ਕਾਂਗਰਸ ਦੇ ਰਾਜ 'ਚ ਆਸਾਮ ਵਿੱਚ ਨਾ ਸਿੱਖਿਆ ਸੀ, ਨਾ ਸ਼ਾਂਤੀ : ਅਮਿਤ ਸ਼ਾਹ

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਕਿਹਾ ਕਿ ਕਿਸੇ ਸਮੇਂ ਇਸ ਸੂਬੇ ਨੂੰ ਆਪਣੇ ਬੰਦ ਕਰਕੇ ਜਾਣਿਆ ਜਾਂਦਾ ਸੀ। ਅੱਜ ਆਸਾਮ ਸ਼ਾਂਤਮਈ ਅਤੇ ਵਿਕਾਸਸ਼ੀਲ ਰਾਜ ਹੈ।
ਕਾਂਗਰਸ ਦੇ ਰਾਜ 'ਚ ਆਸਾਮ ਵਿੱਚ ਨਾ ਸਿੱਖਿਆ ਸੀ, ਨਾ ਸ਼ਾਂਤੀ : ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਿੱਛਲੇ ਦਿਨੀ ਅਸਾਮ ਦੌਰੇ 'ਤੇ ਸਨ । ਭਾਜਪਾ ਪ੍ਰਧਾਨ ਜੇਪੀ ਨੱਡਾ ਵੀ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਨੇ ਗੁਹਾਟੀ 'ਚ ਭਾਜਪਾ ਦੇ ਨਵੇਂ ਦਫਤਰ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਸ਼ਾਹ ਨੇ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਸਾਧਿਆ।

ਉਨ੍ਹਾਂ ਕਿਹਾ ਕਿ ਆਸਾਮ ਦੀ ਧਰਤੀ ਨੂੰ ਕਾਂਗਰਸ ਨੇ ਕਈ ਸਾਲਾਂ ਤੋਂ ਅੱਤਵਾਦ, ਉਜਾੜੇ, ਅੰਦੋਲਨ ਅਤੇ ਹੜਤਾਲਾਂ ਦੀ ਧਰਤੀ ਬਣਾ ਦਿੱਤਾ ਸੀ । ਸ਼ਾਹ ਨੇ ਕਿਹਾ ਕਿ ਇੱਥੇ ਨਾ ਵਿਕਾਸ ਸੀ ਨਾ ਸਿੱਖਿਆ ਸੀ , ਨਾ ਸ਼ਾਂਤੀ ਸੀ । ਅੱਜ ਮੈਨੂੰ ਖੁਸ਼ੀ ਹੈ ਕਿ 2014 ਤੋਂ ਬਾਅਦ ਪੂਰਾ ਉੱਤਰ ਪੂਰਬ ਵਿਕਾਸ ਦੇ ਰਾਹ 'ਤੇ ਹੈ। ਸ਼ਾਹ ਨੇ ਕਿਹਾ, ਮੈਂ ਗ੍ਰਹਿ ਮੰਤਰੀ ਦੇ ਤੌਰ 'ਤੇ ਨਹੀਂ, ਸਗੋਂ ਭਾਜਪਾ ਦੇ ਵਰਕਰ ਵਜੋਂ ਅਸਾਮ ਆਇਆ ਹਾਂ।

ਅਮਿਤ ਸ਼ਾਹ ਨੇ ਕਿਹਾ ਕਿ ਮੈਂ ਇੱਥੇ ਵਿਦਿਆਰਥੀ ਪ੍ਰੀਸ਼ਦ ਦੇ ਪ੍ਰੋਗਰਾਮ ਲਈ ਆਇਆ ਸੀ, ਉਦੋਂ ਹਿਤੇਸ਼ਵਰ ਸੈਕੀਆ (ਅਸਾਮ ਦੇ ਸਾਬਕਾ ਸੀ.ਐਮ.) ਨੇ ਸਾਡੇ ਬਾਲ ਬੁਰਾ ਵਿਵਹਾਰ ਕੀਤਾ ਸੀ। ਅਸਾਮ ਦੀਆਂ ਗਲੀਆਂ ਸੁੰਨਸਾਨ ਸਨ । ਉਸ ਸਮੇਂ ਇਹ ਕਲਪਨਾ ਵੀ ਨਹੀਂ ਕੀਤੀ ਗਈ ਸੀ, ਕਿ ਭਾਜਪਾ ਇੱਥੇ ਦੋ ਵਾਰ ਜਿੱਤ ਕੇ ਸਰਕਾਰ ਬਣਾਵੇਗੀ।

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਕਿਹਾ ਕਿ ਕਿਸੇ ਸਮੇਂ ਇਸ ਸੂਬੇ ਨੂੰ ਆਪਣੇ ਬੰਦ ਕਰਕੇ ਜਾਣਿਆ ਜਾਂਦਾ ਸੀ। ਅੱਜ ਇਹ ਸ਼ਾਂਤਮਈ ਅਤੇ ਵਿਕਾਸਸ਼ੀਲ ਰਾਜ ਹੈ। ਇਹ ਲੀਡਰਸ਼ਿਪ ਵਿੱਚ ਅੰਤਰ ਦੇ ਕਾਰਨ ਹੈ, ਇਕ ਸਮੇਂ 4 ਦੇਸ਼ਾਂ ਨਾਲ ਘਿਰਿਆ ਇਹ ਸੂਬਾ ਸੰਕਟ ਵਿਚ ਸੀ। ਦੇਸ਼ ਦੀ ਲੀਡਰਸ਼ਿਪ ਕਮਜ਼ੋਰ ਸੀ। ਪਰ ਅੱਜ ਇਹ ਉੱਤਰ-ਪੂਰਬ, ਇਹ ਅਸਾਮ ਮੁੱਖ ਧਾਰਾ ਵਿੱਚ ਸ਼ਾਮਲ ਹੈ ਅਤੇ ਵਿਕਾਸ ਦੀ ਪ੍ਰਕਿਰਿਆ ਵਿੱਚ ਮੁੱਖ ਤੌਰ 'ਤੇ ਅੱਗੇ ਆ ਰਿਹਾ ਹੈ।

ਇਸ ਦੇ ਨਾਲ ਹੀ ਅਸਾਮ ਦੇ ਖਾਨਪਾਰਾ 'ਚ ਵਰਕਰ ਸੰਮੇਲਨ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਿੱਥੇ ਵੀ ਇਹ ਕਾਂਗਰਸੀ ਬੈਠੇ ਹਨ, ਉਨ੍ਹਾਂ ਨੂੰ ਸੁਣਨਾ ਚਾਹੀਦਾ ਹੈ, ਜਵਾਹਰ ਲਾਲ ਨਹਿਰੂ ਨੇ 1962 'ਚ ਅਸਾਮ ਨੂੰ ਅਲਵਿਦਾ ਕਹਿ ਦਿੱਤਾ ਸੀ, ਜਦੋਂ ਚੀਨ ਦੀ ਲੜਾਈ ਹੋਈ ਸੀ। ਉਦੋਂ ਤੋਂ ਕਾਂਗਰਸੀ ਲੋਕ ਭੁੱਲ ਗਏ ਸਨ, ਕਿ ਉੱਤਰ-ਪੂਰਬ ਵੀ ਕੋਈ ਚੀਜ਼ ਹੈ। ਜੇਪੀ ਨੱਡਾ ਨੇ ਕਿਹਾ ਕਿ ਸਾਡੀ ਲੜਾਈ ਕਿਸੇ ਵਿਚਾਰਧਾਰਕ ਪਾਰਟੀ ਨਾਲ ਨਹੀਂ, ਸਗੋਂ ਪਰਿਵਾਰਵਾਦ ਅਤੇ ਵੰਸ਼ਵਾਦ ਦੇ ਸਮਰਥਕ ਨਾਲ ਹੈ। ਇੱਕ ਪਾਸੇ ਪਰਿਵਾਰਵਾਦ ਅਤੇ ਵੰਸ਼ਵਾਦ ਦੇ ਸਮਰਥਕ ਸਾਡੇ ਵਿਰੁੱਧ ਲੜ ਰਹੇ ਹਨ ਅਤੇ ਇੱਕ ਪਾਸੇ ਰਾਸ਼ਟਰੀ ਪਾਰਟੀ ਭਾਜਪਾ ਜੋ ਦੇਸ਼ ਲਈ ਕੰਮ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ।

Related Stories

No stories found.
Punjab Today
www.punjabtoday.com