ਮਾਨ ਨੇ ਪੰਜਾਬੀ 'ਚ ਚੁੱਕੀ ਸਹੁੰ, ਇੰਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ

ਭਗਵੰਤ ਮਾਨ ਨੇ ਆਪਣੇ ਭਾਸ਼ਣ ਵਿੱਚ ਭਗਤ ਸਿੰਘ ਦੇ ਬੋਲਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਪਿਆਰ ਕਰਨਾ ਹਰ ਕਿਸੇ ਦਾ ਕੁਦਰਤੀ ਹੱਕ ਹੈ, ਇਸ ਵਾਰ ਦੇਸ਼ ਦੀ ਧਰਤੀ ਨੂੰ ਮਹਿਬੂਬ ਕਿਉਂ ਨਾ ਬਣਾਇਆ ਜਾਵੇ।
ਮਾਨ ਨੇ ਪੰਜਾਬੀ 'ਚ ਚੁੱਕੀ ਸਹੁੰ, ਇੰਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ

ਆਮ ਆਦਮੀ ਪਾਰਟੀ ਨੇ ਵਿਧਾਨਸਭਾ ਚੋਣਾਂ ਭਗਵੰਤ ਮਾਨ ਦੇ ਨਾਂ ਤੇ ਲੜਿਆ ਅਤੇ ਬੰਪਰ ਜਿੱਤ ਹਾਸਿਲ ਕੀਤੀ। ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਪੰਜਾਬੀ ਵਿੱਚ ਸਹੁੰ ਚੁੱਕੀ। ਉਨ੍ਹਾਂ ਨੂੰ ਰਾਜਪਾਲ ਬੀਐਲ ਪੁਰੋਹਿਤ ਨੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।

ਇਸ ਤੋਂ ਬਾਅਦ ਭਾਸ਼ਣ ਦੇ ਕੇ ਇੰਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਭਗਵੰਤ ਮਾਨ ਹੁਣ ਪੰਜਾਬ ਦੇ 17ਵੇਂ ਮੁੱਖ ਮੰਤਰੀ ਬਣ ਗਏ ਹਨ। ਹਾਲਾਂਕਿ ਕਾਰਜਕਾਲ ਦੇ ਲਿਹਾਜ਼ ਨਾਲ ਉਹ ਪੰਜਾਬ ਦੇ 25ਵੇਂ ਮੁੱਖ ਮੰਤਰੀ ਹਨ। ਸਹੁੰ ਚੁੱਕਣ ਤੋਂ ਬਾਅਦ ਮਾਨ ਨੇ ਕਿਹਾ ਕਿ ਸ਼ਹੀਦਾਂ ਨੂੰ ਕੁਝ ਤਰੀਖਾਂ 'ਤੇ ਹੀ ਕਿਉਂ ਯਾਦ ਕੀਤਾ ਜਾਂਦਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਉਨਾ ਦੇ ਦਰਸਾਏ ਮਾਰਗ 'ਤੇ ਰੋਜ਼ਾਨਾ ਚੱਲਣਾ ਚਾਹੀਦਾ ਹੈ। ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਉਨਾ ਨੇ ਕੋਈ ਹੰਕਾਰ ਨਹੀਂ ਕਰਨਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅਜਿਹੀਆਂ ਖ਼ਬਰਾਂ ਨਹੀਂ ਮਿਲਣੀਆਂ ਚਾਹੀਦੀਆਂ। ਮਾਨ ਨੇ ਕਿਹਾ ਕਿ ਸਮਾਂ ਅਤੇ ਜਨਤਾ ਬਹੁਤ ਵੱਡੀ ਹੁੰਦੀ ਹੈ। ਸਮਾਂ ਆਦਮੀ ਨੂੰ ਫਰਸ਼ 'ਤੇ ਲਿਆਉਣ ਵਿਚ ਦੇਰ ਨਹੀਂ ਕਰਦਾ।

ਮਾਨ ਨੇ ਕਿਹਾ ਕਿ ਸਾਡੀ ਸਰਕਾਰ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਖੇਤੀ, ਕਾਰੋਬਾਰ, ਸਕੂਲ, ਹਸਪਤਾਲ ਸਭ ਕੁਝ ਠੀਕ ਕਰ ਦੇਵੇਗੀ । ਉਨ੍ਹਾਂ ਕਿਹਾ ਕਿ ਇੱਥੇ ਰਹਿ ਕੇ ਅਸੀਂ ਪੰਜਾਬ ਦਾ ਭਲਾ ਕਰਾਂਗੇ। ਮਾਨ ਦਾ ਸਹੁੰ ਚੁੱਕ ਸਮਾਗਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਹੋਣ ਦਾ ਵੀ ਇੱਕ ਦਿਲਚਸਪ ਕਾਰਨ ਹੈ। ਇੱਥੇ ਹੀ 2011 ਵਿੱਚ ਪੰਜਾਬ ਦੇ ਇੱਕ ਸਫਲ ਕਾਮੇਡੀਅਨ ਰਹੇ ਭਾਗਵਤ ਮਾਨ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ।

ਭਗਵੰਤ ਮਾਨ ਦੀ ਅਪੀਲ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਬਸੰਤੀ ਰੰਗ ਦੀ ਪੱਗ ਅਤੇ ਦੁਪੱਟਾ ਪਾ ਕੇ ਸਮਾਗਮ ਵਿੱਚ ਪੁੱਜੇ। ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਅਮਰੀਕਾ ਤੋਂ ਉਨ੍ਹਾਂ ਦੀ ਬੇਟੀ ਸੀਰਤ ਕੌਰ ਮਾਨ ਅਤੇ ਪੁੱਤਰ ਦਿਲਸ਼ਾਨ ਮਾਨ ਵੀ ਖਟਕੜ ਕਲਾਂ ਪੁੱਜੇ। ਮਾਨ ਦਾ 2015 ਵਿੱਚ ਪਤਨੀ ਇੰਦਰਪ੍ਰੀਤ ਕੌਰ ਤੋਂ ਤਲਾਕ ਹੋ ਗਿਆ ਸੀ।

ਇਸਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ। ਮੋਦੀ ਨੇ ਟਵੀਟ ਕਰਕੇ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਸ਼ੁਭਕਾਮਨਾਵਾਂ ਦਿੱਤੀਆਂ। ਮੋਦੀ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿਕਾਸ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਮਿਲ ਕੇ ਕੰਮ ਕਰਾਂਗੇ। ਭਗਵੰਤ ਮਾਨ ਨੇ ਆਪਣੇ ਭਾਸ਼ਣ ਵਿੱਚ ਭਗਤ ਸਿੰਘ ਦੇ ਬੋਲਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਪਿਆਰ ਕਰਨਾ ਹਰ ਕਿਸੇ ਦਾ ਕੁਦਰਤੀ ਹੱਕ ਹੈ, ਇਸ ਵਾਰ ਦੇਸ਼ ਦੀ ਧਰਤੀ ਨੂੰ ਮਹਿਬੂਬ ਕਿਉਂ ਨਾ ਬਣਾਇਆ ਜਾਵੇ।

Related Stories

No stories found.
logo
Punjab Today
www.punjabtoday.com