ਚੀਨ ਸਾਡੀ ਸੂਈ ਦੀ ਨੋਕ ਜਿੰਨੀ ਜ਼ਮੀਨ ਵੀ ਨਹੀਂ ਲੈ ਸਕਦਾ : ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਪੂਰਾ ਦੇਸ਼ ਆਪਣੇ ਘਰਾਂ ਵਿੱਚ ਸ਼ਾਂਤੀ ਨਾਲ ਸੌਂ ਸਕਦਾ ਹੈ, ਕਿਉਂਕਿ ਸਾਡੇ ਆਈਟੀਬੀਪੀ ਦੇ ਜਵਾਨ ਅਤੇ ਫੌਜ ਸਾਡੀਆਂ ਸਰਹੱਦਾਂ 'ਤੇ ਦਿਨ-ਰਾਤ ਕੰਮ ਕਰ ਰਹੇ ਹਨ।
ਚੀਨ ਸਾਡੀ ਸੂਈ ਦੀ ਨੋਕ ਜਿੰਨੀ ਜ਼ਮੀਨ ਵੀ ਨਹੀਂ ਲੈ ਸਕਦਾ : ਅਮਿਤ ਸ਼ਾਹ

ਅਮਿਤ ਸ਼ਾਹ ਨੇ ਚੀਨ ਦੀ ਅਰੁਣਾਚਲ 'ਚ ਘੁਸਪੈਠ ਨੂੰ ਲੈ ਕੇ ਜਵਾਬ ਦਿਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਰੁਣਾਚਲ ਪ੍ਰਦੇਸ਼ ਦੌਰੇ 'ਤੇ ਪਹੁੰਚ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਨੇ ਕਿਬਿਥੂ ਵਿਖੇ 'ਵਾਈਬ੍ਰੈਂਟ ਵਿਲੇਜ ਪ੍ਰੋਗਰਾਮ' ਅਤੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਚੀਨ ਨੂੰ ਕਰਾਰਾ ਜਵਾਬ ਦਿੱਤਾ। ਦਰਅਸਲ ਚੀਨ ਨੇ ਅੱਜ ਹੀ ਅਮਿਤ ਸ਼ਾਹ ਦੇ ਦੌਰੇ 'ਤੇ ਇਤਰਾਜ਼ ਜਤਾਇਆ ਸੀ।

ਇਸ 'ਤੇ ਸ਼ਾਹ ਨੇ ਕਿਹਾ ਕਿ ਕੋਈ ਸਾਡੀ ਧਰਤੀ ਵੱਲ ਅੱਖਾਂ ਚੁੱਕ ਕੇ ਵੀ ਨਹੀਂ ਦੇਖ ਸਕਦਾ। ਸਾਡੀਆਂ ਸਰਹੱਦਾਂ ਸਾਡੇ ਸੈਨਿਕਾਂ ਦੀ ਬਹਾਦਰੀ ਨਾਲ ਸੁਰੱਖਿਅਤ ਹਨ। ਅਜਿਹੇ 'ਚ ਸਾਡੀ ਸਰਹੱਦ 'ਤੇ ਕਬਜ਼ੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੇਸ਼ ਦੀ ਸੂਈ ਦੀ ਨੋਕ ਜਿੰਨੀ ਜ਼ਮੀਨ ਕੋਈ ਨਹੀਂ ਲੈ ਸਕਦਾ। ਅਰੁਣਾਚਲ ਪ੍ਰਦੇਸ਼ ਦੇ ਕਿਬਿਥੂ ਵਿਖੇ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਪੂਰਾ ਦੇਸ਼ ਆਪਣੇ ਘਰਾਂ ਵਿੱਚ ਸ਼ਾਂਤੀ ਨਾਲ ਸੌਂ ਸਕਦਾ ਹੈ, ਕਿਉਂਕਿ ਸਾਡੇ ਆਈਟੀਬੀਪੀ ਦੇ ਜਵਾਨ ਅਤੇ ਫੌਜ ਸਾਡੀਆਂ ਸਰਹੱਦਾਂ 'ਤੇ ਦਿਨ-ਰਾਤ ਕੰਮ ਕਰ ਰਹੇ ਹਨ।

ਅਮਿਤ ਸ਼ਾਹ ਨੇ ਕਿਹਾ ਕਿ ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੇ ਉੱਤੇ ਬੁਰੀ ਅੱਖ ਰੱਖਣ ਦੀ ਤਾਕਤ ਕਿਸੇ ਵਿੱਚ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਪੂਰੇ ਉੱਤਰ-ਪੂਰਬੀ ਖੇਤਰ ਨੂੰ ਅਸ਼ਾਂਤ ਖੇਤਰ ਵਜੋਂ ਜਾਣਿਆ ਜਾਂਦਾ ਸੀ, ਪਰ ਪਿਛਲੇ 9 ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ 'ਪੂਰਬ ਵੱਲ ਦੇਖੋ' ਨੀਤੀ ਦੇ ਕਾਰਨ, ਉੱਤਰ ਪੂਰਬ ਨੂੰ ਹੁਣ ਇੱਕ ਅਜਿਹਾ ਖੇਤਰ ਮੰਨਿਆ ਜਾਂਦਾ ਹੈ, ਜੋ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਹਨ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 21 ਅਕਤੂਬਰ 1962 ਨੂੰ ਤਤਕਾਲੀ ਕੁਮਾਉਂ ਰੈਜੀਮੈਂਟ ਦੇ 6 ਅਧਿਕਾਰੀ ਇੱਥੇ ਬਹਾਦਰੀ ਨਾਲ ਲੜੇ ਅਤੇ ਜਿਨ੍ਹਾਂ ਰਾਹੀਂ ਭਾਰਤ ਦੀ ਧਰਤੀ ਦੀ ਰਾਖੀ ਕੀਤੀ ਜਾ ਸਕੀ, ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਦਾ ਹਾਂ। 1963 ਵਿੱਚ ਟਾਈਮ ਮੈਗਜ਼ੀਨ ਵਿੱਚ ਲਿਖਿਆ ਗਿਆ ਸੀ ਕਿ ਕਿਬਿਥੂ ਵਿੱਚ ਹੋਈ ਲੜਾਈ ਵਿੱਚ ਭਾਰਤੀ ਫ਼ੌਜਾਂ ਕੋਲ ਹਥਿਆਰ ਘੱਟ ਸਨ, ਪਰ ਉਨ੍ਹਾਂ ਦੀ ਬਹਾਦਰੀ ਸਾਰੀ ਦੁਨੀਆਂ ਦੀਆਂ ਫ਼ੌਜਾਂ ਨਾਲੋਂ ਵੱਧ ਸੀ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਦੇ ਦੌਰੇ 'ਤੇ ਇਤਰਾਜ਼ ਜ਼ਾਹਰ ਕਰਦਿਆਂ ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਅਮਿਤ ਸ਼ਾਹ ਦਾ ਦੌਰਾ ਉਸਦੀ ਖੇਤਰੀ ਪ੍ਰਭੂਸੱਤਾ ਦੀ ਉਲੰਘਣਾ ਹੈ। ਚੀਨ ਨੇ ਇਹ ਵੀ ਕਿਹਾ ਕਿ ਉਹ ਗ੍ਰਹਿ ਮੰਤਰੀ ਦੇ ਅਰੁਣਾਚਲ ਪ੍ਰਦੇਸ਼ ਦੌਰੇ ਦਾ ਸਖ਼ਤ ਵਿਰੋਧ ਕਰਦਾ ਹੈ।

Related Stories

No stories found.
logo
Punjab Today
www.punjabtoday.com