸੇ ਵੀ ਗੱਲ 'ਚ ਆਨਾਕਾਨੀ ਨਹੀਂ ਕਰ ਰਿਹਾ ਹੈ। ਇਸਨੂੰ ਲੈ ਕੇ ਪੁਲਿਸ ਨੂੰ ਆਫਤਾਬ 'ਤੇ ਸ਼ੱਕ ਹੋ ਰਿਹਾ ਹੈ। ਸ਼ਰਧਾ ਕਤਲ ਕਾਂਡ ਦੇ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਨੇ ਸਾਰੇ ਟੈਸਟਾਂ ਵਿੱਚ ਇੱਕੋ ਜਿਹੇ ਜਵਾਬ ਦਿੱਤੇ ਹਨ।
ਪੁਲਿਸ ਸੂਤਰਾਂ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ਕਿਹਾ ਕਿ ਪੂਨਾਵਾਲਾ ਦਾ ਇਕਬਾਲੀਆ ਬਿਆਨ, ਪੌਲੀਗ੍ਰਾਫ ਅਤੇ ਨਾਰਕੋ ਵਿਸ਼ਲੇਸ਼ਣ ਟੈਸਟ ਮੈਚ ਦੌਰਾਨ ਪੁੱਛੇ ਗਏ ਸਵਾਲਾਂ ਦੇ ਜਵਾਬ ਇਕ ਸਾਮਾਨ ਸਨ। ਦੱਸ ਦੇਈਏ ਕਿ ਦੋਵਾਂ ਟੈਸਟਾਂ 'ਚ ਉਸਨੇ ਕਤਲ ਦੀ ਗੱਲ ਕਬੂਲ ਕਰ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟੈਸਟ ਦੌਰਾਨ ਆਫਤਾਬ ਨੇ ਦੱਸਿਆ ਕਿ ਉਸ ਨੇ ਚੀਨੀ ਚੋਪਰ ਨਾਲ ਸ਼ਰਧਾ ਦੇ ਸਰੀਰ ਦੇ ਟੁਕੜੇ ਕਰ ਦਿੱਤੇ ਸਨ। ਬਾਅਦ ਵਿੱਚ, ਚੋਪਰ ਨੂੰ ਗੁਰੂਗ੍ਰਾਮ ਵਿੱਚ ਉਸਦੇ ਦਫਤਰ ਦੇ ਨੇੜੇ ਝਾੜੀਆਂ ਵਿੱਚ ਕਿਤੇ ਸੁੱਟ ਦਿੱਤਾ ਗਿਆ ਸੀ।
ਦੂਜੇ ਪਾਸੇ ਸ਼ਰਧਾ ਦਾ ਸਿਰ ਮਹਿਰੌਲੀ ਦੇ ਜੰਗਲਾਂ ਵਿੱਚ ਹੀ ਸੁੱਟ ਦਿੱਤਾ ਗਿਆ। ਉਸ ਨੇ ਸ਼ਰਧਾ ਦੇ ਫ਼ੋਨ ਬਾਰੇ ਵੀ ਜਾਣਕਾਰੀ ਦਿੱਤੀ, ਜੋ ਉਸ ਨੇ ਮੁੰਬਈ ਦੇ ਸਮੁੰਦਰ ਵਿੱਚ ਸੁੱਟ ਦਿੱਤਾ ਸੀ। ਪੁਲਿਸ ਨੇ ਅਜੇ ਤੱਕ ਫ਼ੋਨ ਬਰਾਮਦ ਨਹੀਂ ਕੀਤਾ ਹੈ। ਸ਼ੁੱਕਰਵਾਰ ਨੂੰ ਮੁਲਜ਼ਮ ਆਫਤਾਬ ਦਾ ਪੋਸਟ ਨਾਰਕੋ ਟੈਸਟ ਵੀ ਪੂਰਾ ਹੋ ਗਿਆ ਹੈ। 'ਪੋਸਟ ਨਾਰਕੋ ਟੈਸਟ ਪੁੱਛਗਿੱਛ ਦੌਰਾਨ ਫੋਰੈਂਸਿਕ ਸਾਇੰਸ ਲੈਬ (ਐਫਐਸਐਲ) ਦੀ ਟੀਮ ਨੇ ਉਸ ਤੋਂ ਕਰੀਬ 2 ਘੰਟੇ ਪੁੱਛਗਿੱਛ ਕੀਤੀ।
ਪਹਿਲਾਂ ਨਾਰਕੋ ਟੈਸਟ ਦੀ ਪੁੱਛਗਿੱਛ ਐਫਐਸਐਲ ਦਫ਼ਤਰ ਵਿੱਚ ਹੋਣੀ ਸੀ, ਪਰ ਆਫਤਾਬ ਦੀ ਸੁਰੱਖਿਆ ਨੂੰ ਦੇਖਦੇ ਹੋਏ ਟੀਮ ਨੇ ਇਸ ਟੈਸਟ ਨੂੰ ਤਿਹਾੜ ਜੇਲ੍ਹ ਵਿੱਚ ਹੀ ਟੈਸਟ ਕਰਵਾਉਣ ਦਾ ਫੈਸਲਾ ਕੀਤਾ। ਪੁਲਿਸ ਸੂਤਰਾਂ ਅਨੁਸਾਰ ਸ਼ਰਧਾ ਦੀ ਡੀਐਨਏ ਰਿਪੋਰਟ ਅਗਲੇ ਹਫ਼ਤੇ ਤੱਕ ਆ ਜਾਵੇਗੀ। ਹਾਲਾਂਕਿ ਪੁਲਿਸ ਨੂੰ ਅਜੇ ਤੱਕ ਸ਼ਰਧਾ ਦਾ ਸਿਰ ਨਹੀਂ ਮਿਲਿਆ ਹੈ। ਇਸ ਦੇ ਨਾਲ ਹੀ ਉਸ ਦੇ ਸਰੀਰ ਦੇ ਹੋਰ ਅੰਗਾਂ ਦੀ ਵੀ ਤਲਾਸ਼ ਜਾਰੀ ਹੈ। ਆਫਤਾਬ ਦੇ ਕਹਿਣ 'ਤੇ ਹੁਣ ਤੱਕ 13 ਅੰਗ ਬਰਾਮਦ ਕੀਤੇ ਜਾ ਚੁਕੇ ਹਨ।
ਆਫਤਾਬ ਦੇ ਘਰ ਦੇ ਬਾਥਰੂਮ, ਰਸੋਈ ਤੋਂ ਇਲਾਵਾ ਬੈੱਡਰੂਮ ਤੋਂ ਵੀ ਖੂਨ ਦੇ ਧੱਬਿਆਂ ਦੇ ਸੈਂਪਲ ਮਿਲੇ ਹਨ, ਜਿਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ 'ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਜੇਕਰ ਆਫਤਾਬ ਦਾ ਨਾਰਕੋ ਟੈਸਟ ਵਿਅਰਥ ਰਹਿੰਦਾ ਹੈ ਤਾਂ ਪੁਲਸ ਆਫਤਾਬ ਦੀ ਬ੍ਰੇਨ ਮੈਪਿੰਗ ਕਰਨ 'ਤੇ ਵਿਚਾਰ ਕਰ ਸਕਦੀ ਹੈ। ਇਸ ਦੇ ਲਈ ਪੁਲਿਸ ਨੂੰ ਅਦਾਲਤ ਤੋਂ ਇਜਾਜ਼ਤ ਲੈਣੀ ਪਵੇਗੀ।