ਰਾਸ਼ਟਰਪਤੀ ਚੋਣ ਤੋਂ ਪਹਿਲਾਂ ਕੇਸੀਆਰ-ਨਿਤੀਸ਼ ਦੀ ਸਰਗਰਮੀ ਕਾਰਨ ਭਾਜਪਾ ਅਲਰਟ

ਇਸ ਸਮੇਂ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਕੋਲ 48.9% ਅਤੇ ਵਿਰੋਧੀ ਧਿਰ ਕੋਲ 51.1% ਵੋਟਾਂ ਹਨ। ਅਜਿਹੇ 'ਚ ਜੇਕਰ ਵਿਰੋਧੀ ਪਾਰਟੀਆਂ ਇਕਜੁੱਟ ਹੋ ਜਾਂਦੀਆਂ ਹਨ ਤਾਂ 2024 ਤੋਂ ਪਹਿਲਾਂ ਭਾਜਪਾ ਦੀ ਮੁਸ਼ਕਲਾਂ ਵੱਧ ਸਕਦੀਆਂ ਹਨ।
ਰਾਸ਼ਟਰਪਤੀ ਚੋਣ ਤੋਂ ਪਹਿਲਾਂ ਕੇਸੀਆਰ-ਨਿਤੀਸ਼ ਦੀ ਸਰਗਰਮੀ ਕਾਰਨ ਭਾਜਪਾ ਅਲਰਟ

ਦੇਸ਼ ਵਿਚ ਹੋਣ ਵਾਲਿਆਂ ਰਾਸ਼ਟਰਪਤੀ ਚੋਣਾਂ ਨੇ ਬੀਜੇਪੀ ਦੀ ਚਿੰਤਾ ਵੱਧਾ ਦਿਤੀ ਹੈ। ਚੋਣ ਤੋਂ ਪਹਿਲਾਂ ਤੇਲੰਗਾਨਾ ਦੇ ਸੀਐਮ ਕੇ ਚੰਦਰਸ਼ੇਖਰ ਰਾਓ (ਕੇਸੀਆਰ) ਅਤੇ ਬਿਹਾਰ ਦੇ ਸੀਐਮ ਨਿਤੀਸ਼ ਕੁਮਾਰ ਦੀਆਂ ਗਤੀਵਿਧੀਆਂ ਤੋਂ ਭਾਜਪਾ ਚੌਕਸ ਹੋ ਗਈ ਹੈ।

ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਾਲੇ ਦੇਰ ਰਾਤ ਜਿੱਤ ਦੀ ਰਣਨੀਤੀ ਨੂੰ ਲੈ ਕੇ ਲੰਬੀ ਚਰਚਾ ਹੋਈ। ਰਿਪੋਰਟ ਮੁਤਾਬਕ ਦੋਹਾਂ ਨੇਤਾਵਾਂ ਵਿਚਾਲੇ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੋਣ ਵਾਲੀਆਂ ਰਾਜ ਸਭਾ ਚੋਣਾਂ ਨੂੰ ਲੈ ਕੇ ਗੱਲਬਾਤ ਹੋਈ। ਮੀਡੀਆ ਰਿਪੋਰਟਾਂ ਮੁਤਾਬਕ ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਰਿਹਾਇਸ਼ 'ਤੇ 4 ਘੰਟੇ ਤੱਕ ਬੈਠਕ ਚੱਲੀ, ਜਿਸ 'ਚ ਉਮੀਦਵਾਰ 'ਤੇ ਰਾਏ ਬਣਾਉਣ ਲਈ ਸਹਿਯੋਗੀਆਂ ਨੂੰ ਜੋੜਨ 'ਤੇ ਚਰਚਾ ਕੀਤੀ ਗਈ।

ਇਸ ਸਮੇਂ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਕੋਲ 48.9% ਅਤੇ ਵਿਰੋਧੀ ਧਿਰ ਕੋਲ 51.1% ਵੋਟਾਂ ਹਨ। ਅਜਿਹੇ 'ਚ ਜੇਕਰ ਵਿਰੋਧੀ ਪਾਰਟੀਆਂ ਇਕਜੁੱਟ ਹੋ ਜਾਂਦੀਆਂ ਹਨ ਤਾਂ 2024 ਤੋਂ ਪਹਿਲਾਂ ਮੁਸ਼ਕਲਾਂ ਵਧ ਸਕਦੀਆਂ ਹਨ। ਸੂਤਰਾਂ ਮੁਤਾਬਕ ਭਾਜਪਾ ਓਡੀਸ਼ਾ ਦੇ ਸੀਐਮ ਨਵੀਨ ਪਟਨਾਇਕ ਅਤੇ ਆਂਧਰਾ ਪ੍ਰਦੇਸ਼ ਦੇ ਸੀਐਮ ਜਗਨਮੋਹਨ ਰੈੱਡੀ ਨੂੰ ਰਾਸ਼ਟਰਪਤੀ ਚੋਣ ਵਿੱਚ ਇਕੱਠੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜੇਕਰ ਦੋਵਾਂ ਵਿੱਚੋਂ ਕੋਈ ਵੀ ਸਮਰਥਨ ਕਰਦਾ ਹੈ ਤਾਂ ਐਨਡੀਏ ਦਾ ਉਮੀਦਵਾਰ ਮੁੜ ਚੁਣਿਆ ਜਾ ਸਕਦਾ ਹੈ।

ਸੂਤਰਾਂ ਮੁਤਾਬਕ ਓਡੀਸ਼ਾ ਦੇ ਮੁੱਖ ਮੰਤਰੀ ਨਾਲ ਸੰਪਰਕ ਕਰਨ ਦੀ ਜ਼ਿੰਮੇਵਾਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਦਿੱਤੀ ਗਈ ਹੈ ਅਤੇ ਜੀਵੀਐਲ ਨਰਸਿਮਹਾ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਸੰਪਰਕ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। 2012 ਵਿੱਚ ਐਨਡੀਏ ਵਿੱਚ ਰਹਿੰਦਿਆਂ ਨਿਤੀਸ਼ ਕੁਮਾਰ ਨੇ ਯੂਪੀਏ ਉਮੀਦਵਾਰ ਪ੍ਰਣਬ ਮੁਖਰਜੀ ਦਾ ਸਮਰਥਨ ਕੀਤਾ ਸੀ। 2017 ਦੀਆਂ ਚੋਣਾਂ ਵਿੱਚ ਮਹਾਗਠਜੋੜ ਵਿੱਚ, ਨਿਤੀਸ਼ ਨੇ ਐਨਡੀਏ ਉਮੀਦਵਾਰ ਰਾਮ ਨਾਥ ਕੋਵਿੰਦ ਦਾ ਸਮਰਥਨ ਕੀਤਾ ਸੀ।

ਪਿਛਲੇ ਕੁਝ ਦਿਨਾਂ ਤੋਂ ਨਿਤੀਸ਼ ਕੁਮਾਰ ਜਾਤੀ ਜਨਗਣਨਾ ਸਮੇਤ ਕਈ ਮੁੱਦਿਆਂ 'ਤੇ ਲਗਾਤਾਰ ਸਰਗਰਮ ਹਨ। ਸੂਤਰਾਂ ਮੁਤਾਬਕ ਇਨ੍ਹਾਂ ਸਾਰੇ ਕਾਰਨਾਂ ਦੇ ਮੱਦੇਨਜ਼ਰ ਰਾਸ਼ਟਰਪਤੀ ਚੋਣ 'ਚ ਨਿਤੀਸ਼ ਦੇ ਨਾਲ ਆਉਣ 'ਤੇ ਭਾਜਪਾ ਦੇ ਅੰਦਰ ਸਸਪੈਂਸ ਬਣਿਆ ਹੋਇਆ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਰ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਲਗਾਤਾਰ ਵਿਰੋਧੀ ਨੇਤਾਵਾਂ ਨੂੰ ਲਾਮਬੰਦ ਕਰਨ ਵਿੱਚ ਲੱਗੇ ਹੋਏ ਹਨ।

ਪਿਛਲੇ ਦਿਨੀਂ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਪਾ ਸੁਪਰੀਮੋ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ। ਕੇਸੀਆਰ ਪਹਿਲਾਂ ਸ਼ਰਦ ਪਵਾਰ ਨੂੰ ਮਿਲ ਚੁੱਕੇ ਹਨ। ਉਹ ਗੈਰ-ਕਾਂਗਰਸੀ ਅਤੇ ਗੈਰ-ਭਾਜਪਾ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨ ਦੇ ਹੱਕ ਵਿੱਚ ਹਨ। ਇਸ ਸਬੰਧੀ ਉਹ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਵੀ ਮੁਲਾਕਾਤ ਕਰ ਸਕਦੇ ਹਨ।

Related Stories

No stories found.
logo
Punjab Today
www.punjabtoday.com