ਜੇਕਰ ਮੈਂ ਕੋਈ ਭ੍ਰਿਸ਼ਟਾਚਾਰ ਕੀਤਾ ਤਾਂ ਮੈਨੂੰ ਸ਼ਰੇਆਮ ਫਾਂਸੀ ਦੋ: ਕੇਜਰੀਵਾਲ

ਕੇਜਰੀਵਾਲ ਨੇ ਬੀਜੇਪੀ ਨੂੰ ਕਿਹਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਸ ਦਿਨ ਮੇਰੇ ਖਿਲਾਫ ਇੱਕ ਪੈਸੇ ਦਾ ਭ੍ਰਿਸ਼ਟਾਚਾਰ ਪਾਇਆ ਗਿਆ, ਮੈਨੂੰ ਸ਼ਰੇਆਮ ਫਾਂਸੀ ਦੇ ਦਿਓ, ਪਰ ਇਹ ਨਿੱਤ ਦਾ ਤਮਾਸ਼ਾ ਬੰਦ ਕਰੋ।
ਜੇਕਰ ਮੈਂ ਕੋਈ ਭ੍ਰਿਸ਼ਟਾਚਾਰ ਕੀਤਾ ਤਾਂ ਮੈਨੂੰ ਸ਼ਰੇਆਮ ਫਾਂਸੀ ਦੋ: ਕੇਜਰੀਵਾਲ

ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪਿੱਛਲੇ ਦਿਨੀ ਪੰਜਾਬ ਵਿਚ 79 ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕੇਂਦਰੀ ਜਾਂਚ ਏਜੰਸੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਖਿਲਾਫ ਇਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਜਨਤਕ ਤੌਰ 'ਤੇ ਫਾਂਸੀ ਦੇ ਦਿੱਤੀ ਜਾਵੇ।

ਲੁਧਿਆਣਾ ਵਿੱਚ ਆਮ ਆਦਮੀ ਕਲੀਨਿਕ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਕੇਜਰੀਵਾਲ ਭ੍ਰਿਸ਼ਟ ਹੈ ਤਾਂ ਇਸ ਦੁਨੀਆਂ ਵਿੱਚ ਕੋਈ ਵੀ ਇਮਾਨਦਾਰ ਨਹੀਂ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਸ ਦਿਨ ਮੇਰੇ ਖਿਲਾਫ ਇੱਕ ਪੈਸੇ ਦਾ ਭ੍ਰਿਸ਼ਟਾਚਾਰ ਪਾਇਆ ਗਿਆ, ਮੈਨੂੰ ਸ਼ਰੇਆਮ ਫਾਂਸੀ ਦੇ ਦਿਓ, ਪਰ ਇਹ ਨਿੱਤ ਦਾ ਤਮਾਸ਼ਾ ਬੰਦ ਕਰੋ। ਮੇਰੇ ਮਗਰ ਸੀਬੀਆਈ, ਈਡੀ, ਇਨਕਮ ਟੈਕਸ ਅਤੇ ਪੁਲਿਸ ਲਗਾ ਦਿੱਤੀ ਗਈ ਹੈ, ਮਕਸਦ ਸਿਰਫ ਇਹ ਹੈ ਕਿ ਕਿਸੇ ਵੀ ਤਰੀਕੇ ਨਾਲ ਕੇਜਰੀਵਾਲ ਨੂੰ ਚੋਰ ਸਾਬਤ ਕਰਨਾ ਹੈ। ਇਹ ਸਾਬਤ ਕਰਨਾ ਹੈ ਕਿ ਕੇਜਰੀਵਾਲ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੈ।

ਕੇਜਰੀਵਾਲ ਨੇ ਕਿਹਾ ਕਿ ਇਹ ਸਤੇਂਦਰ ਜੈਨ ਸਨ, ਜੋ ਦਿੱਲੀ ਵਿੱਚ ਸਿੱਖਿਆ ਅਤੇ ਸਿਹਤ ਦਾ ਮਾਡਲ ਲੈ ਕੇ ਆਏ ਸਨ। ਉਨ੍ਹਾਂ ਨੂੰ ਜੇਲ੍ਹ ਵਿੱਚ ਪਾ ਦਿਤਾ ਗਿਆ। ਮਨੀਸ਼ ਸਸੋਦੀਆ ਨੂੰ ਵੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਉਸ ਦੇ ਘਰ ਛਾਪੇਮਾਰੀ ਵਿਚ ਇਕ ਰੁਪਿਆ ਵੀ ਨਹੀਂ ਮਿਲਿਆ। ਭਾਜਪਾ ਦਾ ਮਕਸਦ ਦੋਵਾਂ ਨੂੰ ਬਦਨਾਮ ਕਰਕੇ 'ਆਪ' ਨੂੰ ਦੂਜੇ ਸੂਬਿਆਂ 'ਚ ਸੱਤਾ 'ਚ ਆਉਣ ਤੋਂ ਰੋਕਣਾ ਹੈ। ਸਾਡੀ ਸਰਕਾਰ ਨੇ ਲੋਕਾਂ ਦੀ ਸਿੱਖਿਆ ਅਤੇ ਸਿਹਤ 'ਤੇ ਜੋ ਕੰਮ ਕੀਤੇ ਹਨ। ਇਸ ਕਾਰਨ ਸਾਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਹੈ। ਅਸੀਂ ਗੁਜਰਾਤ, ਗੋਆ, ਉੱਤਰਾਖੰਡ ਵਿੱਚ ਅੱਗੇ ਵਧ ਰਹੇ ਹਾਂ। ਇਸ ਨਾਲ ਭਾਜਪਾ ਘਬਰਾ ਗਈ ਹੈ। ਕੁਝ ਮਹੀਨੇ ਪਹਿਲਾਂ ਉਹ ਕਹਿ ਰਹੇ ਸਨ ਕਿ ਆਮ ਆਦਮੀ ਪਾਰਟੀ ਸਰਹੱਦ ਨੂੰ ਸੰਭਾਲਣ ਦੇ ਸਮਰੱਥ ਨਹੀਂ ਹੈ। ਪੰਜਾਬ ਸਰਕਾਰ ਨੇ ਬਿਨਾਂ ਕਿਸੇ ਖ਼ੂਨ-ਖ਼ਰਾਬੇ ਦੇ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਖ ਮੰਤਰੀ ਭਗਵੰਤ ਮਾਨ ਸਨਮਾਨ ਦੇ ਹੱਕਦਾਰ ਹਨ ਅਤੇ ਪੁਲਿਸ ਵਧਾਈ ਦੀ ਹੱਕਦਾਰ ਹੈ। ਹੁਣ ਮਨੀਪੁਰ ਨੂੰ ਕੇਂਦਰੀ ਸਰਕਾਰ ਸੰਭਾਲਣ ਦੇ ਸਮਰੱਥ ਨਹੀਂ ਹੈ।

Related Stories

No stories found.
logo
Punjab Today
www.punjabtoday.com