ਅੱਜ ਨਾਰਾਜ਼ ਸੋਨੀਆ ਨੂੰ ਮਿਲਣਗੇ ਗਹਿਲੋਤ, ਰਾਜਸਥਾਨ ਵਿਵਾਦ 'ਤੇ ਦੇਣਗੇ ਸਫ਼ਾਈ

ਗਹਿਲੋਤ ਦੀ ਸਿਆਸੀ ਭੂਮਿਕਾ 'ਤੇ ਸੋਨੀਆ ਗਾਂਧੀ ਅੱਜ ਵੱਡਾ ਫੈਸਲਾ ਦੇ ਸਕਦੀ ਹੈ। ਰਾਜਸਥਾਨ 'ਚ ਗਹਿਲੋਤ ਪੱਖੀ ਵਿਧਾਇਕਾਂ ਦੇ ਬਾਗੀ ਰਵੱਈਏ ਤੋਂ ਬਾਅਦ ਸੋਨੀਆ ਗਾਂਧੀ ਪੂਰੇ ਘਟਨਾਕ੍ਰਮ ਤੋਂ ਨਾਰਾਜ਼ ਹੈ।
ਅੱਜ ਨਾਰਾਜ਼ ਸੋਨੀਆ ਨੂੰ ਮਿਲਣਗੇ ਗਹਿਲੋਤ, ਰਾਜਸਥਾਨ ਵਿਵਾਦ 'ਤੇ ਦੇਣਗੇ ਸਫ਼ਾਈ
Updated on
2 min read

ਰਾਜਸਥਾਨ ਕਾਂਗਰਸ ਵਿੱਚ ਚੱਲ ਰਹੇ ਵਿਵਾਦ ਅਤੇ ਕਾਂਗਰਸ ਪ੍ਰਧਾਨ ਦੀ ਚੋਣ ਵਿੱਚ ਗਾਂਧੀ ਪਰਿਵਾਰ ਦੇ ਉਮੀਦਵਾਰ ਦਾ ਫੈਸਲਾ ਕਰਨ ਲਈ ਅੱਜ ਦਾ ਦਿਨ ਅਹਿਮ ਹੈ। ਰਾਜਸਥਾਨ ਵਿਵਾਦ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਸਿਆਸੀ ਭੂਮਿਕਾ 'ਤੇ ਸੋਨੀਆ ਗਾਂਧੀ ਅੱਜ ਵੱਡਾ ਫੈਸਲਾ ਦੇ ਸਕਦੀ ਹੈ।

ਰਾਜਸਥਾਨ 'ਚ ਛਿੜੇ ਵਿਵਾਦ ਦੇ ਚਾਰ ਦਿਨ ਬਾਅਦ ਅੱਜ ਅਸ਼ੋਕ ਗਹਿਲੋਤ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਰਹੇ ਹਨ। ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਅਤੇ ਰਾਜਸਥਾਨ ਵਿਵਾਦ ਦੋਵਾਂ ਦੇ ਲਿਹਾਜ਼ ਨਾਲ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਸੋਨੀਆ-ਗਹਿਲੋਤ ਮੁਲਾਕਾਤ ਦੌਰਾਨ ਕਾਂਗਰਸ ਅਨੁਸ਼ਾਸਨੀ ਕਮੇਟੀ ਦੇ ਪ੍ਰਧਾਨ ਏ.ਕੇ.ਐਂਟਨੀ ਵੀ ਮੌਜੂਦ ਰਹਿਣਗੇ।

ਰਾਜਸਥਾਨ 'ਚ ਅਸ਼ੋਕ ਗਹਿਲੋਤ ਪੱਖੀ ਵਿਧਾਇਕਾਂ ਦੇ ਬਾਗੀ ਰਵੱਈਏ ਤੋਂ ਬਾਅਦ ਸੋਨੀਆ ਗਾਂਧੀ ਪੂਰੇ ਘਟਨਾਕ੍ਰਮ ਤੋਂ ਨਾਰਾਜ਼ ਹੈ। ਆਬਜ਼ਰਵਰ ਦੀ ਰਿਪੋਰਟ ਵਿੱਚ ਵਿਧਾਇਕ ਦਲ ਦੀ ਮੀਟਿੰਗ ਦੇ ਬਾਈਕਾਟ ਅਤੇ ਗਹਿਲੋਤ ਦੀ ਹਮਾਇਤ ਕਰਨ ਵਾਲੇ ਮੰਤਰੀਆਂ ਦੇ ਬਿਆਨਾਂ ਨੂੰ ਹਾਈਕਮਾਂਡ ਦੇ ਹੁਕਮਾਂ ਦੀ ਉਲੰਘਣਾ ਅਤੇ ਗੰਭੀਰ ਅਨੁਸ਼ਾਸਨਹੀਣਤਾ ਮੰਨਦਿਆਂ ਨੋਟਿਸ ਜਾਰੀ ਕੀਤੇ ਗਏ ਹਨ। ਨੋਟਿਸ ਜਾਰੀ ਹੋਣ ਤੋਂ ਬਾਅਦ ਗਹਿਲੋਤ ਵੀ ਪੂਰੇ ਮਾਮਲੇ 'ਤੇ ਆਪਣਾ ਪੱਖ ਰੱਖਣਗੇ। ਗਹਿਲੋਤ ਨੇ ਕੈਂਪ ਇੰਚਾਰਜ ਅਜੈ ਮਾਕਨ 'ਤੇ ਖੁੱਲ੍ਹੇਆਮ ਪੱਖਪਾਤੀ ਹੋਣ ਅਤੇ ਸਚਿਨ ਪਾਇਲਟ ਦਾ ਪੱਖ ਲੈਣ ਦਾ ਦੋਸ਼ ਲਗਾਇਆ ਹੈ।

ਗਹਿਲੋਤ ਰਾਜਸਥਾਨ 'ਚ ਮੁੱਖ ਮੰਤਰੀ ਬਣੇ ਰਹਿਣਗੇ ਜਾਂ ਉਨ੍ਹਾਂ ਪ੍ਰਧਾਨ ਦੇ ਰੂਪ 'ਚ ਨਾਮਜ਼ਦ ਕੀਤਾ ਜਾਵੇਗਾ, ਇਸ ਦਾ ਫੈਸਲਾ ਦੋਵੇਂ ਹੀ ਕਰਨਗੇ। ਰਾਜਸਥਾਨ ਵਿੱਚ ਚਾਰ ਦਿਨ ਚੱਲੇ ਵਿਵਾਦ ਤੋਂ ਬਾਅਦ ਅਸ਼ੋਕ ਗਹਿਲੋਤ ਨੂੰ ਲੈ ਕੇ ਹਾਈਕਮਾਂਡ ਦੇ ਆਗੂਆਂ ਵਿੱਚ ਬਣੀ ਧਾਰਨਾ ਕਾਫੀ ਬਦਲ ਗਈ ਹੈ। ਕਿਹਾ ਜਾਂਦਾ ਹੈ ਕਿ ਜੇਕਰ ਅਸ਼ੋਕ ਗਹਿਲੋਤ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਸੋਨੀਆ ਗਾਂਧੀ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਹੇਗੀ।

ਗਹਿਲੋਤ ਦੀ ਸੋਨੀਆ ਗਾਂਧੀ ਨਾਲ ਪਿਛਲੀ ਮੁਲਾਕਾਤ ਦੌਰਾਨ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਚਰਚਾ ਹੋਈ ਸੀ । ਉਸ ਸਮੇਂ ਗਹਿਲੋਤ ਨੇ ਕਿਹਾ ਸੀ ਕਿ ਪ੍ਰਧਾਨ ਦੇ ਅਹੁਦੇ ਦੀ ਚੋਣ 'ਤੇ ਰਾਹੁਲ ਗਾਂਧੀ ਨੂੰ ਆਖਰੀ ਵਾਰ ਮਨਾਉਣ ਤੋਂ ਬਾਅਦ ਉਹ ਦੁਬਾਰਾ ਫੈਸਲਾ ਲੈਣਗੇ। ਰਾਹੁਲ ਗਾਂਧੀ ਨੇ ਕਿਹਾ ਕਿ ਸਿਰਫ਼ ਗ਼ੈਰ-ਗਾਂਧੀ ਹੀ ਪ੍ਰਧਾਨ ਹੋਣਗੇ।

ਇਸ ਨਾਲ ਇਹ ਤੈਅ ਸੀ ਕਿ ਗਹਿਲੋਤ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਪ੍ਰਧਾਨ ਦੀ ਚੋਣ ਲੜਨਗੇ, ਪਰ ਐਤਵਾਰ ਦੇ ਵਿਵਾਦ ਨੇ ਸਾਰਾ ਸਿਆਸੀ ਬਿਰਤਾਂਤ ਹੀ ਬਦਲ ਦਿੱਤਾ ਅਤੇ ਮੁੱਦਾ ਪ੍ਰਧਾਨ ਚੋਣ ਤੋਂ ਜ਼ਿਆਦਾ ਰਾਜਸਥਾਨ ਦੇ ਸਿਆਸੀ ਸੰਕਟ ਨੂੰ ਸੁਲਝਾਉਣ ਦਾ ਆ ਗਿਆ। ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਗਾਂਧੀ ਪਰਿਵਾਰ ਦਾ ਉਮੀਦਵਾਰ ਕੌਣ ਹੋਵੇਗਾ, ਇਸ 'ਤੇ ਵੀ ਤਸਵੀਰ ਸਪੱਸ਼ਟ ਹੋਣ ਦੀ ਉਮੀਦ ਹੈ। ਅੱਜ ਰਿਟਰਨਿੰਗ ਅਫਸਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਮਧੂਸੂਦਨ ਮਿਸਤਰੀ ਅਹਿਮਦਾਬਾਦ ਦੇ ਦੌਰੇ 'ਤੇ ਹਨ, ਇਸ ਲਈ ਕੋਈ ਨਾਮਜ਼ਦਗੀ ਨਹੀਂ ਹੋਵੇਗੀ।

Related Stories

No stories found.
logo
Punjab Today
www.punjabtoday.com