Agnipath scheme: ਹੁਣ 21 ਨਹੀਂ 23 ਸਾਲ ਤੱਕ ਦੇ ਨੌਜਵਾਨ ਹੋ ਸਕਣਗੇ ਭਰਤੀ

ਮੰਗਲਵਾਰ ਨੂੰ ਐਲਾਨੀ ਗਈ ਅਗਨੀਪਥ ਯੋਜਨਾ ਦੇ ਤਹਿਤ, ਸਿਰਫ ਸਾਢੇ 17 ਸਾਲ ਤੋਂ 21 ਸਾਲ ਦੀ ਉਮਰ ਦੇ ਉਮੀਦਵਾਰ ਹੀ ਭਰਤੀ ਲਈ ਯੋਗ ਸਨ।
Agnipath scheme: ਹੁਣ 21 ਨਹੀਂ 23 ਸਾਲ ਤੱਕ ਦੇ ਨੌਜਵਾਨ ਹੋ ਸਕਣਗੇ ਭਰਤੀ

ਭਾਰਤ ਸਰਕਾਰ ਦੁਆਰਾ ਐਲਾਨੀ ਗਈ ਅਗਨੀਪਥ ਯੋਜਨਾ ਦਾ ਦੇਸ਼ ਦੇ ਕਈ ਨਾਗਰਿਕਾਂ ਨੇਂ ਬਹੁਤ ਹੀ ਆਲੋਚਨਾਤਮਕ ਸਵਾਗਤ ਕੀਤਾ, ਕੇਂਦਰ ਦੁਆਰਾ ਇਸ ਯੋਜਨਾ ਦੀ ਘੋਸ਼ਣਾ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਹੀ ਕਈ ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ। ਵਿਰੋਧ ਕਰਨ ਵਾਲੇ ਉਹੀ ਨੌਜਵਾਨ ਹਨ, ਜੋ ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਹੇ ਹਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ, ਭੰਨ-ਤੋੜ ਕੀਤੀ ਅਤੇ ਪੁਲਿਸ 'ਤੇ ਪਥਰਾਅ ਵੀ ਕੀਤਾ।

ਵੀਰਵਾਰ ਨੂੰ ਦੇਸ਼ ਦੇ ਸੱਤ ਤੋਂ ਵੱਧ ਰਾਜਾਂ ਵਿੱਚ ਇਸ ਯੋਜਨਾ ਖ਼ਿਲਾਫ਼ ਹਿੰਸਕ ਪ੍ਰਦਰਸ਼ਨ ਹੋਏ। ਇਨ੍ਹਾਂ ਹਿੰਸਕ ਅੰਦੋਲਨਾਂ ਦੌਰਾਨ ਹਰਿਆਣਾ, ਬਿਹਾਰ ਅਤੇ ਮੱਧ ਪ੍ਰਦੇਸ਼ ਵਿੱਚ ਕੁੱਲ ਚਾਰ ਰੇਲ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਸੀ, 8 ਤੋਂ ਵੱਧ ਰੇਲ ਗੱਡੀਆਂ ਦੀ ਭੰਨਤੋੜ ਕੀਤੀ ਗਈ ਸੀ।

ਹਰਿਆਣਾ ਵਿੱਚ ਕੱਲ੍ਹ ਪ੍ਰਦਰਸ਼ਨਕਾਰੀਆਂ ਵੱਲੋਂ ਸੱਤ ਰੇਲਵੇ ਸਟੇਸ਼ਨਾਂ ’ਤੇ ਪਥਰਾਅ ਦੀਆਂ ਘਟਨਾਵਾਂ ਵਾਪਰੀਆਂ ਜਦੋਂਕਿ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ। ਰਿਪੋਰਟਾਂ ਮੁਤਾਬਕ ਅਗਨੀਪਥ ਯੋਜਨਾ ਦੇ ਵਿਰੋਧ 'ਚ ਹੋਏ ਪ੍ਰਦਰਸ਼ਨਾਂ ਦੌਰਾਨ ਪੁਲਿਸ ਥਾਣਿਆਂ 'ਤੇ ਵੀ ਹਮਲੇ ਹੋਏ ਸਨ।

ਅਗਨੀਪਥ ਅੰਦੋਲਨ ਨੂੰ ਲੈ ਕੇ ਅੱਜ ਹਰਿਆਣਾ ਦੇ ਪਲਵਲ ਵਿੱਚ ਭੜਕੀ ਹਿੰਸਾ ਤੋਂ ਇਲਾਵਾ, ਬਿਹਾਰ ਦੇ ਗੋਪਾਲਗੰਜ ਤੋਂ ਵੀ ਵਿਜ਼ੂਅਲ ਸਾਹਮਣੇ ਆਏ ਜਿੱਥੇ ਨੌਜਵਾਨਾਂ ਨੂੰ ਰੇਲ ਪਟੜੀਆਂ 'ਤੇ ਖੜ੍ਹੇ ਹੋਏ ਅਤੇ ਪ੍ਰਦਰਸ਼ਨਾਂ ਦੌਰਾਨ ਰੇਲ ਦੇ ਡੱਬਿਆਂ ਨੂੰ ਅੱਗ ਲਗਾਉਂਦੇ ਹੋਏ ਦੇਖਿਆ ਗਿਆ।

ਅਗਨੀਪਥ ਸਕੀਮ ਕੀ ਹੈ?

ਅਗਨੀਪਥ ਜਾਂ 'ਅਗਨੀਵੀਰ' ਸਕੀਮ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਸਿਪਾਹੀਆਂ ਦੀ ਭਰਤੀ ਲਈ ਇੱਕ ਪ੍ਰਕਿਰਿਆ ਹੈ, ਇਸ ਪ੍ਰਕਿਰਿਆ ਤਹਿਤ ਅਗਨੀਵੀਰ ਨੂੰ ਸਿਰਫ 4 ਸਾਲਾਂ ਲਈ ਭਰਤੀ ਕੀਤਾ ਜਾਵੇਗਾ। ਆਉ ਤੁਹਾਨੂੰ ਹੋਰ ਵਿਸਥਾਰ ਨਾਲ ਦੱਸਦੇ ਹਾਂ।

1. ਅਗਨੀਵੀਰ ਬਣਨ ਲਈ ਉਮੀਦਵਾਰ ਦੀ ਉਮਰ 17.5 ਸਾਲ ਤੋਂ 21 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। (ਪਰ ਕਿਉਂਕਿ ਪਿਛਲੇ 2 ਸਾਲਾਂ ਤੋਂ ਫੌਜ ਵਿੱਚ ਭਰਤੀਆਂ ਨਹੀਂ ਹੋਈਆਂ ਸਨ, ਇਸ ਲਈ ਸਿਰਫ਼ ਇਸ ਸਾਲ ਲਈ ਇਹ ਉਮਰ 23 ਸਾਲ ਤੱਕ ਕੀਤੀ ਗਈ ਹੈ)।

2. ਫੌਜ ਇਸ ਦੇ ਲਈ ਵਿਸ਼ੇਸ਼ ਭਰਤੀ ਰੈਲੀ ਆਯੋਜਿਤ ਕਰੇਗੀ ਅਤੇ ਕੈਂਪਸ ਇੰਟਰਵਿਊ ਕਰਵਾਏ ਜਾਣਗੇ।

3. ਫੌਜ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਫੌਜ 'ਚ ਭਰਤੀ ਸਿਰਫ ਅਗਨੀਪਥ ਸਕੀਮ ਤਹਿਤ ਹੀ ਹੋਵੇਗੀ ਅਤੇ ਪਹਿਲਾਂ ਵਾਲੀ ਭਰਤੀ ਪ੍ਰਣਾਲੀ ਖਤਮ ਹੋ ਜਾਵੇਗੀ।

4. ਇਹ ਭਰਤੀ ਕੁੱਲ 4 ਸਾਲਾਂ ਲਈ ਹੋਵੇਗੀ ਅਤੇ ਸਿਰਫ਼ 25 ਫ਼ੀਸਦੀ ਅਗਨੀਵੀਰਾਂ ਨੂੰ ਹੀ ਫ਼ੌਜ ਵਿੱਚ ਸਥਾਈ ਕਮਿਸ਼ਨ 'ਤੇ ਰੱਖਿਆ ਜਾ ਸਕਦਾ ਹੈ।

5. ਇਸ ਦੌਰਾਨ ਅਗਨੀਵੀਰਾਂ ਨੂੰ ਪਹਿਲੇ ਸਾਲ 30,000/- ਤੋਂ ਲੈ ਕੇ ਚੌਥੇ ਸਾਲ 40,000/- ਤੱਕ ਦਾ ਪੈਕੇਜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੋਖਮ, ਰਾਸ਼ਨ, ਵਰਦੀ ਅਤੇ ਯੋਗ ਯਾਤਰਾ ਭੱਤਾ ਵੀ ਦਿੱਤਾ ਜਾਵੇਗਾ।

6. 4 ਸਾਲਾਂ ਬਾਅਦ, ਤੁਹਾਨੂੰ ਆਮਦਨ ਕਰ ਤੋਂ ਮੁਕਤ 10.4 ਲੱਖ ਦੇ ਸੰਯੁਕਤ ਫੰਡ ਅਤੇ ਇਕੱਤਰ ਹੋਏ ਵਿਆਜ ਦਾ ਲਾਭ ਵੀ ਮਿਲੇਗਾ। 4 ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ, ਉਮੀਦਵਾਰ ਹੋਰ ਆਮ ਨੌਕਰੀਆਂ ਕਰਨ ਦੇ ਯੋਗ ਹੋਣਗੇ।

7. 48 ਲੱਖ ਦਾ ਇੱਕ ਸਿਹਤ ਬੀਮਾ ਦਿੱਤਾ ਜਾਵੇਗਾ। ਜੇ ਡਿਊਟੀ ਤੇ ਤੈਨਾਤੀ ਸਮੇਂ ਮੌਤ ਹੋ ਜਾਂਦੀ ਹੈ ਜਾਂ ਅਪਾਹਿਜ ਹੋਣ ਦੀ ਹਾਲਤ ਵਿੱਚ ਇਸ ਬੀਮੇ ਦੀ ਰਕਮ ਪਰਿਵਾਰ ਨੂੰ ਦਿੱਤੀ ਜਾਵੇਗੀ।

8. 11 ਲੱਖ ਰੁਪਏ ਦਾ ਭੁਗਤਾਨ 4 ਸਾਲ ਪੂਰੇ ਹੋਣ ਤੇ ਦਿੱਤਾ ਜਾਵੇਗਾ। ਇਸ ਚ ਅੱਧਾ ਪੈਸਾ ਅਗਨੀਵੀਰਾਂ ਦਾ ਅਤੇ ਅੱਧਾ ਸਰਕਾਰ ਦਾ ਹੋਵੇਗਾ। ਕਿਉਂਕਿ ਉਹਨਾਂ ਦੀ ਤਨਖਾਹ ਵਿੱਚੋਂ ਹਰ ਮਹੀਨੇ 30 ਪ੍ਰਤਿਸ਼ਤ ਰਕਮ ਇਸ ਸੇਵਾ ਨਿਧੀ ਫੰਡ ਵਿੱਚ ਪਾਈ ਜਾਵੇਗੀ।

9. ਇਹ ਭਰਤੀ ਸਿਰਫ਼ ਅਫ਼ਸਰਾਂ ਤੋਂ ਥੱਲੇ ਦੇ ਰੈਂਕਾ ਵਾਸਤੇ ਹੋਵੇਗੀ।

ਸੋ ਨੌਜਵਾਨਾਂ ਵੱਲੋਂ ਵਿਰੋਧ ਦਾ ਪਹਿਲਾ ਹੀ ਕਾਰਨ ਇਹ ਹੈ ਕਿ 4 ਸਾਲ ਦੀ ਨੌਕਰੀ ਤੋਂ ਬਾਅਦ ਉਹ ਕੀ ਕਰਣਗੇ, ਕਿੱਥੇ ਜਾਣਗੇ। ਰਿਟਾਇਰਮੈਂਟ ਤੋਂ ਬਾਅਦ ਨਾਂ ਉਹਨਾਂ ਨੂੰ ਕੋਈ ਪੈਨਸ਼ਨ ਮਿਲੇਗੀ, ਨਾਂ ਮੈਡੀਕਲ ਸੁਵਿਧਾਵਾਂ। ਫਿਰ ਇਸਦੀ ਵੀ ਕੋਈ ਗਰੰਟੀ ਨਹੀਂ ਕਿ ਉਹਨਾਂ ਨੂੰ ਇੱਕ ਚੰਗੀ ਨੌਕਰੀ ਮਿਲੇਗੀ ਜਾਂ ਨਹੀਂ।

ਅਤੇ ਦੂਜਾ ਕਾਰਨ ਸੀ ਤੈਅ ਕੀਤੀ ਗਈ ਉਮਰ 21 ਸਾਲ। ਉਹ ਨੌਜਵਾਨ ਇੱਕ ਦਮ ਭੜਕ ਗਏ ਜ੍ਹਿੰਨਾਂ ਦੀ ਉਮਰ ਭਰਤੀਆਂ ਦਾ ਇੰਤਜ਼ਾਰ ਕਰਦੇ ਨਿਕਲ ਚੁੱਕੀ ਸੀ। ਕਿਉਂਕਿ ਪਿਛਲੇ ਢਾਈ ਸਾਲ ਤੋਂ ਫੌਜ ਵਿੱਚ ਭਰਤੀਆਂ ਨਹੀਂ ਕੀਤੀਆਂ ਗਈਆਂ ਸਨ। ਪਰ ਹੁਂ ਸਰਕਾਰ ਨੇ ਇਸ ਸਾਲ ਦੀਆਂ ਭਰਤੀਆਂ ਲਈ ਇਹ ਉਮਰ ਵਧਾ ਕੇ 23 ਕਰ ਦਿੱਤੀ ਹੈ।

ਇੱਥੇ ਤੁਹਾਨੂੰ ਦੱਸ ਦੇਈਏ ਕਿ ਇੱਕ ਰਿਪੋਰਟ ਮੁਤਾਬਕ ਇਸ ਸਮੇਂ ਤਿੰਨਾਂ ਸੈਨਾਂਵਾਂ ਦੇ ਲਗਭਗ ਢੇਡ ਲੱਖ ਪਦ ਖ਼ਾਲੀ ਹਨ। ਅਤੇ ਇਸ ਸਾਲ ਅਗਸਤ ਵਿੱਚ ਲਗਭਗ 50,000 ਭਰਤੀਆਂ ਕੀਤੀਆਂ ਜਾਣਗੀਆਂ।

Related Stories

No stories found.
logo
Punjab Today
www.punjabtoday.com