
ਉੱਤਰਾਖੰਡ ਦੇ ਜੋਸ਼ੀਮਠ ਦੀ ਸਥਿਤੀ ਲਗਾਤਾਰ ਖਤਰਨਾਕ ਹੁੰਦੀ ਜਾ ਰਹੀ ਹੈ। ਜੋਸ਼ੀਮਠ ਵਿਚ ਦਰਾੜ ਵਾਲੇ ਇਲਾਕਿਆਂ ਨੂੰ ਖ਼ਤਰੇ ਵਾਲੇ ਖੇਤਰਾਂ ਵਜੋਂ ਘੋਸ਼ਿਤ ਕੀਤਾ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਇਨ੍ਹਾਂ ਇਲਾਕਿਆਂ 'ਚ ਵਸੇ ਸਾਰੇ ਲੋਕਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਜੋਸ਼ੀਮਠ ਵਿੱਚ ਦਰਾਰਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਇਸ ਦੇ ਮੱਦੇਨਜ਼ਰ ਉੱਤਰਾਖੰਡ ਦੇ ਚਮੋਲੀ ਜ਼ਿਲੇ ਦੇ ਜੋਸ਼ੀਮਠ ਅਤੇ ਇਸ ਦੇ ਆਲੇ-ਦੁਆਲੇ ਸਾਰੇ ਨਿਰਮਾਣ ਕਾਰਜ ਰੋਕ ਦਿੱਤੇ ਗਏ ਹਨ, ਕਿਉਂਕਿ ਕਸਬੇ ਦੀਆਂ ਇਮਾਰਤਾਂ ਵਿਚ ਤਰੇੜਾਂ ਆ ਗਈਆਂ ਹਨ। ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਖੁਰਾਣਾ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜੋਸ਼ੀਮੱਠ ਵਿੱਚ ਸਥਿਤੀ ਦੇ ਮੱਦੇਨਜ਼ਰ ਸਾਰੇ ਨਿਰਮਾਣ ਕਾਰਜ ਰੋਕ ਦਿੱਤੇ ਗਏ ਹਨ।
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਕਸਬੇ ਦਾ ਦੌਰਾ ਕਰਨਗੇ ਅਤੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ਦਾ ਮੁਆਇਨਾ ਕਰਨਗੇ। ਜ਼ਿਲ੍ਹਾ ਮੈਜਿਸਟਰੇਟ ਨੇ ਅੱਗੇ ਕਿਹਾ, "ਜੋਸ਼ੀਮਠ ਵਿੱਚ ਸਥਾਨਕ ਸਥਿਤੀ ਦੇ ਮੱਦੇਨਜ਼ਰ, ਅਗਲੇ ਹੁਕਮਾਂ ਤੱਕ ਸਾਰੇ ਨਿਰਮਾਣ ਕਾਰਜਾਂ ਨੂੰ ਰੋਕ ਦਿੱਤਾ ਗਿਆ ਹੈ।'' ਮੁੱਖ ਮੰਤਰੀ ਜੋਸ਼ੀਮਠ ਦੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰਾਂ ਦਾ ਮੁਆਇਨਾ ਕਰਨਗੇ ਅਤੇ ਇੱਥੇ ਰਾਹਤ ਕੈਂਪਾਂ ਦਾ ਵੀ ਦੌਰਾ ਕਰਨਗੇ।"
ਜੋਸ਼ੀਮਠ ਦੇ ਸਥਾਨਕ ਲੋਕਾਂ ਨੇ ਜ਼ਮੀਨ ਖਿਸਕਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕਰਨ ਲਈ ਵੀਰਵਾਰ ਸਵੇਰੇ ਬਦਰੀਨਾਥ ਹਾਈਵੇਅ ਨੂੰ ਜਾਮ ਕਰ ਦਿੱਤਾ। ਹਾਈਵੇਅ ਕਈ ਘੰਟੇ ਜਾਮ ਰਿਹਾ, ਜਿਸ ਕਾਰਨ ਕਈ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਵੀਰਵਾਰ ਨੂੰ 9 ਪਰਿਵਾਰ ਬੇਘਰ ਹੋ ਗਏ, ਜਿਨ੍ਹਾਂ 'ਚ ਜੋਸ਼ੀਮਠ ਨਗਰ ਨਿਗਮ ਦੇ 4 ਪਰਿਵਾਰ, ਇਕ ਗੁਰਦੁਆਰਾ ਜੋਸ਼ੀਮਠ, ਇਕ ਟੂਰਿਸਟ ਹੋਸਟਲ ਮਨੋਹਰ ਬਾਗ ਅਤੇ ਹੋਰ ਸ਼ਾਮਲ ਹਨ। ਹੁਣ ਤੱਕ ਕੁੱਲ 38 ਪਰਿਵਾਰ ਆਪਣਾ ਘਰ ਛੱਡ ਚੁੱਕੇ ਹਨ।
ਖਾਸ ਗੱਲ ਇਹ ਹੈ ਕਿ ਜੋਸ਼ੀਮਠ ਨਗਰਪਾਲਿਕਾ ਪ੍ਰਧਾਨ ਸ਼ੈਲੇਂਦਰ ਪਵਾਰ ਨੇ ਦੱਸਿਆ ਕਿ ਮਾਰਵਾੜੀ ਵਾਰਡ ਵਿੱਚ ਜ਼ਮੀਨ ਦੇ ਅੰਦਰੋਂ ਪਾਣੀ ਲੀਕ ਹੋਣ ਕਾਰਨ ਘਰਾਂ ਵਿੱਚ ਵੱਡੀਆਂ ਤਰੇੜਾਂ ਆ ਗਈਆਂ ਹਨ। ਇਸ ਦੌਰਾਨ, ਜੋਸ਼ੀਮਠ ਵਿੱਚ ਲਗਾਤਾਰ ਜ਼ਮੀਨ ਖਿਸਕਣ ਦੇ ਮੱਦੇਨਜ਼ਰ, ਰਾਜ ਸਰਕਾਰ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਮਾਹਿਰਾਂ ਦੀ ਇੱਕ ਟੀਮ ਨੂੰ ਖੇਤਰ ਵਿੱਚ ਭੇਜਿਆ ਹੈ।