ਮੈਂ 6 ਫੁੱਟ ਦੂਰ ਤੋਂ ਮੌਤ ਦੇਖੀ, ਹਮਲਾਵਰਾਂ ਤੇ ਯੂਏਪੀਏ ਕਿਉਂ ਨਹੀਂ : ਓਵੈਸੀ

ਓਵੈਸੀ ਨੇ ਕਿਹਾ ਕਿ ਉਸਨੂੰ Z ਸ਼੍ਰੇਣੀ ਦੀ ਸੁਰੱਖਿਆ ਨਹੀਂ ਚਾਹੀਦੀ।ਉਹ ਇੱਕ ਆਜ਼ਾਦ ਜੀਵਨ ਚਾਹੁੰਦਾ ਹਾਂ। ਉਸਨੇ ਕਿਹਾ ਕਿ ਮੈਂ ਇਸ ਦੁਨੀਆਂ ਵਿੱਚ ਦਮ ਘੁੱਟ ਕੇ ਨਹੀਂ ਰਹਿਣਾ ਚਾਹੁੰਦਾ।
ਮੈਂ 6 ਫੁੱਟ ਦੂਰ ਤੋਂ ਮੌਤ ਦੇਖੀ, ਹਮਲਾਵਰਾਂ ਤੇ ਯੂਏਪੀਏ ਕਿਉਂ ਨਹੀਂ : ਓਵੈਸੀ
Updated on
2 min read

ਅਸਦੁਦੀਨ ਓਵੈਸੀ ਨੇ ਦਿੱਲੀ ਮੇਰਠ ਐਕਸਪ੍ਰੈੱਸ ਵੇਅ ਤੇ ਖੁਦ ਤੇ ਹੋਏ ਹਮਲੇ ਨੂੰ ਲੈ ਕੇ ਸੰਸਦ 'ਚ ਸਰਕਾਰ ਤੇ ਨਿਸ਼ਾਨਾ ਸਾਧਿਆ।ਸੰਸਦ 'ਚ ਇਸ ਮੁੱਦੇ ਤੇ ਬੋਲਦਿਆਂ ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਮੇਰੇ ਤੇ ਹਮਲਾ ਕਰਨ ਵਾਲਿਆਂ ਖਿਲਾਫ ਯੂ.ਏ.ਪੀ.ਏ. ਕਿਉਂ ਨਹੀਂ ਲਗਾਇਆ ਗਿਆ।

ਉਸ ਨੇ ਕਿਹਾ, 'ਮੈਂ 6 ਫੁੱਟ ਦੂਰ ਤੋਂ ਗੋਲੀਆਂ ਦੇਖੀ ਹਨ। ਓਵੈਸੀ ਨੇ ਕਿਹਾ ਕਿ ਹਰਿਦੁਆਰ, ਰਾਏਪੁਰ ਅਤੇ ਇਲਾਹਾਬਾਦ ਵਿੱਚ ਮੇਰੇ ਬਾਰੇ ਕੀ ਨਹੀਂ ਕਿਹਾ ਗਿਆ, ਉਸਤੇ ਕੋਈ ਕਾਰਵਾਈ ਨਹੀਂ ਕੀਤੀ ਗਈ । ਓਵੈਸੀ ਨੇ ਕਿਹਾ ਕਿ ਉਸਨੂੰ Z ਸ਼੍ਰੇਣੀ ਦੀ ਸੁਰੱਖਿਆ ਨਹੀਂ ਚਾਹੀਦੀ।

ਉਹ ਇੱਕ ਆਜ਼ਾਦ ਜੀਵਨ ਚਾਹੁੰਦਾ ਹਾਂ। ਉਸਨੇ ਕਿਹਾ ਕਿ ਮੈਂ ਇਸ ਦੁਨੀਆਂ ਵਿੱਚ ਦਮ ਘੁੱਟ ਕੇ ਨਹੀਂ ਰਹਿਣਾ ਚਾਹੁੰਦਾ ਅਤੇ ਮੈਂ ਗਰੀਬਾਂ ਲਈ ਆਵਾਜ਼ ਉਠਾਉਣਾ ਚਾਹੁੰਦਾ ਹਾਂ। ਮੇਰੀ ਜਾਨ ਤਾਂ ਉਦੋਂ ਹੀ ਬਚੇਗੀ ਜਦੋਂ ਗਰੀਬ ਦੀ ਜਾਨ ਬਚ ਜਾਵੇਗੀ। ਓਵੈਸੀ ਨੇ ਖੁਦ 'ਤੇ ਹੋਏ ਹਮਲੇ ਬਾਰੇ ਕਿਹਾ ਕਿ ਲੋਕਾਂ 'ਚ ਅਜਿਹਾ ਜ਼ਹਿਰ ਕਿਵੇਂ ਪੈਦਾ ਕੀਤਾ ਜਾ ਰਿਹਾ ਹੈ। ਇਹ ਸੋਚਣ ਵਾਲੀ ਗੱਲ ਹੈ ਅਤੇ ਡੇਰੇਡੀਕਲਾਈਜ਼ੇਸ਼ਨ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਨਹੀਂ ਚਾਹੀਦੀ, ਸਗੋਂ ਏ ਸ਼੍ਰੇਣੀ ਦੇ ਨਾਗਰਿਕ ਬਣਾਉਣਾ ਚਾਹੀਦਾ ਹੈ। ਅਸਦੁਦੀਨ ਓਵੈਸੀ ਨੇ ਇਹ ਵੀ ਕਿਹਾ ਕਿ ਉਹ ਯੂਪੀ ਵਿੱਚ ਪ੍ਰਚਾਰ ਕਰਨਾ ਬੰਦ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮੌਤ ਤਾਂ ਹਰ ਕਿਸੇ ਨੇ ਆਉਣੀ ਹੈ ਪਰ ਮੈਂ ਗੋਲੀ ਚਲਾਉਣ ਵਾਲਿਆਂ ਤੋਂ ਨਹੀਂ ਡਰਦਾ। ਤੁਸੀਂ ਦੋਸ਼ੀ 'ਤੇ ਯੂ.ਏ.ਪੀ.ਏ.ਕਿਉਂ ਨਹੀਂ ਲਗਾਇਆ।

ਅਸਦੁਦੀਨ ਓਵੈਸੀ ਨੇ ਕਿਹਾ ਕਿ ਜਦੋਂ ਪੀਐਮ ਦੀ ਸੁਰੱਖਿਆ ਵਿੱਚ ਕਮੀ ਆਈ ਸੀ ਤਾਂ ਮੈਂ ਸਭ ਤੋਂ ਪਹਿਲਾਂ ਬੋਲਿਆ ਸੀ। ਇਸ 'ਤੇ ਧਰਮ ਨਿਰਪੱਖ ਪਾਰਟੀਆਂ ਨੇ ਵੀ ਮੈਨੂੰ ਪੁੱਛਿਆ ਕਿ ਓਵੈਸੀ ਤੁਸੀਂ ਕਿਉਂ ਬੋਲੇ। ਇਸ ਦੌਰਾਨ ਅਸਦੁਦੀਨ ਓਵੈਸੀ 'ਤੇ ਹਮਲਾ ਕਰਨ ਵਾਲੇ ਦੋਵੇਂ ਨੌਜਵਾਨਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।

ਦੱਸ ਦਈਏ ਕਿ ਵੀਰਵਾਰ ਸ਼ਾਮ ਕਰੀਬ 6 ਵਜੇ ਗਾਜ਼ੀਆਬਾਦ ਦੇ ਡਾਸਨਾ ਕੋਲ ਸਥਿਤ ਛਿਜਰਸੀ 'ਚ ਦਿੱਲੀ ਮੇਰਠ ਐਕਸਪ੍ਰੈਸ ਵੇਅ 'ਤੇ ਕਾਰ 'ਚ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਵਿੱਚ ਓਵੈਸੀ ਦੀ ਕਾਰ ਦਾ ਟਾਇਰ ਵੀ ਫੱਟ ਗਿਆ।

ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ। ਦੋਵੇਂ ਮੁਲਜ਼ਮਾਂ ਨੂੰ ਫੜ ਕੇ ਥਾਣੇ ਲਿਆਂਦਾ ਗਿਆ। ਦੋਵਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

Related Stories

No stories found.
logo
Punjab Today
www.punjabtoday.com