ਆਫਤਾਬ ਦੇ ਫਲੈਟ ਤੋਂ ਮਿਲੇ 5 ਚਾਕੂ, ਅੱਜ ਵੀ ਕੀਤਾ ਜਾਵੇਗਾ ਪੋਲੀਗ੍ਰਾਫ ਟੈਸਟ

ਇਹ ਸਪੱਸ਼ਟ ਨਹੀਂ ਹੋਇਆ ਹੈ, ਕਿ ਆਫਤਾਬ ਨੇ ਗੁੱਸੇ 'ਚ ਆ ਕੇ ਸ਼ਰਧਾ ਦਾ ਕਤਲ ਕੀਤਾ ਜਾਂ ਯੋਜਨਾਬੱਧ ਤਰੀਕੇ ਨਾਲ ਕੀਤਾ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲਈ ਪੁਲਿਸ ਆਫਤਾਬ ਦਾ ਨਾਰਕੋ ਟੈਸਟ ਕਰੇਗੀ।
ਆਫਤਾਬ ਦੇ ਫਲੈਟ ਤੋਂ ਮਿਲੇ 5 ਚਾਕੂ, ਅੱਜ ਵੀ ਕੀਤਾ ਜਾਵੇਗਾ ਪੋਲੀਗ੍ਰਾਫ ਟੈਸਟ

ਸ਼ਰਧਾ ਕਤਲ ਕਾਂਡ ਕਾਫੀ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਸ਼ਰਧਾ ਕਤਲ ਕਾਂਡ ਵਿੱਚ ਪੁਲਿਸ ਨੇ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਦੇ ਫਲੈਟ ਵਿੱਚੋਂ 5 ਚਾਕੂ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੀ ਲੰਬਾਈ 5 ਤੋਂ 6 ਇੰਚ ਹੈ। ਪੁਲਿਸ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਸ਼ਰਧਾ ਦੇ ਸਰੀਰ ਨੂੰ ਇਨ੍ਹਾਂ ਚਾਕੂਆਂ ਨਾਲ ਕੱਟਿਆ ਗਿਆ ਸੀ ਜਾਂ ਨਹੀਂ। ਇਸ ਲਈ ਉਨ੍ਹਾਂ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਗਿਆ ਹੈ।

ਇਸਤੋਂ ਪਹਿਲਾ ਪੁੱਛ-ਗਿੱਛ ਦੌਰਾਨ ਆਫਤਾਬ ਨੇ ਦੱਸਿਆ ਸੀ ਕਿ ਸ਼ਰਧਾ ਦੇ ਟੁਕੜੇ ਕਰਨ ਲਈ ਆਰੇ ਦੀ ਵਰਤੋਂ ਕੀਤੀ ਗਈ ਸੀ, ਅਜੇ ਤੱਕ ਉਹ ਆਰਾ ਨਹੀਂ ਮਿਲਿਆ। ਵੀਰਵਾਰ ਨੂੰ ਆਫਤਾਬ ਦਾ ਪੋਲੀਗ੍ਰਾਫ ਟੈਸਟ ਦਾ ਦੂਜਾ ਪੜਾਅ ਹੋਇਆ। ਇਹ ਟੈਸਟ ਦਿੱਲੀ ਦੇ ਰੋਹਿਣੀ ਇਲਾਕੇ ਦੀ ਫੋਰੈਂਸਿਕ ਲੈਬ ਵਿੱਚ ਕਰੀਬ 8 ਘੰਟੇ ਚੱਲਿਆ। ਇਸ ਵਿੱਚ ਮੁਲਜ਼ਮ ਤੋਂ 40 ਸਵਾਲ ਪੁੱਛੇ ਗਏ।

ਸੂਤਰਾਂ ਮੁਤਾਬਕ ਜਦੋਂ ਸਵਾਲ ਪੁੱਛਿਆ ਗਿਆ ਤਾਂ ਆਫਤਾਬ ਨੂੰ ਛਿੱਕ ਆ ਰਹੀ ਸੀ। ਇਸ ਲਈ ਰਿਕਾਰਡਿੰਗ ਵਿਚ ਕੁਝ ਵੀ ਸਪੱਸ਼ਟ ਨਹੀਂ ਹੈ। ਐਫਐਸਐਲ ਦੀ ਡਾਇਰੈਕਟਰ ਦੀਪਾ ਵਰਮਾ ਨੇ ਦੱਸਿਆ ਕਿ ਮੁਲਜ਼ਮ ਦਾ ਪੋਲੀਗ੍ਰਾਫ਼ ਅੱਜ ਵੀ ਕੀਤਾ ਜਾ ਸਕਦਾ ਹੈ। ਮਹਾਰਾਸ਼ਟਰ ਅਤੇ ਦਿੱਲੀ ਦੀ ਪੁਲਸ ਨੇ ਮਹਾਰਾਸ਼ਟਰ ਦੀ ਭਯੰਦਰ ਖਾੜੀ 'ਚ ਆਫਤਾਬ ਦਾ ਮੋਬਾਇਲ ਟਰੇਸ ਕੀਤਾ। ਹਨੇਰੇ ਤੋਂ ਬਾਅਦ ਤਲਾਸ਼ੀ ਰੋਕ ਦਿੱਤੀ ਗਈ। ਇਸ ਮਾਮਲੇ ਦੀ ਜਾਂਚ ਲਈ ਪਿਛਲੇ ਮਹੀਨੇ ਵਸਈ ਦੀ ਮਾਨਿਕਪੁਰ ਪੁਲਿਸ ਵੱਲੋਂ ਆਫਤਾਬ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਤਾਂ ਉਸ ਨੇ ਆਪਣੇ ਦੋ ਮੋਬਾਈਲਾਂ ਵਿੱਚੋਂ ਇੱਕ ਇੱਥੇ ਸੁੱਟ ਦਿੱਤਾ।

ਸ਼ਰਧਾ ਕਤਲ ਕੇਸ ਵਿੱਚ ਪੁਲਿਸ ਨੂੰ ਅਜੇ ਤੱਕ ਬਹੁਤੇ ਸਬੂਤ ਨਹੀਂ ਮਿਲੇ ਹਨ। ਸਰੀਰ ਦੇ ਟੁਕੜੇ-ਟੁਕੜੇ ਕਰਨ ਲਈ ਵਰਤੀ ਜਾਂਦੀ ਆਰੀ ਵਾਂਗ ਕਈ ਸਬੂਤ ਨਹੀਂ ਮਿਲੇ ਹਨ । ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਆਫਤਾਬ ਨੇ ਗੁੱਸੇ 'ਚ ਆ ਕੇ ਸ਼ਰਧਾ ਦਾ ਕਤਲ ਕੀਤਾ ਜਾਂ ਯੋਜਨਾਬੱਧ ਤਰੀਕੇ ਨਾਲ ਕੀਤਾ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲਈ ਪੁਲਸ ਆਫਤਾਬ ਦਾ ਨਾਰਕੋ ਟੈਸਟ ਕਰੇਗੀ। ਪੋਲੀਗ੍ਰਾਫ਼ ਟੈਸਟ ਤੋਂ ਬਾਅਦ ਹੀ ਨਾਰਕੋ ਟੈਸਟ ਕੀਤਾ ਜਾਵੇਗਾ।

ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਸ਼ਰਧਾ ਦੀ ਪੁਲਿਸ ਸ਼ਿਕਾਇਤ ਮੀਡੀਆ ਵਿੱਚ ਆਈ ਸੀ। 23 ਨਵੰਬਰ 2020 ਦੀ ਇਸ ਸ਼ਿਕਾਇਤ ਵਿੱਚ ਸ਼ਰਧਾ ਨੇ ਪੁਲਿਸ ਨੂੰ ਦੱਸਿਆ ਕਿ ਆਫਤਾਬ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜੇਕਰ ਪੁਲਸ ਨੇ ਕਾਰਵਾਈ ਨਾ ਕੀਤੀ ਤਾਂ ਆਫਤਾਬ ਉਸਦੇ ਟੁਕੜੇ-ਟੁਕੜੇ ਕਰ ਦੇਵੇਗਾ।

Related Stories

No stories found.
logo
Punjab Today
www.punjabtoday.com