ਇਡਲੀ ਅੰਮਾ ਨੂੰ ਮਹਿੰਦਰਾ ਨੇ ਗਿਫਟ ਕੀਤਾ ਨਵਾਂ ਘਰ,1 ਰੁਪਏ 'ਚ ਖੁਆ ਰਹੀ ਇਡਲੀ

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਵਿੱਚ, ਇਡਲੀ ਅੰਮਾ ਦਾ ਵੀਡੀਓ ਵਾਇਰਲ ਹੋਇਆ ਸੀ। ਵੀਡੀਓ ਵਿੱਚ, ਉਹ ਪ੍ਰਵਾਸੀ ਮਜ਼ਦੂਰਾਂ ਅਤੇ ਗਰੀਬਾਂ ਨੂੰ ਇਡਲੀ-ਸਾਂਬਰ ਖੁਆਉਂਦੀ ਨਜ਼ਰ ਆ ਰਹੀ ਹੈ।
ਇਡਲੀ ਅੰਮਾ ਨੂੰ ਮਹਿੰਦਰਾ ਨੇ ਗਿਫਟ ਕੀਤਾ ਨਵਾਂ ਘਰ,1 ਰੁਪਏ 'ਚ ਖੁਆ ਰਹੀ ਇਡਲੀ

ਆਨੰਦ ਮਹਿੰਦਰਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਸਮੇਂ ਸਮੇਂ ਸਿਰ ਜਰੂਰਤ ਮੰਦਾ ਦੀ ਮਦਦ ਵੀ ਕਰਦੇ ਰਹਿੰਦੇ ਹਨ। ਉਦਯੋਗਪਤੀ ਆਨੰਦ ਮਹਿੰਦਰਾ ਨੇ 85 ਸਾਲਾ ਇਡਲੀ ਅੰਮਾ ਨੂੰ ਨਵਾਂ ਘਰ ਤੋਹਫੇ ਵਜੋਂ ਦਿੱਤਾ ਹੈ। ਕੋਇੰਬਟੂਰ ਦੇ ਰਹਿਣ ਵਾਲੇ ਕਮਲਾਥਲ ਨੂੰ 'ਇਡਲੀ ਅੰਮਾ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਿਛਲੇ 37 ਸਾਲਾਂ ਤੋਂ ਉਹ 1 ਰੁਪਏ 'ਚ ਲੋਕਾਂ ਨੂੰ ਪੂਰੀ ਇਡਲੀ ਅਤੇ ਸਾਂਬਰ ਖੁਆ ਰਹੀ ਹੈ।

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਵਿੱਚ, ਇਡਲੀ ਅੰਮਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਵੀਡੀਓ ਵਿੱਚ, ਉਹ ਪ੍ਰਵਾਸੀ ਮਜ਼ਦੂਰਾਂ ਅਤੇ ਗਰੀਬਾਂ ਨੂੰ ਇਡਲੀ-ਸਾਂਬਰ ਖੁਆਉਂਦੀ ਨਜ਼ਰ ਆ ਰਹੀ ਹੈ। ਇਡਲੀ ਅੰਮਾ ਦੇ ਇਸ ਉਪਰਾਲੇ ਦੀ ਆਨੰਦ ਮਹਿੰਦਰਾ ਵੱਲੋਂ ਵੀ ਸ਼ਲਾਘਾ ਕੀਤੀ ਗਈ ਸੀ। ਆਪਣੀ ਵੀਡੀਓ ਸ਼ੇਅਰ ਕਰਦੇ ਹੋਏ ਆਨੰਦ ਮਹਿੰਦਰਾ ਨੇ ਉਨ੍ਹਾਂ ਨੂੰ ਘਰ ਗਿਫਟ ਕਰਨ ਦਾ ਵਾਅਦਾ ਕੀਤਾ ਸੀ।

ਪਿੱਛਲੇ ਦਿਨੀ ਮਾਂ ਦਿਵਸ ਦੇ ਮੌਕੇ 'ਤੇ ਆਨੰਦ ਮਹਿੰਦਰਾ ਨੇ ਕਮਲਾਥਲ ਨੂੰ ਇਡਲੀ ਅੰਮਾ ਦੇ ਨਾਂ ਨਾਲ ਮਸ਼ਹੂਰ ਘਰ ਗਿਫਟ ਕੀਤਾ ਹੈ। ਇਸ ਮੌਕੇ ਇਡਲੀ ਅੰਮਾ ਨੇ ਆਪਣੇ ਨਵੇਂ ਘਰ ਵਿੱਚ ਪ੍ਰਵੇਸ਼ ਕੀਤਾ। ਆਨੰਦ ਮਹਿੰਦਰਾ ਨੇ ਟਵਿਟਰ 'ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਅੰਮਾ ਆਪਣੇ ਨਵੇਂ ਘਰ 'ਚ ਪ੍ਰਵੇਸ਼ ਕਰ ਰਹੀ ਹੈ। ਇਸ 300 ਵਰਗ ਫੁੱਟ ਦੇ ਘਰ ਵਿੱਚ ਇੱਕ ਡਾਇਨਿੰਗ ਹਾਲ, ਇੱਕ ਬੈੱਡਰੂਮ ਅਤੇ ਇੱਕ ਲਿਵਿੰਗ ਰੂਮ ਵੀ ਹੈ।

ਸ਼ਹਿਰੀ ਖੇਤਰ ਵਿੱਚ ਬਣਿਆ ਇਹ ਘਰ ਲੱਖਾਂ ਦੀ ਲਾਗਤ ਨਾਲ ਬਣਿਆ ਹੈ। ਇਡਲੀ ਅੰਮਾ ਆਪਣੇ ਨਵੇਂ ਘਰ ਵਿੱਚ ਦਾਖਲ ਹੁੰਦੇ ਹੀ ਮੁਸਕਰਾਉਂਦੀ ਦਿਖਾਈ ਦਿੱਤੀ। ਉਸ ਨੇ ਕਿਹਾ ਕਿ 'ਮੈਂ ਖੁਸ਼ ਹਾਂ ਕਿਉਂਕਿ ਮੈਨੂੰ ਨਵਾਂ ਘਰ ਮਿਲਿਆ ਹੈ। ਮੈਂ ਇਸ ਮਹੀਨੇ ਦੇ ਅੰਤ ਤੱਕ ਨਵੇਂ ਘਰ ਵਿੱਚ ਸ਼ਿਫਟ ਹੋਵਾਂਗੀ । ਆਨੰਦ ਮਹਿੰਦਰਾ ਨੇ ਆਪਣੀ ਟੀਮ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਮਦਦ ਨਾਲ ਅੰਮਾ ਨੂੰ ਘਰ ਦੇਣ ਦਾ ਵਾਅਦਾ 'ਮਾਂ ਦਿਵਸ' 'ਤੇ ਪੂਰਾ ਹੋਇਆ।

ਉਨ੍ਹਾਂ ਕਿਹਾ ਕਿ ਉਹ ਮਾਂ 'ਚ ਗੁਣਾਂ ਦਾ ਧਾਰਨੀ, ਪਾਲਣ ਪੋਸ਼ਣ, ਦੇਖਭਾਲ ਕਰਨ ਵਾਲੀ ਅਤੇ ਨਿਰਸਵਾਰਥ ਭਾਵਨਾ ਹੈ। ਅੰਮਾ ਨੇ ਇੰਨੇ ਸਾਲਾਂ ਤੋਂ ਜੋ ਕੀਤਾ ਹੈ, ਉਸ ਦੇ ਮੁਕਾਬਲੇ ਇਹ ਕੁਝ ਵੀ ਨਹੀਂ ਹੈ। ਇਡਲੀ ਅੰਮਾ ਪਿਛਲੇ 37 ਸਾਲਾਂ ਤੋਂ ਸੜਕ ਕਿਨਾਰੇ ਇਡਲੀ ਵੇਚ ਰਹੀ ਹੈ। ਉਹ ਕਹਿੰਦੀ ਹੈ ਕਿ ਇਡਲੀ ਵੇਚ ਕੇ ਪੈਸਾ ਕਮਾਉਣਾ ਕਦੇ ਵੀ ਉਸਦਾ ਟੀਚਾ ਨਹੀਂ ਰਿਹਾ, ਮੈਂ ਚਾਹੁੰਦੀ ਹਾਂ ਕਿ ਭੁੱਖਿਆਂ ਨੂੰ ਰੱਜ ਕੇ ਖਾਣਾ ਮਿਲੇ। ਇਸ ਦੇ ਲਈ ਉਹ ਹਰ ਰੋਜ਼ ਚੁੱਲ੍ਹੇ 'ਤੇ 500 ਤੋਂ ਵੱਧ ਇਡਲੀਆਂ ਬਣਾਉਂਦੀ ਸੀ। ਉਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ, ਕੁਝ ਗੈਰ ਸਰਕਾਰੀ ਸੰਗਠਨ ਅੰਮਾ ਦੀ ਮਦਦ ਲਈ ਅੱਗੇ ਆਏ ਅਤੇ ਉਨ੍ਹਾਂ ਨੂੰ ਐਲਪੀਜੀ ਸਿਲੰਡਰ ਅਤੇ ਗੈਸ ਚੁੱਲ੍ਹਾ ਦਿੱਤਾ।

Related Stories

No stories found.
logo
Punjab Today
www.punjabtoday.com