ਰਾਜਸਥਾਨ ਕਾਂਗਰਸ 'ਚ ਤਕਰਾਰ ਤੇਜ਼, ਹੁਣ ਗਹਿਲੋਤ ਦਾ ਪਾਇਲਟ 'ਤੇ ਜ਼ੁਬਾਨੀ ਹਮਲਾ

ਗਹਿਲੋਤ ਨੇ ਬਿਨਾਂ ਨਾਮ ਲਏ ਪਾਇਲਟ 'ਤੇ ਇਕ ਵਾਰ ਫਿਰ ਹਮਲਾ ਕੀਤਾ ਹੈ ਅਤੇ ਪੇਪਰ ਲੀਕ ਮਾਮਲੇ 'ਚ ਮੁਆਵਜ਼ੇ ਦੀ ਮੰਗ ਕਰਨ ਵਾਲਿਆਂ ਨੂੰ ਮਾਨਸਿਕ ਤੌਰ 'ਤੇ ਦਿਵਾਲੀਆ ਕਰਾਰ ਦਿੱਤਾ ਹੈ।
ਰਾਜਸਥਾਨ ਕਾਂਗਰਸ 'ਚ ਤਕਰਾਰ ਤੇਜ਼, ਹੁਣ ਗਹਿਲੋਤ ਦਾ ਪਾਇਲਟ 'ਤੇ ਜ਼ੁਬਾਨੀ ਹਮਲਾ

ਰਾਜਸਥਾਨ ਕਾਂਗਰਸ 'ਚ ਵਿਵਾਦ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੀ ਹੀ ਪਾਰਟੀ ਦੇ ਨੇਤਾ ਸਚਿਨ ਪਾਇਲਟ ਨੂੰ ਇਸ਼ਾਰਿਆਂ 'ਚ ਨਿਸ਼ਾਨਾ ਬਣਾਉਂਦੇ ਹੋਏ ਵੱਡਾ ਬਿਆਨ ਦਿੱਤਾ ਹੈ। ਇਕ ਪਾਸੇ ਜਿੱਥੇ ਕਾਂਗਰਸ ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਮੁੱਦੇ 'ਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ 'ਚ ਸਫਲ ਰਹੀ ਹੈ, ਉਥੇ ਹੀ ਦੂਜੇ ਪਾਸੇ ਰਾਜਸਥਾਨ 'ਚ ਆਪਣੇ ਨੇਤਾਵਾਂ ਨੂੰ ਇਕ ਮੰਚ 'ਤੇ ਲਿਆਉਣ 'ਚ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਤਾਕਤਵਰ ਨੇਤਾ ਸਚਿਨ ਪਾਇਲਟ ਵਿਚਾਲੇ ਸ਼ਬਦੀ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਗਹਿਲੋਤ ਨੇ ਬਿਨਾਂ ਨਾਮ ਲਏ ਪਾਇਲਟ 'ਤੇ ਇਕ ਵਾਰ ਫਿਰ ਹਮਲਾ ਕੀਤਾ ਹੈ ਅਤੇ ਪੇਪਰ ਲੀਕ ਮਾਮਲੇ 'ਚ ਮੁਆਵਜ਼ੇ ਦੀ ਮੰਗ ਕਰਨ ਵਾਲਿਆਂ ਨੂੰ ਮਾਨਸਿਕ ਤੌਰ 'ਤੇ ਦਿਵਾਲੀਆ ਕਰਾਰ ਦਿੱਤਾ ਹੈ। ਦੱਸ ਦੇਈਏ ਕਿ ਗਹਿਲੋਤ ਪਾਇਲਟ 'ਤੇ ਪਹਿਲਾਂ ਵੀ ਅਜਿਹੇ ਬਿਆਨ ਦੇ ਚੁੱਕੇ ਹਨ, ਹੁਣ ਪਾਇਲਟ ਦੇ ਅਲਟੀਮੇਟਮ ਦੀ ਸਮਾਂ ਸੀਮਾ 4 ਦਿਨਾਂ ਬਾਅਦ ਹੀ ਪੂਰੀ ਹੋਣ ਵਾਲੀ ਹੈ।

ਪਾਇਲਟ ਨੇ ਆਪਣੀਆਂ ਤਿੰਨ ਮੰਗਾਂ ਨੂੰ ਮੁੱਖ ਰੱਖਦਿਆਂ ਸਰਕਾਰ ਨੂੰ 15 ਮਈ ਨੂੰ ਅਲਟੀਮੇਟਮ ਦਿੱਤਾ ਹੈ। ਇਸ ਦੇ ਨਾਲ ਹੀ ਰਾਜਸਥਾਨ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਦਿੱਲੀ ਵਿੱਚ ਹੋਣ ਵਾਲੀ ਕਾਂਗਰਸ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਅਜਿਹੇ 'ਚ ਇਹ ਸਮਝਿਆ ਜਾ ਸਕਦਾ ਹੈ ਕਿ ਰਾਜਸਥਾਨ ਕਾਂਗਰਸ 'ਚ ਕਲੇਸ਼ ਕਿਸ ਹੱਦ ਤੱਕ ਵਧਿਆ ਹੈ। ਜਿੱਥੇ ਇਕ ਪਾਸੇ ਗਹਿਲੋਤ ਆਪਣੀ ਹੀ ਪਾਰਟੀ ਦੇ ਨੇਤਾ ਦੀ ਬੁੱਧੀ 'ਤੇ ਸਵਾਲ ਚੁੱਕ ਰਹੇ ਹਨ, ਉਥੇ ਹੀ ਦੂਜੇ ਪਾਸੇ ਸਚਿਨ ਪਾਇਲਟ ਨੇ ਵੀ ਪਾਰਟੀ ਅਤੇ ਸੀਐੱਮ ਨੂੰ ਖੁੱਲ੍ਹਾ ਅਲਟੀਮੇਟਮ ਦਿੱਤਾ ਹੈ।

15 ਮਈ ਨੂੰ ਜੈਪੁਰ 'ਚ ਪਦਯਾਤਰਾ ਦੀ ਸਮਾਪਤੀ 'ਤੇ ਗਹਿਲੋਤ ਸਰਕਾਰ ਦੇ ਸਾਹਮਣੇ ਤਿੰਨ ਮੰਗਾਂ ਰੱਖੀਆਂ ਗਈਆਂ- ਪੇਪਰ ਲੀਕ ਪੀੜਤਾਂ ਨੂੰ ਮੁਆਵਜ਼ਾ, RPSC ਦਾ ਪੁਨਰਗਠਨ ਅਤੇ ਵਸੁੰਧਰਾ ਸਰਕਾਰ 'ਚ ਹੋਏ ਘੁਟਾਲਿਆਂ 'ਤੇ ਕਾਰਵਾਈ। ਸਚਿਨ ਪਾਇਲਟ ਪਿਛਲੇ ਕਈ ਮਹੀਨਿਆਂ ਤੋਂ ਇਨ੍ਹਾਂ ਤਿੰਨਾਂ ਮੁੱਦਿਆਂ 'ਤੇ ਕਾਰਵਾਈ ਦੀ ਮੰਗ ਕਰ ਰਹੇ ਹਨ, ਪਰ ਹੁਣ ਉਨ੍ਹਾਂ ਨੇ 30 ਮਈ ਤੱਕ ਦਾ ਅਲਟੀਮੇਟਮ ਦਿੱਤਾ ਹੈ ਅਤੇ ਮੰਗਾਂ ਨਾ ਮੰਨਣ 'ਤੇ ਵੱਡੇ ਅੰਦੋਲਨ ਦੀ ਚਿਤਾਵਨੀ ਦਿੱਤੀ ਹੈ।

Related Stories

No stories found.
logo
Punjab Today
www.punjabtoday.com