ਭਾਜਪਾ ਨੇ ਦਿੱਤੀ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਿਆ ਨੂੰ ਆਦਮਪੁਰ ਤੋਂ ਟਿਕਟ

ਆਦਮਪੁਰ ਉਪ ਚੋਣ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪੁੱਤਰ ਕੁਲਦੀਪ ਬਿਸ਼ਨੋਈ ਲਈ ਕਾਫੀ ਮਾਇਨੇ ਰੱਖਦੀ ਹੈ, ਕਿਉਂਕਿ ਇਹ ਸੀਟ ਪਿਛਲੇ ਪੰਜ ਦਹਾਕਿਆਂ ਤੋਂ ਉਨ੍ਹਾਂ ਦੇ ਪਰਿਵਾਰ ਦਾ ਗੜ੍ਹ ਰਹੀ ਹੈ।
ਭਾਜਪਾ ਨੇ ਦਿੱਤੀ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਿਆ ਨੂੰ ਆਦਮਪੁਰ ਤੋਂ ਟਿਕਟ

ਭਾਜਪਾ ਨੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਤੇਲੰਗਾਨਾ ਦੀਆਂ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਹਰਿਆਣਾ ਦੀ ਆਦਮਪੁਰ ਸੀਟ ਤੋਂ ਕੁਲਦੀਪ ਬਿਸ਼ਨੋਈ ਦੇ ਬੇਟੇ ਭਵਿਆ ਬਿਸ਼ਨੋਈ ਨੂੰ ਟਿਕਟ ਦਿੱਤੀ ਹੈ।

ਇਸ ਤਰ੍ਹਾਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਕੁਲਦੀਪ ਬਿਸ਼ਨੋਈ ਦੀ ਮੰਗ ਪੂਰੀ ਹੁੰਦੀ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਕੁਲਦੀਪ ਬਿਸ਼ਨੋਈ ਦੇ ਵਕਰਕਾਂ ਵਿਚ ਖੁਸ਼ੀ ਦੀ ਲਹਿਰ ਹੈ । ਬੇਟੇ ਭਵਿਆ ਨੂੰ ਟਿਕਟ ਦਿਵਾਉਣ ਲਈ ਉਹ ਲਗਾਤਾਰ ਸੰਘਰਸ਼ ਕਰ ਰਹੇ ਸਨ। ਅਗਸਤ 'ਚ ਹੀ ਕੁਲਦੀਪ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ, ਜਿਸ ਕਾਰਨ ਹਰਿਆਣਾ ਦੀ ਵੀਆਈਪੀ ਆਦਮਪੁਰ ਸੀਟ 'ਤੇ ਉਪ ਚੋਣ ਹੋ ਰਹੀ ਹੈ।

ਇਸ ਦੇ ਨਾਲ ਹੀ ਅਗਲੇ ਮਹੀਨੇ ਹੋਣ ਵਾਲੀ ਆਦਮਪੁਰ ਸੀਟ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ (ਆਪ) ਨੇ ਸਤਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਭਾਜਪਾ ਦੇ ਸਤਿੰਦਰ ਸਿੰਘ ਪਿਛਲੇ ਮਹੀਨੇ ਹਰਿਆਣਾ ਦੇ ਹਿਸਾਰ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ 'ਚ 'ਆਪ' 'ਚ ਸ਼ਾਮਲ ਹੋਏ ਸਨ।

ਜਿਕਰਯੋਗ ਹੈ ਕਿ ਇਹ ਉਪ ਚੋਣ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪੁੱਤਰ ਕੁਲਦੀਪ ਬਿਸ਼ਨੋਈ ਲਈ ਕਾਫੀ ਮਾਇਨੇ ਰੱਖਦੀ ਹੈ, ਕਿਉਂਕਿ ਇਹ ਸੀਟ ਪਿਛਲੇ ਪੰਜ ਦਹਾਕਿਆਂ ਤੋਂ ਉਨ੍ਹਾਂ ਦੇ ਪਰਿਵਾਰ ਦਾ ਗੜ੍ਹ ਰਹੀ ਹੈ। ਬੀਜੇਪੀ ਨੇ ਲਖੀਮਪੁਰ ਖੇੜੀ ਦੀ ਗੋਲਾ ਗੋਕਰਨਾਥ ਸੀਟ ਤੋਂ ਮਰਹੂਮ ਵਿਧਾਇਕ ਅਰਵਿੰਦ ਗਿਰੀ ਦੇ ਪੁੱਤਰ ਅਮਨ ਗਿਰੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਹਾਲ ਹੀ ਵਿੱਚ ਅਰਵਿੰਦ ਗਿਰੀ ਦੀ ਮੌਤ ਕਾਰਨ ਇਹ ਸੀਟ ਖਾਲੀ ਹੋਈ ਸੀ।

ਸਮਾਜਵਾਦੀ ਪਾਰਟੀ ਨੇ ਇਸ ਸੀਟ 'ਤੇ ਵਿਨੈ ਤਿਵਾਰੀ ਨੂੰ ਦੂਜਾ ਮੌਕਾ ਦਿੱਤਾ ਹੈ, ਜਿਨ੍ਹਾਂ ਨੇ ਅਰਵਿੰਦ ਗਿਰੀ ਨੂੰ ਪਿਛਲੀ ਚੋਣ 'ਚ ਟੱਕਰ ਦਿੱਤੀ ਸੀ। ਤੇਲੰਗਾਨਾ ਦੀ ਮੁਨੁਗੋਡੇ ਵਿਧਾਨ ਸਭਾ ਸੀਟ 'ਤੇ ਵੀ ਉਪ ਚੋਣਾਂ ਹੋਣੀਆਂ ਹਨ। ਭਾਜਪਾ ਨੇ ਇੱਥੋਂ ਕੋਮਾਤੀਰੇਡੀ ਰਾਜ ਗੋਪਾਲ ਰੈੱਡੀ ਨੂੰ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ, ਰਾਜ ਦੀ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਨੇ ਇਸ ਸੀਟ ਦੀ ਉਪ ਚੋਣ ਲਈ ਕੁਸੁਕੁੰਤਲਾ ਪ੍ਰਭਾਕਰ ਰੈੱਡੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਪਾਰਟੀ ਦੀ ਇੱਕ ਰੀਲੀਜ਼ ਅਨੁਸਾਰ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਸਰਵੇਖਣ ਰਿਪੋਰਟ, ਵਰਕਰਾਂ ਨਾਲ ਲਗਾਵ ਅਤੇ ਖੇਤਰ ਵਿੱਚ ਜ਼ਮੀਨੀ ਕਬਜ਼ੇ ਦੇ ਆਧਾਰ 'ਤੇ ਰੈਡੀ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ।

Related Stories

No stories found.
Punjab Today
www.punjabtoday.com