ਯੂਪੀਏ ਸਰਕਾਰ ਦੌਰਾਨ ਮੇਰੇ 'ਤੇ ਮੋਦੀ ਨੂੰ ਫਸਾਉਣ ਦਾ ਦਬਾਅ ਸੀ: ਅਮਿਤ ਸ਼ਾਹ

ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਮੈਂ ਗੁਜਰਾਤ ਦਾ ਗ੍ਰਹਿ ਮੰਤਰੀ ਸੀ ਤਾਂ ਇੱਕ ਐਨਕਾਊਂਟਰ ਹੋਇਆ ਸੀ। ਸੀਬੀਆਈ ਨੇ ਕੇਸ ਦਰਜ ਕਰਕੇ ਮੈਨੂੰ ਗ੍ਰਿਫ਼ਤਾਰ ਕਰ ਲਿਆ।
ਯੂਪੀਏ ਸਰਕਾਰ ਦੌਰਾਨ ਮੇਰੇ 'ਤੇ ਮੋਦੀ ਨੂੰ ਫਸਾਉਣ ਦਾ ਦਬਾਅ ਸੀ: ਅਮਿਤ ਸ਼ਾਹ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ਯੂਪੀਏ ਸ਼ਾਸਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਸਾਉਣ ਲਈ ਉਨ੍ਹਾਂ 'ਤੇ ਦਬਾਅ ਪਾਇਆ ਗਿਆ ਸੀ। ਸ਼ਾਹ ਨੇ ਕਿਹਾ ਕਿ ਉਦੋਂ ਸੀਬੀਆਈ ਗੁਜਰਾਤ ਵਿੱਚ ਸੋਹਰਾਬੂਦੀਨ ਸ਼ੇਖ ਐਨਕਾਊਂਟਰ ਮਾਮਲੇ ਵਿੱਚ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਸੀ।

ਅਮਿਤ ਸ਼ਾਹ ਨਿਊਜ਼ 18 ਦੇ ਪ੍ਰੋਗਰਾਮ 'ਚ ਬੋਲ ਰਹੇ ਸਨ। ਉਨ੍ਹਾਂ ਨੇ ਏਜੰਸੀਆਂ ਦੀ ਦੁਰਵਰਤੋਂ ਦੇ ਦੋਸ਼ 'ਤੇ ਕਿਹਾ, ਮੈਂ ਤੁਹਾਨੂੰ ਦੱਸਾਂਗਾ ਕਿ ਏਜੰਸੀਆਂ ਦੀ ਦੁਰਵਰਤੋਂ ਕਿਵੇਂ ਹੋਈ। ਮੈਂ ਇਸ ਦਾ ਸ਼ਿਕਾਰ ਹੋਇਆ ਹਾਂ। ਕਾਂਗਰਸ ਨੇ ਸਾਡੇ 'ਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਨਹੀਂ ਕੀਤਾ। ਜਦੋਂ ਮੈਂ ਗੁਜਰਾਤ ਦਾ ਗ੍ਰਹਿ ਮੰਤਰੀ ਸੀ ਤਾਂ ਇੱਕ ਐਨਕਾਊਂਟਰ ਹੋਇਆ ਸੀ। ਸੀਬੀਆਈ ਨੇ ਕੇਸ ਦਰਜ ਕਰਕੇ ਮੈਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਗ੍ਰਹਿ ਮੰਤਰੀ ਨੇ ਕਿਹਾ, 90% ਸਵਾਲਾਂ ਦੇ ਦੌਰਾਨ ਉਹ ਕਹਿੰਦੇ ਰਹੇ ਕਿ ਤੁਸੀਂ ਚਿੰਤਾ ਕਿਉਂ ਕਰ ਰਹੇ ਹੋ। ਮੋਦੀ ਦਾ ਨਾਂ ਲੈ ਅਸੀਂ ਤੈਨੂੰ ਛੱਡ ਦੇਵਾਂਗੇ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਰਾਹੁਲ ਗਾਂਧੀ ਨੂੰ ਸੰਸਦ ਤੋਂ ਹਟਾਉਣ ਦਾ ਵਿਰੋਧ ਕਰ ਰਹੀਆਂ ਹਨ। ਕਈ ਵਿਰੋਧੀ ਨੇਤਾ ਲਗਾਤਾਰ ਦੋਸ਼ ਲਗਾ ਰਹੇ ਹਨ ਕਿ ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ।

ਅਮਿਤ ਸ਼ਾਹ ਨੇ ਕਿਹਾ, ਯੂਪੀਏ ਸ਼ਾਸਨ ਦੌਰਾਨ ਸੀਬੀਆਈ ਨੇ ਉਨ੍ਹਾਂ ਨੂੰ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਸੀ। ਇਸ ਦੌਰਾਨ ਏਜੰਸੀ ਨੇ ਪੀਐਮ ਮੋਦੀ ਨੂੰ ਫਸਾਉਣ ਲਈ ਮੇਰੇ 'ਤੇ ਦਬਾਅ ਪਾਇਆ ਸੀ। ਕਹਿੰਦੇ ਸੀ ਮੋਦੀ ਦਾ ਨਾਂ ਦਿਓ, ਪਰ ਮੈਂ ਉਨ੍ਹਾਂ ਨੂੰ ਕਿਉਂ ਫਸਾਵਾਂ। ਮੇਰੇ ਕਾਰਨ ਕੁਝ ਬੇਕਸੂਰ ਪੁਲਿਸ ਅਫਸਰਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ।

ਅਮਿਤ ਸ਼ਾਹ ਨੇ ਕਿਹਾ ਇਸ ਦੇ ਬਾਵਜੂਦ ਭਾਜਪਾ ਨੇ ਕਦੇ ਹੰਗਾਮਾ ਨਹੀਂ ਕੀਤਾ। ਅੱਜ ਉਹੀ ਕਾਂਗਰਸੀ ਏਜੰਸੀਆਂ ਦੀ ਦੁਹਾਈ ਪਾ ਰਹੀਆਂ ਹਨ। ਜੇਕਰ ਤੁਸੀਂ ਬੇਕਸੂਰ ਹੋ ਤਾਂ ਕਾਨੂੰਨ 'ਤੇ ਭਰੋਸਾ ਕਰੋ। ਮਾਣਹਾਨੀ ਦੇ ਮਾਮਲੇ 'ਚ ਰਾਹੁਲ ਗਾਂਧੀ ਨੂੰ ਸਜ਼ਾ ਮਿਲਣ ਅਤੇ ਮੈਂਬਰਸ਼ਿਪ ਗੁਆਉਣ 'ਤੇ ਸ਼ਾਹ ਨੇ ਕਿਹਾ- ਰਾਹੁਲ ਗਾਂਧੀ ਇਕੱਲੇ ਅਜਿਹੇ ਸਿਆਸਤਦਾਨ ਨਹੀਂ ਹਨ, ਜਿਨ੍ਹਾਂ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ ਅਤੇ ਸੰਸਦ ਦੀ ਮੈਂਬਰਸ਼ਿਪ ਗੁਆ ਦਿੱਤੀ ਹੈ। ਰਾਹੁਲ ਉੱਚ ਅਦਾਲਤ ਵਿੱਚ ਅਪੀਲ ਕਰਨ ਦੀ ਬਜਾਏ ਹੰਗਾਮਾ ਕਰ ਰਹੇ ਹਨ ਅਤੇ ਇਸਦੇ ਲਈ ਪੀਐਮ ਮੋਦੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

Related Stories

No stories found.
logo
Punjab Today
www.punjabtoday.com