ਪ੍ਰਦੂਸ਼ਣ ਨੇ ਦਿੱਲੀ ਵਿਚ ਵਧਾ ਦਿਤੀ ਏਅਰ ਪਿਊਰੀਫਾਇਰ ਦੀ ਮੰਗ

ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ
ਪ੍ਰਦੂਸ਼ਣ ਨੇ ਦਿੱਲੀ ਵਿਚ ਵਧਾ ਦਿਤੀ ਏਅਰ ਪਿਊਰੀਫਾਇਰ ਦੀ ਮੰਗ

ਦਿਲੀ ਵਿਚ ਜਹਿਰੀਲੀ ਹਵਾ ਦਾ ਪ੍ਰਦੂਸ਼ਣ ਘਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਦਿੱਲੀ, ਗੁੜਗਾਉਂ, ਨੋਇਡਾ, ਗਾਜ਼ੀਆਬਾਦ ਅਤੇ ਫਰੀਦਾਬਾਦ ਵਿੱਚ ਹਵਾ ਦੀ ਗੁਣਵੱਤਾ 'ਬਹੁਤ ਮਾੜੀ' ਬਣੀ ਹੋਈ ਹੈ। ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਦਾ ਕਹਿਰ ਜਾਰੀ ਹੈ। ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਇਨਾ ਵਿਚਾਲੇ ਦਿੱਲੀ ਵਿੱਚ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ। ਧੁੰਦ ਅਤੇ ਹਵਾ ਦੀ ਖਰਾਬ ਗੁਣਵੱਤਾ ਕਾਰਨ ਲੋਕ ਬਿਮਾਰ ਹੋ ਰਹੇ ਹਨ। ਦਿੱਲੀ ਅਤੇ ਐਨਸੀਆਰ ਦੇ ਕੁਝ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ, ਬਲਗਮ, ਅੱਖਾਂ 'ਚ ਜਲਣ ਦੀ ਸ਼ਿਕਾਇਤ ਵੀ ਹੋ ਰਹੀ ਹੈ। ਦਿੱਲੀ-ਐਨਸੀਆਰ ਵਿੱਚ ਤੇਜ਼ੀ ਨਾਲ ਵੱਧ ਰਹੇ ਪ੍ਰਦੂਸ਼ਣ ਦੇ ਕਾਰਨ, ਏਅਰ ਪਿਊਰੀਫਾਇਰ ਦੀ ਮੰਗ ਵੱਧ ਗਈ ਹੈ।

ਇਨ੍ਹਾਂ ਸ਼ਹਿਰਾਂ ਵਿੱਚ ਪ੍ਰਦੂਸ਼ਣ ਵਧਣ ਦਾ ਮੁੱਖ ਕਾਰਨ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਨ, ਪਟਾਕਿਆਂ, ਪਾਵਰ ਪਲਾਂਟਾਂ ਅਤੇ ਵਾਹਨਾਂ ਦਾ ਧੂੰਆਂ ਦੱਸਿਆ ਜਾ ਰਿਹਾ ਹੈ। ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ-ਐਨਸੀਆਰ ਵਿੱਚ ਏਅਰ ਪਿਊਰੀਫਾਇਰ ਦੀ ਮੰਗ ਕਾਫੀ ਵਧ ਗਈ ਹੈ। ਅੰਕੜਿਆਂ ਮੁਤਾਬਕ ਦੇਸ਼ 'ਚ ਕੁੱਲ ਵਿਕਰੀ 'ਚੋਂ 70 ਫੀਸਦੀ ਮੰਗ ਦਿੱਲੀ-ਐੱਨ.ਸੀ.ਆਰ. ਤੋਂ ਆ ਰਹੀ ਹੈ। ਹਾਲਾਂਕਿ, ਕੰਪਨੀਆਂ ਦਾ ਕਹਿਣਾ ਹੈ ਕਿ ਦੇਸ਼ ਦੇ ਹੋਰ ਹਿੱਸਿਆਂ ਤੋਂ ਵੀ ਏਅਰ ਪਿਊਰੀਫਾਇਰ ਦੀ ਮੰਗ ਸਰਦੀਆਂ ਆਉਣ ਤੇ ਹੋਰ ਵੱਧ ਜਾਵੇਗੀ।

ਭਾਰਤ ਵਿੱਚ ਏਅਰ ਪਿਊਰੀਫਾਇਰ ਦਾ ਸਾਲਾਨਾ ਬਾਜ਼ਾਰ 450-500 ਕਰੋੜ ਰੁਪਏ ਦਾ ਹੈ। ਦੀਵਾਲੀ ਤੋਂ ਬਾਅਦ ਏਅਰ ਪਿਊਰੀਫਾਇਰ ਦੀ ਮੰਗ 70-80 ਫੀਸਦੀ ਵੱਧ ਗਈ ਸੀ। ਰਿਸਰਚ ਐਂਡ ਮਾਰਕਿਟ ਦੇ ਅਨੁਸਾਰ, ਵਿੱਤੀ ਸਾਲ 2021 ਵਿੱਚ ਭਾਰਤ ਵਿੱਚ ਏਅਰ ਪਿਊਰੀਫਾਇਰ ਦਾ ਵਪਾਰ $85 ਮਿਲੀਅਨ ਦਾ ਹੋਇਆ ਹੈ । ਮਾਹਰਾਂ ਦਾ ਕਹਿਣਾ ਹੀ ਕਿ ਜੇਕਰ ਭਾਰਤ ਵਿਚ ਪ੍ਰਦੂਸ਼ਣ ਇਸੇ ਤਰਾਂ ਵਧਦਾ ਰਿਹਾ ਤਾਂ, ਭਾਰਤ ਵਿਚ ਏਅਰ ਪਿਊਰੀਫਾਇਰ ਦਾ ਵਪਾਰ 2027 ਤੱਕ $569 ਮਿਲੀਅਨ ਤੱਕ ਪੁੱਜ ਜਾਵੇਗਾ।

Related Stories

No stories found.
logo
Punjab Today
www.punjabtoday.com