
ਕ੍ਰਿਸਨ ਪਰੇਰਾ ਦੀ ਬਾਲੀਵੁੱਡ 'ਚ ਨਵੀਂ ਐਂਟਰੀ ਹੋਈ ਹੈ। ਹਾਲ ਹੀ 'ਚ 'ਸੜਕ 2' ਅਤੇ 'ਬਾਟਲਾ ਹਾਊਸ' ਵਰਗੀਆਂ ਫਿਲਮਾਂ 'ਚ ਕੰਮ ਕਰਨ ਵਾਲੀ ਅਦਾਕਾਰਾ ਕ੍ਰਿਸ਼ਨਾ ਪਰੇਰਾ ਬਾਰੇ ਇਕ ਖਬਰ ਆਈ ਸੀ , ਜਿਸਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ ।
ਕ੍ਰਿਸਨ ਪਰੇਰਾ ਨੂੰ ਪਿਛਲੇ ਦਿਨੀਂ ਯੂਏਈ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਹੁਣ ਖਬਰ ਹੈ ਕਿ ਅਭਿਨੇਤਰੀ ਨੂੰ ਬੀਤੇ ਦਿਨ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਕ੍ਰਿਸਨ ਦੇ ਭਰਾ ਕੇਵਿਨ ਪਰੇਰਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਕ੍ਰਿਸਨ ਸ਼ਾਰਜਾਹ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਆਪਣੇ ਪਰਿਵਾਰ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ।
ਕ੍ਰਿਸਨ ਦੇ ਭਰਾ ਕੇਵਿਨ ਪਰੇਰਾ ਨੇ ਬੁੱਧਵਾਰ ਨੂੰ ਕ੍ਰਿਸਨ ਦਾ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਜੇਲ੍ਹ ਦੇ ਬਾਹਰ ਨਜ਼ਰ ਆ ਰਹੀ ਸੀ। ਉਸਨੂੰ ਇਸ ਤਰ੍ਹਾਂ ਬਾਹਰ ਦੇਖ ਕੇ ਸਾਰਾ ਪਰਿਵਾਰ ਖੁਸ਼ੀ ਨਾਲ ਝੂਮ ਉੱਠਿਆ। ਅਭਿਨੇਤਰੀ ਦੇ ਭਰਾ ਉਸਨੂੰ ਸਮਝਾਉਂਦੇ ਹਨ ਕਿ ਮਾਸੂਮ ਲੋਕਾਂ ਨਾਲ ਕਦੇ ਵੀ ਕੁਝ ਬੁਰਾ ਨਹੀਂ ਵਾਪਰਦਾ, ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਹੋ। ਪੋਸਟ ਸ਼ੇਅਰ ਕਰਦੇ ਹੋਏ ਕੇਵਿਨ ਨੇ ਲਿਖਿਆ-ਕ੍ਰਿਸ਼ਨ ਫ੍ਰੀ ਹੈ, ਉਹ 48 ਘੰਟਿਆਂ 'ਚ ਭਾਰਤ ਵਾਪਸ ਆ ਰਹੀ ਹੈ।
ਕ੍ਰਿਸਨ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਉਸਨੂੰ ਫਸਾਇਆ ਗਿਆ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਪਾਲ ਨਾਂ ਦੇ ਮਾਸਟਰਮਾਈਂਡ ਨੇ ਕ੍ਰਿਸਨ ਦੀ ਮਾਂ ਤੋਂ ਬਦਲਾ ਲੈਣ ਲਈ ਇਹ ਸਾਜ਼ਿਸ਼ ਰਚੀ ਸੀ। ਮੁੰਬਈ ਕ੍ਰਾਈਮ ਬ੍ਰਾਂਚ ਨੇ ਕ੍ਰਿਸਨ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਫਸਾਉਣ ਲਈ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਕਥਿਤ ਤੌਰ 'ਤੇ ਕ੍ਰਿਸਨ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਟਰਾਫੀ ਵਿਚ ਨਸ਼ੀਲੇ ਪਦਾਰਥ ਰੱਖੇ ਹੋਏ ਸਨ।
ਪਹਿਲਾ ਦੋਸ਼ੀ ਐਂਥਨੀ ਪਾਲ ਹੈ, ਜੋ ਕਿ ਬੇਕਰੀ ਦਾ ਮਾਲਕ ਹੈ, ਜਦਕਿ ਦੂਜਾ ਦੋਸ਼ੀ ਰਾਜੇਸ਼ ਬੋਬਾਟੇ ਇਕ ਬੈਂਕ ਦਾ ਅਸਿਸਟੈਂਟ ਜਨਰਲ ਮੈਨੇਜਰ ਹੈ। ਪੁਲਿਸ ਅਨੁਸਾਰ ਇਹ ਦੋਵੇਂ ਵਿਅਕਤੀ ਇਸ ਮਾਮਲੇ ਵਿੱਚ ਸ਼ਾਮਲ ਸਨ। ਪਰਿਵਾਰ ਮੁਤਾਬਕ ਐਂਥਨੀ ਪਾਲ ਨਾਂ ਦੇ ਵਿਅਕਤੀ ਨੇ ਆਪਣੇ ਸਾਥੀ ਰਵੀ ਨਾਲ ਮਿਲ ਕੇ ਕ੍ਰਿਸਨ ਨੂੰ ਅੰਤਰਰਾਸ਼ਟਰੀ ਵੈੱਬ ਸੀਰੀਜ਼ ਦੇ ਆਡੀਸ਼ਨ ਲਈ ਯੂਏਈ ਭੇਜਣ ਦੀ ਯੋਜਨਾ ਬਣਾਈ ਸੀ। ਹਵਾਈ ਅੱਡੇ 'ਤੇ ਜਾਂਦੇ ਸਮੇਂ ਉਸ ਨੂੰ ਇਕ ਟਰਾਫੀ ਸੌਂਪੀ ਗਈ, ਜਿਸ 'ਚ ਨਸ਼ੀਲੇ ਪਦਾਰਥ ਸਨ। ਜਾਂਚ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਪਾਲ ਪਹਿਲਾਂ ਵੀ ਕਈ ਲੋਕਾਂ ਨੂੰ ਅਜਿਹੇ ਮਾਮਲਿਆਂ 'ਚ ਫਸਾ ਚੁਕਿਆ ਹੈ।