30 .10 .2021 ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੀਟਿੰਗ ਮੁਲਤਵੀ ਹੋ ਗਈ ਗਈ ਹੈ। ਅਮਿਤ ਸ਼ਾਹ ਨੇ ਗੁਜਰਾਤ ਦੌਰੇ 'ਤੇ ਜਾਣਾ ਹੈ। ਉੱਥੇ ਉਹ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਸਮਾਰੋਹ ਦੀ ਅਗਵਾਈ ਕਰਨਗੇ,ਅਤੇ ਗੁਜਰਾਤ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਣਗੇ। ਇਸ ਕਾਰਨ ਵੀਰਵਾਰ ਸ਼ਾਮ ਨੂੰ ਅਮਰਿੰਦਰ ਸਿੰਘ ਨਾਲ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ। ਇਸ ਮੀਟਿੰਗ ਲਈ ਹੁਣ ਕਿਸੇ ਹੋਰ ਦਿਨ ਦਾ ਸਮਾਂ ਤੈਅ ਕੀਤਾ ਜਾ ਸਕਦਾ ਹੈ। ਕੈਪਟਨ ਸ਼ਾਹ ਨੂੰ ਮਿਲਣ ਲਈ ਆਪਣੇ ਨਾਲ ਖੇਤੀਬਾੜੀ ਖੇਤਰ ਦੇ 25 ਮਾਹਿਰ ਵੀ ਲੈ ਕੇ ਗਏ ਸਨ। ਅਮਰਿੰਦਰ ਨੇ ਸ਼ਾਹ ਨਾਲ ਵਿਵਾਦਤ ਖੇਤੀ ਸੁਧਾਰ ਕਾਨੂੰਨਾਂ 'ਤੇ ਚਰਚਾ ਕਰਨੀ ਸੀ, ਤਾਂ ਜੋ ਕੀ ਇਸ ਅੰਦੋਲਨ ਨੂੰ ਕਿਸੇ ਤਰੀਕੇ ਨਾਲ ਖਤਮ ਕੀਤਾ ਜਾ ਸਕੇ ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨ ਲਈ ਉਨ੍ਹਾਂ ਕੋਲ ਫਿਲਹਾਲ ਕੋਈ ਨਵਾਂ ਫਾਰਮੂਲਾ ਨਹੀਂ ਹੈ। ਉਹ ਗ੍ਰਹਿ ਮੰਤਰੀ ਸ਼ਾਹ ਨਾਲ ਗੱਲ ਕਰਨਗੇ,ਅਤੇ ਇਸ ਮੁੱਦੇ ਨੂੰ ਖਤਮ ਕਰਨ ਲਈ ਉਹ ਆਪਣਾ ਪੂਰਾ ਜ਼ੋਰ ਲਗਾ ਦੇਣਗੇ । ਉਹਨਾ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਹਲ ਲੱਭਿਆ ਜਾ ਸਕਦਾ ਹੈ।
ਅਮਰਿੰਦਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਖੇਤੀ ਖੇਤਰ ਦੇ ਮਾਹਿਰਾਂ ਦਾ ਵਫ਼ਦ ਗੈਰ-ਸਿਆਸੀ ਹੈ। ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਯੂਨਾਈਟਿਡ ਕਿਸਾਨ ਮੋਰਚਾ ਦੇ ਆਗੂਆਂ ਨਾਲ ਕੋਈ ਗੱਲ ਨਹੀਂ ਕੀਤੀ ਹੈ। ਇਹ ਮੋਰਚਾ ਦਿੱਲੀ ਸਰਹੱਦ 'ਤੇ ਕਿਸਾਨਾਂ ਦੇ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ।ਕੈਪਟਨ ਅਮਰਿੰਦਰ ਨੇ ਇਹ ਵੀ ਖੁਲਾਸਾ ਕੀਤਾ ਕਿ ਕੇਂਦਰ ਸਰਕਾਰ ਅੰਦੋਲਨ ਕਰ ਰਹੇ ਕਿਸਾਨਾਂ ਦੇ ਸੰਪਰਕ ਵਿੱਚ ਹੈ। ਉਹਨਾ ਨੇ ਕਿਹਾ ਕੀ ਭਾਂਵੇ ਸਿੱਧੀਆਂ ਮੀਟਿੰਗਾਂ ਘੱਟ ਹੋ ਰਹੀਆਂ ਹਨ, ਪਰ ਬੈਕ ਚੈਨਲ ਨਾਲ ਗੱਲਬਾਤ ਜਾਰੀ ਹੈ। ਇਸ ਰਾਹੀਂ ਖੇਤੀ ਸੁਧਾਰ ਕਾਨੂੰਨ ਅਤੇ ਕਿਸਾਨ ਅੰਦੋਲਨ ਦਾ ਹੱਲ ਕੱਢਣ ਲਈ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।