ਗੁਜਰਾਤ 'ਚ ਸਾਡਾ ਮੁਕਾਬਲਾ ਕਾਂਗਰਸ ਨਾਲ, 'ਆਪ' ਰੇਸ 'ਚ ਨਹੀਂ : ਅਮਿਤ ਸ਼ਾਹ

ਅਮਿਤ ਸ਼ਾਹ ਨੇ ਕਿਹਾ, ਗੁਜਰਾਤ ਚੋਣ ਨਤੀਜਿਆਂ ਦਾ ਇੰਤਜ਼ਾਰ ਕਰੋ, ਜਿੱਤਣ ਵਾਲੇ ਉਮੀਦਵਾਰਾਂ ਦੀ ਸੂਚੀ ਵਿੱਚ ਤੁਹਾਨੂੰ ਕਿਤੇ ਵੀ 'ਆਪ' ਉਮੀਦਵਾਰਾਂ ਦਾ ਨਾਂ ਨਹੀਂ ਮਿਲੇਗਾ।
ਗੁਜਰਾਤ 'ਚ ਸਾਡਾ ਮੁਕਾਬਲਾ ਕਾਂਗਰਸ ਨਾਲ, 'ਆਪ' ਰੇਸ 'ਚ ਨਹੀਂ : ਅਮਿਤ ਸ਼ਾਹ

ਅਮਿਤ ਸ਼ਾਹ ਨੇ ਗੁਜਰਾਤ ਚੋਣਾਂ ਨੂੰ ਲੈ ਕੇ ਇਕ ਵੱਡੀ ਭਵਿਖਵਾਣੀ ਕੀਤੀ ਹੈ। ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਕੱਲ੍ਹ ਯਾਨੀ 1 ਦਸੰਬਰ ਨੂੰ ਹੋਣੀ ਹੈ। ਇਸ ਤੋਂ ਇਕ ਦਿਨ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ, ਕਿ ਗੁਜਰਾਤ 'ਚ ਭਾਜਪਾ ਫਿਰ ਤੋਂ ਸਰਕਾਰ ਬਣਾਏਗੀ।

ਇਕ ਇੰਟਰਵਿਊ 'ਚ ਸ਼ਾਹ ਨੇ ਕਿਹਾ ਕਿ ਕਾਂਗਰਸ ਗੁਜਰਾਤ 'ਚ ਮੁੱਖ ਵਿਰੋਧੀ ਪਾਰਟੀ ਹੈ, ਪਰ ਦੇਸ਼ ਭਰ 'ਚ ਉਹ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਦਾ ਅਸਰ ਗੁਜਰਾਤ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸ਼ਾਹ ਨੇ ਕਿਹਾ- ਗੁਜਰਾਤ ਚੋਣ ਨਤੀਜਿਆਂ ਦਾ ਇੰਤਜ਼ਾਰ ਕਰੋ। ਜਿੱਤਣ ਵਾਲੇ ਉਮੀਦਵਾਰਾਂ ਦੀ ਸੂਚੀ ਵਿੱਚ ਤੁਹਾਨੂੰ ਕਿਤੇ ਵੀ 'ਆਪ' ਦਾ ਨਾਂ ਨਹੀਂ ਮਿਲੇਗਾ।

ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਅਤੇ ਵਿਕਾਸ ਦੇ ਨਾਲ-ਨਾਲ ਗੈਰ ਭੇਦਭਾਵ ਵਾਲੀਆਂ ਨੀਤੀਆਂ ਦੇ ਆਧਾਰ 'ਤੇ ਗੁਜਰਾਤ 'ਚ ਜਿੱਤ ਦਰਜ ਕਰੇਗੀ। ਇੰਟਰਵਿਊ 'ਚ ਸ਼ਾਹ ਨੇ ਮਾਤ ਭਾਸ਼ਾ 'ਚ ਸਿੱਖਿਆ ਦੇਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਵਿੱਚ ਤਕਨਾਲੋਜੀ, ਕਾਨੂੰਨ ਅਤੇ ਮੈਡੀਕਲ ਖੇਤਰ ਦੀ ਸਿੱਖਿਆ ਪ੍ਰਦਾਨ ਕਰਕੇ ਦੇਸ਼ ਦੀ ਪ੍ਰਤਿਭਾ ਨੂੰ ਵਰਤਿਆ ਜਾਵੇਗਾ।

ਉਨ੍ਹਾਂ ਕਿਹਾ- ਮੈਂ ਵਿਦਿਆਰਥੀਆਂ ਵਰਗ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਭਾਰਤ ਦਾ ਅਸਲ ਇਤਿਹਾਸ ਪੜ੍ਹਨ। ਉਹ ਮਹਾਨ ਨੇਤਾਵਾਂ ਅਤੇ ਸਾਮਰਾਜਾਂ ਬਾਰੇ ਵੀ ਸਿੱਖਣ , ਜਿਨ੍ਹਾਂ ਨੂੰ ਇਤਿਹਾਸਕਾਰ ਭੁੱਲ ਗਏ ਹਨ। ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 1 ਦਸੰਬਰ ਨੂੰ ਵੋਟਿੰਗ ਹੋਵੇਗੀ। ਇਸ ਲਈ ਮੰਗਲਵਾਰ ਸ਼ਾਮ 5 ਵਜੇ ਚੋਣ ਪ੍ਰਚਾਰ ਖਤਮ ਹੋ ਗਿਆ। ਪਹਿਲੇ ਪੜਾਅ 'ਚ 89 ਸੀਟਾਂ 'ਤੇ ਵੋਟਿੰਗ ਹੋਵੇਗੀ, ਜਿਸ ਲਈ 788 ਉਮੀਦਵਾਰ ਮੈਦਾਨ 'ਚ ਹਨ। ਇਸ ਦੌਰਾਨ ਮੋਰਬੀ, ਕੱਛ, ਰਾਜਕੋਟ, ਪੋਰਬੰਦਰ ਅਤੇ ਜੂਨਾਗੜ੍ਹ ਵਰਗੀਆਂ ਸੀਟਾਂ 'ਤੇ ਵੋਟਿੰਗ ਹੋਵੇਗੀ।

19 ਜ਼ਿਲ੍ਹਿਆਂ ਵਿੱਚ ਹੋਣ ਵਾਲੀ ਵੋਟਿੰਗ ਵਿੱਚ 2 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਸ ਸਮੇਂ ਭਾਜਪਾ ਵੱਲੋਂ ਭੂਪੇਂਦਰ ਪਟੇਲ ਗੁਜਰਾਤ ਦੇ ਮੁੱਖ ਮੰਤਰੀ ਹਨ। ਭਾਜਪਾ ਦੇ ਸੂਬਾ ਪ੍ਰਧਾਨ ਸੀਆਰ ਪਾਟਿਲ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਸੂਬੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਇਸ ਦੇ ਨਾਲ ਹੀ 'ਆਪ' ਨੇ ਈਸ਼ੂਦਾਨ ਗਾਧਵੀ ਨੂੰ ਆਪਣਾ ਸੀਐਮ ਉਮੀਦਵਾਰ ਐਲਾਨ ਦਿੱਤਾ ਹੈ। ਹਾਲਾਂਕਿ ਕਾਂਗਰਸ ਨੇ ਅਜੇ ਤੱਕ ਸੀਐਮ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਭਰਤ ਸੋਲੰਕੀ, ਅਰਜੁਨ ਮੋਧਵਾਡੀਆ, ਸ਼ਕਤੀ ਸਿੰਘ ਗੋਹਿਲ ਪਾਰਟੀ ਵਿੱਚ ਮੁੱਖ ਮੰਤਰੀ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ।

Related Stories

No stories found.
logo
Punjab Today
www.punjabtoday.com