'ਰਾਮ ਸੀਤਾ' : ਅਰੁਣ ਗੋਵਿਲ ਅਤੇ ਦੀਪਿਕਾ ਨਵੇਂ ਪ੍ਰੋਜੈਕਟ 'ਚ ਆਉਣਗੇ ਨਜ਼ਰ

'ਰਾਮਾਇਣ' ਸੀਰੀਅਲ ਤੋਂ ਬਾਅਦ ਲੋਕ ਅਸਲ ਜ਼ਿੰਦਗੀ 'ਚ ਅਰੁਣ ਗੋਵਿਲ ਅਤੇ ਦੀਪਿਕਾ ਚਿਖਲੀਆ ਨੂੰ ਰਾਮ-ਸੀਤਾ ਵਾਂਗ ਪੂਜਣ ਲੱਗੇ। ਇਹ ਸੀਰੀਅਲ 36 ਸਾਲ ਪਹਿਲਾਂ ਆਇਆ ਸੀ, ਪਰ ਪ੍ਰਸ਼ੰਸਕਾਂ ਨੂੰ ਅੱਜ ਵੀ ਯਾਦ ਹੈ।
'ਰਾਮ ਸੀਤਾ' : ਅਰੁਣ ਗੋਵਿਲ ਅਤੇ ਦੀਪਿਕਾ ਨਵੇਂ ਪ੍ਰੋਜੈਕਟ 'ਚ ਆਉਣਗੇ ਨਜ਼ਰ

ਅਰੁਣ ਗੋਵਿਲ ਅਤੇ ਦੀਪਿਕਾ ਚਿਖਲੀਆ ਨੂੰ ਭਾਰਤ 'ਚ ਹੀ ਨਹੀਂ, ਸਗੋਂ ਪੂਰੀ ਦੁਨੀਆਂ 'ਚ ਬਹੁਤ ਹੀ ਜ਼ਿਆਦਾ ਸ਼ਰਧਾ ਨਾਲ ਵੇਖਿਆ ਜਾਂਦਾ ਹੈ। ਰਾਮਾਨੰਦ ਸਾਗਰ ਦੇ ਟੀਵੀ ਸੀਰੀਅਲ 'ਰਾਮਾਇਣ' ਨੇ ਅਰੁਣ ਗੋਵਿਲ ਅਤੇ ਦੀਪਿਕਾ ਚਿਖਲੀਆ ਨੂੰ ਜ਼ਿੰਦਗੀ ਲਈ ਅਜਿਹਾ ਸਟਾਰਡਮ ਅਤੇ ਪਛਾਣ ਦਿੱਤੀ, ਜਿਸ ਨੂੰ ਕੋਈ ਵੀ ਪ੍ਰਸ਼ੰਸਕ ਭੁੱਲ ਨਹੀਂ ਸਕੇਗਾ। ਇਹ ਸੀਰੀਅਲ 36 ਸਾਲ ਪਹਿਲਾਂ ਆਇਆ ਸੀ, ਪਰ ਪ੍ਰਸ਼ੰਸਕਾਂ ਨੂੰ ਅੱਜ ਵੀ ਯਾਦ ਹੈ।

'ਰਾਮਾਇਣ' ਸੀਰੀਅਲ ਤੋਂ ਬਾਅਦ ਲੋਕ ਅਸਲ ਜ਼ਿੰਦਗੀ 'ਚ ਅਰੁਣ ਗੋਵਿਲ ਅਤੇ ਦੀਪਿਕਾ ਚਿਖਲੀਆ ਨੂੰ ਰਾਮ-ਸੀਤਾ ਵਾਂਗ ਪੂਜਣ ਲੱਗੇ। ਅੱਜ ਵੀ ਅਰੁਣ ਗੋਵਿਲ ਅਤੇ ਦੀਪਿਕਾ ਜਿੱਥੇ ਵੀ ਜਾਂਦੇ ਹਨ, ਲੋਕ ਹੱਥ ਜੋੜ ਕੇ ਖੜੇ ਹੁੰਦੇ ਹਨ। ਲੋਕ 36 ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ, ਕਿ ਕਦੋਂ ਦੀਪਿਕਾ ਚਿਖਲੀਆ ਅਤੇ ਅਰੁਣ ਗੋਵਿਲ ਇੱਕ ਪ੍ਰੋਜੈਕਟ ਵਿੱਚ ਇਕੱਠੇ ਨਜ਼ਰ ਆਉਣਗੇ। ਪਰ ਹੁਣ ਲੱਗਦਾ ਹੈ ਕਿ ਇਹ ਇੰਤਜ਼ਾਰ ਖਤਮ ਹੋ ਗਿਆ ਹੈ । ਅਰੁਣ ਗੋਵਿਲ ਅਤੇ ਦੀਪਿਕਾ ਚਿਖਲੀਆ ਜਲਦ ਹੀ ਇੱਕ ਨਵੇਂ ਪ੍ਰੋਜੈਕਟ ਵਿੱਚ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ।

ਅਰੁਣ ਗੋਵਿਲ ਅਤੇ ਦੀਪਿਕਾ ਚਿਖਲੀਆ ਨੇ ਵੀ ਇਸ ਨਵੇਂ ਪ੍ਰੋਜੈਕਟ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਵਾਂ ਪ੍ਰੋਜੈਕਟ ਫਿਲਮ ਹੋਵੇਗਾ। ਦੀਪਿਕਾ ਨੇ ਅਰੁਣ ਗੋਵਿਲ ਨਾਲ ਸੈੱਟ ਤੋਂ ਇੱਕ BTS ਵੀਡੀਓ ਸਾਂਝਾ ਕੀਤਾ। ਵੀਡੀਓ 'ਚ ਦੀਪਿਕਾ ਚਿਖਲੀਆ ਸਾੜ੍ਹੀ ਪਾਈ ਨਜ਼ਰ ਆ ਰਹੀ ਹੈ। ਇੱਕ ਸੀਨ ਵਿੱਚ ਉਹ ਪੂਜਾ ਕਰ ਰਹੀ ਹੈ ਅਤੇ ਹੱਥ ਵਿੱਚ ਪੂਜਾ ਦਾ ਘੜਾ ਫੜਿਆ ਹੋਇਆ ਹੈ, ਦੂਜੇ ਸੀਨ ਵਿੱਚ ਉਹ ਅਰੁਣ ਗੋਵਿਲ ਨਾਲ ਬੈਠ ਕੇ ਗੱਲਾਂ ਕਰ ਰਹੀ ਹੈ। ਵੀਡੀਓ 'ਚ ਦੀਪਿਕਾ ਚਿਖਲੀਆ ਦੀ ਵੈਨਿਟੀ ਵੈਨ ਵੀ ਨਜ਼ਰ ਆ ਰਹੀ ਹੈ, ਜਿਸਦੇ ਗੇਟ 'ਤੇ ਉਨ੍ਹਾਂ ਦੇ ਕਿਰਦਾਰ ਦਾ ਨਾਂ ਸ਼ਾਰਦਾ ਲਿਖਿਆ ਹੋਇਆ ਹੈ। ਦੀਪਿਕਾ ਵੈਨਿਟੀ 'ਚ ਸਕ੍ਰਿਪਟ ਪੜ੍ਹਦੀ ਨਜ਼ਰ ਆ ਰਹੀ ਹੈ।

ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਖੁਸ਼ ਹਨ ਅਤੇ ਕਾਫੀ ਕਮੈਂਟ ਕਰ ਰਹੇ ਹਨ। ਜਿਕਰਯੋਗ ਹੈ ਕਿ ਦੀਪਿਕਾ ਚਿਖਲੀਆ ਅਤੇ ਅਰੁਣ ਗੋਵਿਲ 'ਦਿ ਕਪਿਲ ਸ਼ਰਮਾ ਸ਼ੋਅ' 'ਚ ਇਕੱਠੇ ਨਜ਼ਰ ਆਏ ਸਨ। ਫਿਰ ਉਨ੍ਹਾਂ ਨੇ 'ਰਾਮਾਇਣ' ਦੀ ਸ਼ੂਟਿੰਗ ਦੇ ਦਿਨਾਂ ਦੀਆਂ ਕਈ ਮਜ਼ਾਕੀਆ ਕਹਾਣੀਆਂ ਸਾਂਝੀਆਂ ਕੀਤੀਆਂ ਸਨ। ਇਸ ਤੋਂ ਬਾਅਦ ਦੀਪਿਕਾ ਚਿਖਲੀਆ ਨੇ ਇਕ ਹੋਰ ਫਿਲਮ 'ਚ ਵੀ ਕੰਮ ਕੀਤਾ। ਪਰ ਹੁਣ ਉਹ ਲੰਬੇ ਸਮੇਂ ਬਾਅਦ ਅਰੁਣ ਗੋਵਿਲ ਨਾਲ ਨਜ਼ਰ ਆ ਰਹੀ ਹੈ।

Related Stories

No stories found.
logo
Punjab Today
www.punjabtoday.com