ਜੇਲ 'ਚ ਇਕੱਲਾ ਸ਼ਤਰੰਜ ਖੇਡਦਾ ਹੈ ਆਫਤਾਬ, ਸਾਥੀ ਕੈਦੀਆਂ ਨਾਲ ਗੱਲ ਨਹੀਂ ਕਰਦਾ

ਆਫਤਾਬ ਚੰਗੀ ਤਰ੍ਹਾਂ ਖਾ ਕੇ ਬੇਫਿਕਰ ਸੌਂਦਾ ਹੈ। ਆਫਤਾਬ ਪੁਲਿਸ ਦਾ ਕਹਿਣਾ ਮੰਨ ਰਿਹਾ ਹੈ ਅਤੇ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ, ਪਰ ਪੁਲਿਸ ਨੂੰ ਉਸਦੇ ਚੰਗੇ ਵਿਵਹਾਰ 'ਤੇ ਸ਼ੱਕ ਹੈ।
ਜੇਲ 'ਚ ਇਕੱਲਾ ਸ਼ਤਰੰਜ ਖੇਡਦਾ ਹੈ ਆਫਤਾਬ, ਸਾਥੀ ਕੈਦੀਆਂ ਨਾਲ ਗੱਲ ਨਹੀਂ ਕਰਦਾ

ਸ਼ਰਧਾ ਕਤਲ ਕਾਂਡ ਦੇ ਦੋਸ਼ੀ ਨੂੰ ਜੇਕਰ ਸ਼ਾਤਿਰ ਅਪਰਾਧੀ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਸ਼ਰਧਾ ਕਤਲ ਕਾਂਡ ਦਾ ਦੋਸ਼ੀ ਆਫਤਾਬ ਬਹੁਤ ਚਲਾਕ ਦਿਮਾਗ ਵਾਲਾ ਹੈ। ਉਹ ਜੇਲ੍ਹ ਦੀ ਬੈਰਕ ਵਿਚ ਕੱਲਾ ਬੈਠਾ ਸ਼ਤਰੰਜ ਖੇਡਦਾ ਰਹਿੰਦਾ ਹੈ । ਉਸ ਦੀ ਬੈਰਕ ਭਾਵ ਕੋਠੜੀ ਵਿੱਚ ਦੋ ਹੋਰ ਕੈਦੀ ਹਨ, ਪਰ ਉਹ ਕਿਸੇ ਨਾਲ ਗੱਲ ਨਹੀਂ ਕਰਦਾ, ਸਗੋਂ ਇਕੱਲਾ ਸ਼ਤਰੰਜ ਖੇਡਦਾ ਰਹਿੰਦਾ ਹੈ।

ਸ਼ੁੱਕਰਵਾਰ ਨੂੰ ਉਸਦਾ ਨਾਰਕੋ ਟੈਸਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਜੇਲ੍ਹ ਵਿੱਚ ਆਰਾਮ ਨਾਲ ਰਹਿ ਰਿਹਾ ਹੈ। ਆਫਤਾਬ ਚੰਗੀ ਤਰ੍ਹਾਂ ਖਾ ਕੇ ਬੇਫਿਕਰ ਹੋ ਕੇ ਸੌਂਦਾ ਹੈ। ਆਫਤਾਬ ਜੇਲ੍ਹ ਨੰਬਰ 4 ਦੀ ਬੈਰਕ ਨੰਬਰ 15 ਵਿੱਚ ਮੌਜੂਦ ਹੈ। ਜੇਲ੍ਹ ਵਾਲੇ ਪਾਸੇ ਤੋਂ ਉਸਦੀ ਬੈਰਕ ਦੇ ਬਾਹਰ ਵਾਧੂ ਗਾਰਡ ਲਾਏ ਗਏ ਹਨ।

ਆਫਤਾਬ ਦੀ ਸੁਰੱਖਿਆ ਪਹਿਲਾਂ ਹੀ ਸਖਤ ਕਰ ਦਿੱਤੀ ਗਈ ਹੈ। ਜਿਸ ਤਰ੍ਹਾਂ ਐੱਫਐੱਸਐੱਲ ਦੇ ਬਾਹਰ ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਅਜਿਹੇ ਇਨਪੁਟਸ ਹਨ ਕਿ ਜੇਲ 'ਚ ਕੋਈ ਕੈਦੀ ਉਸ 'ਤੇ ਹਮਲਾ ਕਰ ਸਕਦਾ ਹੈ, ਇਸ ਲਈ ਆਫਤਾਬ ਨੂੰ ਸੀਸੀਟੀਵੀ ਅਤੇ ਵਾਧੂ ਗਾਰਡਾਂ ਰਾਹੀਂ 24 ਘੰਟੇ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।

ਅੱਜ ਦਿੱਲੀ ਪੁਲਿਸ ਦੇ ਜਾਂਚ ਅਧਿਕਾਰੀ ਐਫਐਸਐਲ ਦੇ 4 ਮੈਂਬਰ ਜੇਲ੍ਹ ਵਿੱਚ ਜਾ ਕੇ ਉਸਦਾ ਨਾਰਕੋ ਮੈਡੀਕਲ ਟੈਸਟ ਕਰਵਾ ਰਹੇ ਹਨ। ਐਫਐਸਐਲ ਟੀਮ ਤਿਹਾੜ ਜੇਲ੍ਹ ਪਹੁੰਚ ਗਈ ਹੈ। ਇਸ ਵਿਚ ਇਹ ਜਾਂਚ ਕੀਤੀ ਜਾਂਦੀ ਹੈ, ਕਿ ਆਫਤਾਬ ਦੀ ਸਿਹਤ ਠੀਕ ਹੈ ਜਾਂ ਨਹੀਂ, ਉਸ ਨੂੰ ਕੋਈ ਸਮੱਸਿਆ ਹੈ ਜਾਂ ਨਹੀਂ। ਜੇਲ੍ਹ ਵਿੱਚ ਹੀ ਨਾਰਕੋ ਟੈਸਟ ਕੀਤਾ ਜਾ ਰਿਹਾ ਹੈ, ਕਿਉਂਕਿ ਉਸਨੂੰ ਜੇਲ੍ਹ ਤੋਂ ਬਾਹਰ ਕੱਢਣਾ ਖ਼ਤਰੇ ਤੋਂ ਖਾਲੀ ਨਹੀਂ ਹੈ।

ਜੇਲ੍ਹ ਦੇ ਬਾਹਰ ਉਸ ਦੀ ਜਾਨ ਨੂੰ ਖ਼ਤਰਾ ਹੈ। ਹਾਲ ਹੀ ਵਿੱਚ ਉਸਨੂੰ ਰੋਹਿਣੀ ਐਫਐਸਐਲ ਵਿੱਚ ਲਿਜਾਇਆ ਜਾ ਰਿਹਾ ਸੀ ਜਦੋਂ ਤਲਵਾਰਾਂ ਅਤੇ ਹਥੌੜਿਆਂ ਨਾਲ ਹਮਲਾਵਰਾਂ ਨੇ ਪੁਲਿਸ ਦੀ ਜੇਲ੍ਹ ਵੈਨ 'ਤੇ ਹਮਲਾ ਕਰ ਦਿੱਤਾ ਸੀ। ਉਸ ਵੈਨ ਵਿੱਚ ਆਫਤਾਬ ਵੀ ਬੈਠਾ ਸੀ। ਇਸੇ ਲਈ ਜੇਲ੍ਹ ਵਿੱਚ ਹੀ ਉਸ ਦਾ ਪੋਸਟ ਨਾਰਕੋ ਟੈਸਟ ਕੀਤਾ ਜਾ ਰਿਹਾ ਹੈ। ਇਸ ਦੌਰਾਨ ਨਿਊਜ਼ ਏਜੰਸੀ ਮੁਤਾਬਕ ਜਾਂਚ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਆਫਤਾਬ ਬਹੁਤ ਚਲਾਕ ਹੈ ਅਤੇ ਕਿਸੇ ਵੀ ਸਮੇਂ ਕੇਸ ਵਿੱਚ ਨਵਾਂ ਮੋੜ ਲਿਆ ਸਕਦਾ ਹੈ। ਹੁਣ ਤੱਕ ਉਹ ਪੁਲਿਸ ਦਾ ਕਹਿਣਾ ਮੰਨ ਰਿਹਾ ਹੈ ਅਤੇ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ। ਪਰ ਪੁਲਿਸ ਨੂੰ ਉਸਦੇ ਚੰਗੇ ਵਿਵਹਾਰ 'ਤੇ ਸ਼ੱਕ ਹੈ।

Related Stories

No stories found.
logo
Punjab Today
www.punjabtoday.com