ਦਿੱਲੀ 'ਚ ਸ਼ਰਾਬ ਦੀਆਂ ਦੁਕਾਨਾਂ ਬੰਦ ਕਰੋ ਕੇਜਰੀਵਾਲ : ਅੰਨਾ ਹਜ਼ਾਰੇ

ਅੰਨਾ ਹਜ਼ਾਰੇ ਨੇ ਕਿਹਾ ਕਿ 'ਆਪ' ਦੀ ਸਰਕਾਰ ਨੇ ਦਿੱਲੀ ਵਿੱਚ ਇੱਕ ਨਵੀਂ ਸ਼ਰਾਬ ਨੀਤੀ ਬਣਾਈ ਹੈ, ਜਿਸ ਕਾਰਣ ਗਲੀ-ਮੁਹੱਲੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਹਨ।
ਦਿੱਲੀ 'ਚ ਸ਼ਰਾਬ ਦੀਆਂ ਦੁਕਾਨਾਂ ਬੰਦ ਕਰੋ ਕੇਜਰੀਵਾਲ : ਅੰਨਾ ਹਜ਼ਾਰੇ

ਅਰਵਿੰਦ ਕੇਜਰੀਵਾਲ ਦੇ ਸਿਆਸੀ ਗੁਰੂ ਕਹੇ ਜਾਣ ਵਾਲੇ ਅੰਨਾ ਹਜ਼ਾਰੇ ਨੇ ਉਨ੍ਹਾਂ ਨੂੰ ਚਿੱਠੀ ਲਿਖੀ ਹੈ। ਇਸ ਪੱਤਰ ਵਿੱਚ ਅੰਨਾ ਹਜ਼ਾਰੇ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਸਵਰਾਜ ਅੰਦੋਲਨ ਵਿੱਚ ਬਹੁਤ ਗੱਲਾਂ ਕੀਤੀਆਂ ਹਨ, ਪਰ ਇਸ ਦਾ ਉਨ੍ਹਾਂ ਦੇ ਆਚਰਣ 'ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਹੈ।

ਅੰਨਾ ਹਜ਼ਾਰੇ ਨੇ ਆਪਣੀ ਚਿੱਠੀ 'ਚ ਅਰਵਿੰਦ ਕੇਜਰੀਵਾਲ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ, 'ਤੁਹਾਡੇ ਮੁੱਖ ਮੰਤਰੀ ਬਣਨ ਤੋਂ ਬਾਅਦ, ਮੈਂ ਤੁਹਾਨੂੰ ਪਹਿਲੀ ਵਾਰ ਲਿਖ ਰਿਹਾ ਹਾਂ। ਪਿਛਲੇ ਕਈ ਦਿਨਾਂ ਤੋਂ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਬਾਰੇ ਜੋ ਖ਼ਬਰਾਂ ਆ ਰਹੀਆਂ ਹਨ, ਉਹ ਪੜ੍ਹ ਕੇ ਦੁੱਖ ਹੋਇਆ। ਅੰਨਾ ਹਜ਼ਾਰੇ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ 'ਗਾਓਂ ਮੇਂ ਚਲੋ ' ਦੇ ਵਿਚਾਰ ਤੋਂ ਪ੍ਰੇਰਿਤ ਹੋ ਕੇ ਮੈਂ ਆਪਣਾ ਜੀਵਨ ਪਿੰਡ, ਸਮਾਜ ਅਤੇ ਦੇਸ਼ ਲਈ ਸਮਰਪਿਤ ਕੀਤਾ ਹੈ। ਪਿਛਲੇ 47 ਸਾਲਾਂ ਤੋਂ ਮੈਂ ਪਿੰਡਾਂ ਦੇ ਵਿਕਾਸ ਲਈ ਕੰਮ ਕਰ ਰਿਹਾ ਹਾਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਕਰ ਰਿਹਾ ਹਾਂ।

ਅਰਵਿੰਦ ਕੇਜਰੀਵਾਲ ਨੂੰ ਪੁਰਾਣੇ ਦਿਨਾਂ ਦੀ ਯਾਦ ਦਿਵਾਉਂਦੇ ਹੋਏ ਅੰਨਾ ਹਜ਼ਾਰੇ ਨੇ ਕਿਹਾ ਕਿ ਤੁਸੀਂ ਸਾਡੇ ਪਿੰਡ ਰਾਲੇਗਣ ਸਿੱਧੀ ਆਏ ਸੀ । ਇੱਥੇ ਤੁਸੀਂ ਸ਼ਰਾਬ, ਬੀੜੀਆਂ, ਸਿਗਰਟਾਂ ਆਦਿ 'ਤੇ ਪਾਬੰਦੀ ਦੀ ਸ਼ਲਾਘਾ ਕੀਤੀ ਸੀ । ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਆਪ ਨੇ ‘ਸਵਰਾਜ’ ਨਾਂ ਦੀ ਰਚਨਾ ਕੀਤੀ ਸੀ। ਇਸ ਵਿੱਚ ਤੁਸੀਂ ਗ੍ਰਾਮ ਸਭਾ, ਸ਼ਰਾਬ ਨੀਤੀ ਬਾਰੇ ਵੱਡੀਆਂ ਗੱਲਾਂ ਲਿਖੀਆਂ ਸਨ। ਉਦੋਂ ਤੁਹਾਡੇ ਤੋਂ ਬਹੁਤ ਉਮੀਦਾਂ ਸਨ, ਪਰ ਰਾਜਨੀਤੀ ਵਿੱਚ ਜਾਣ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਤੁਸੀਂ ਆਦਰਸ਼ ਵਿਚਾਰਧਾਰਾ ਨੂੰ ਭੁੱਲ ਗਏ ਹੋ।

ਅੰਨਾ ਹਜ਼ਾਰੇ ਨੇ ਕਿਹਾ ਕਿ 'ਆਪ' ਦੀ ਸਰਕਾਰ ਨੇ ਦਿੱਲੀ ਵਿੱਚ ਇੱਕ ਨਵੀਂ ਸ਼ਰਾਬ ਨੀਤੀ ਬਣਾਈ ਹੈ, ਜਿਸ ਤੋਂ ਲੱਗਦਾ ਹੈ ਕਿ ਇਹ ਸ਼ਰਾਬ ਦੀ ਵਿਕਰੀ ਅਤੇ ਖਪਤ ਨੂੰ ਉਤਸ਼ਾਹਿਤ ਕਰ ਸਕਦੀ ਹੈ। ਗਲੀ-ਮੁਹੱਲੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਹਨ। ਇਸ ਨਾਲ ਭ੍ਰਿਸ਼ਟਾਚਾਰ ਨੂੰ ਵੀ ਹੱਲਾਸ਼ੇਰੀ ਮਿਲੇਗੀ ਅਤੇ ਇਹ ਜਨਤਾ ਦੇ ਹਿੱਤ ਵਿੱਚ ਨਹੀਂ ਹੈ। ਇਸ ਤੋਂ ਬਾਅਦ ਵੀ ਤੁਸੀਂ ਸ਼ਰਾਬ ਦੀ ਅਜਿਹੀ ਨੀਤੀ ਲੈ ਕੇ ਆਏ ਹੋ। ਇਸ ਤੋਂ ਇਹ ਜਾਪਦਾ ਹੈ ਕਿ ਜਿਵੇਂ ਸ਼ਰਾਬ ਦਾ ਨਸ਼ਾ ਹੈ, ਉਸੇ ਤਰ੍ਹਾਂ ਸੱਤਾ ਦਾ ਨਸ਼ਾ ਹੈ। ਤੁਸੀਂ ਵੀ ਐਸੀ ਸ਼ਕਤੀ ਦੇ ਨਸ਼ੇ ਵਿੱਚ ਮਸਤ ਹੋ, ਲੱਗਦਾ ਹੈ। ਅੰਨਾ ਹਜ਼ਾਰੇ ਨੇ ਆਪਣੇ ਪੱਤਰ ਵਿੱਚ ਆਪਣੇ ਅੰਦੋਲਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਤੁਸੀਂ ਆਪਣਾ ਰਾਹ ਭੁੱਲ ਗਏ ਹੋ।

Related Stories

No stories found.
Punjab Today
www.punjabtoday.com