ਭਾਜਪਾ ਦੇ ਅਨੂਪ ਗੁਪਤਾ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ, 1 ਵੋਟ ਨਾਲ ਜਿੱਤੇ

ਕਾਂਗਰਸ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਸਨ, ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਮੇਅਰ ਚੋਣਾਂ ਤੋਂ ਵਾਕਆਊਟ ਕਰ ਚੁੱਕੀ ਹੈ।
ਭਾਜਪਾ ਦੇ ਅਨੂਪ ਗੁਪਤਾ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ, 1 ਵੋਟ ਨਾਲ ਜਿੱਤੇ

ਭਾਜਪਾ ਦਾ ਚੰਡੀਗੜ੍ਹ ਨਗਰ ਨਿਗਮ 'ਤੇ ਕਬਜ਼ਾ ਹੋ ਗਿਆ ਹੈ। ਭਾਜਪਾ ਦੇ ਅਨੂਪ ਗੁਪਤਾ ਚੰਡੀਗੜ੍ਹ ਨਗਰ ਨਿਗਮ (MC) ਦੇ ਨਵੇਂ ਮੇਅਰ ਬਣ ਗਏ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਜਸਬੀਰ ਲਾਡੀ ਨੂੰ ਹਰਾਇਆ ਹੈ। ਚੋਣਾਂ ਵਿੱਚ ਭਾਜਪਾ ਨੂੰ 15 ਵੋਟਾਂ ਮਿਲੀਆਂ। ਜਿਸ ਵਿੱਚ ਇੱਕ ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਹੈ। 'ਆਪ' ਦੇ ਉਮੀਦਵਾਰ ਨੂੰ ਸਿਰਫ਼ 14 ਵੋਟਾਂ ਮਿਲੀਆਂ।

ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰ ਵੋਟਿੰਗ ਤੋਂ ਗੈਰਹਾਜ਼ਰ ਰਹੇ। ਮੇਅਰ ਦੇ ਅਹੁਦੇ 'ਤੇ ਕੋਈ ਕਰਾਸ ਵੋਟਿੰਗ ਨਹੀਂ ਹੋਈ। ਭਾਜਪਾ ਨੂੰ ਆਪਣੀਆਂ ਸਾਰੀਆਂ 15 ਅਤੇ 'ਆਪ' ਨੂੰ 14 ਵੋਟਾਂ ਮਿਲੀਆਂ। ਅਨੂਪ ਗੁਪਤਾ ਇੱਕ ਵੋਟ ਦੇ ਫਰਕ ਨਾਲ ਮੇਅਰ ਬਣੇ।

ਇਸ ਦੇ ਨਾਲ ਹੀ ਭਾਜਪਾ ਨੇ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਵੀ ਜਿੱਤ ਲਿਆ ਹੈ। ਭਾਜਪਾ ਦੇ ਕੰਵਰ ਰਾਣਾ ਨੇ 'ਆਪ' ਦੀ ਤਰੁਣਾ ਮਹਿਤਾ ਨੂੰ 1 ਵੋਟ ਨਾਲ ਹਰਾਇਆ ਹੈ। ਕੰਵਰ ਰਾਣਾ ਨੂੰ 15 ਅਤੇ ਤਰੁਣਾ ਮਹਿਤਾ ਨੂੰ 14 ਸੀਟਾਂ ਮਿਲੀਆਂ ਹਨ।

ਇਸ ਤੋਂ ਬਾਅਦ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਦੇ ਹਰਜੀਤ ਸਿੰਘ ਅਤੇ 'ਆਪ' ਦੀ ਸੁਮਨ ਸ਼ਰਮਾ ਵਿਚਾਲੇ ਮੁਕਾਬਲਾ ਹੋਇਆ। ਮੇਅਰ ਚੋਣਾਂ ਤੋਂ ਪਹਿਲਾਂ 'ਆਪ' ਅਤੇ 'ਭਾਜਪਾ' ਦੇ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ ਜਿੱਤੇਗੀ।

ਸ਼੍ਰੋਮਣੀ ਅਕਾਲੀ ਦਲ ਦੇ ਹਰਦੀਪ ਸਿੰਘ ਨੇ ਆਪਣੀ ਵੋਟ ਨਹੀਂ ਪਾਈ। ਦੱਸ ਦੇਈਏ ਕਿ ਸਾਲ 2015 ਤੋਂ ਹੁਣ ਤੱਕ ਕਾਂਗਰਸ ਦਾ ਕੋਈ ਵੀ ਮੇਅਰ ਨਹੀਂ ਬਣ ਸਕਿਆ ਹੈ। ਦੂਜੇ ਪਾਸੇ ਸਾਲ 2016 ਤੋਂ ਲਗਾਤਾਰ ਭਾਜਪਾ ਦੇ ਮੇਅਰ ਬਣਦੇ ਆ ਰਹੇ ਹਨ। ਕਾਂਗਰਸ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਸਨ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਮੇਅਰ ਚੋਣਾਂ ਤੋਂ ਵਾਕਆਊਟ ਕਰ ਚੁੱਕੀ ਹੈ।

ਕਾਂਗਰਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਵਿਰੋਧੀ ਧਿਰ ਵਿੱਚ ਬੈਠ ਕੇ ਸ਼ਹਿਰ ਦੇ ਲੋਕਾਂ ਦੇ ਮੁੱਦੇ ਉਠਾਉਂਦੀ ਰਹੇਗੀ। ਪਾਰਟੀ ਦੇ ਸਾਰੇ 6 ਕੌਂਸਲਰ ਅਜੇ ਵੀ ਸਟੇਸ਼ਨ ਤੋਂ ਬਾਹਰ ਹਨ। ਤੁਹਾਨੂੰ ਦੱਸ ਦੇਈਏ ਕਿ 12 ਜਨਵਰੀ ਨੂੰ ਨਾਮਜ਼ਦਗੀਆਂ ਭਰਨ ਤੋਂ ਬਾਅਦ 'ਆਪ', ਭਾਜਪਾ ਅਤੇ ਕਾਂਗਰਸ ਦੇ ਨਾਲ-ਨਾਲ ਆਪਣੇ ਕੌਂਸਲਰਾਂ ਨੂੰ ਦੂਜੀਆਂ ਪਾਰਟੀਆਂ ਨਾਲ ਸੰਪਰਕ ਕਰਨ ਤੋਂ ਬਚਾਉਣ ਲਈ ਟੂਰ 'ਤੇ ਭੇਜ ਦਿਤਾ ਸੀ।

Related Stories

No stories found.
logo
Punjab Today
www.punjabtoday.com