ਅਲਕਾ ਯਾਗਨਿਕ ਦੇ ਗਾਣੇ 2022 'ਚ ਸਭ ਤੋਂ ਵੱਧ ਸੁਣੇ ਗਏ, ਬਣਾਇਆ ਰਿਕਾਰਡ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਅਲਕਾ ਯਾਗਨਿਕ ਨੇ ਲਗਾਤਾਰ ਤੀਜੇ ਸਾਲ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾਇਆ ਹੈ।
ਅਲਕਾ ਯਾਗਨਿਕ ਦੇ ਗਾਣੇ 2022 'ਚ ਸਭ ਤੋਂ ਵੱਧ ਸੁਣੇ ਗਏ, ਬਣਾਇਆ ਰਿਕਾਰਡ

ਅਲਕਾ ਯਾਗਨਿਕ ਦੀ ਮੀਠੀ ਆਵਾਜ਼ ਦੇ ਲੱਖਾਂ ਲੋਕ ਦੀਵਾਨੇ ਹਨ। ਬਾਲੀਵੁੱਡ ਦੀ ਮਸ਼ਹੂਰ ਗਾਇਕਾ ਅਲਕਾ ਯਾਗਨਿਕ ਨੇ ਲਗਾਤਾਰ ਤੀਜੇ ਸਾਲ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾਇਆ ਹੈ। ਉਸਦੇ ਗੀਤ 2022 ਵਿੱਚ ਸਭ ਤੋਂ ਵੱਧ ਸੁਣੇ ਗਏ ਹਨ। ਉਸਦੇ ਗੀਤ 2022 ਵਿੱਚ 15.3 ਬਿਲੀਅਨ ਵਾਰ ਸੁਣੇ ਗਏ ਹਨ।

ਇਸ ਮਾਮਲੇ 'ਚ ਉਨ੍ਹਾਂ ਨੇ ਦੁਨੀਆ ਭਰ ਦੇ ਮਸ਼ਹੂਰ ਗਾਇਕਾਂ ਟੇਲਰ ਸਵਿਫਟ, ਬੇਯੋਨਸ ਅਤੇ ਬੀਟੀਐੱਸ ਨੂੰ ਪਿੱਛੇ ਛੱਡ ਦਿੱਤਾ ਹੈ। 2021 ਅਤੇ 2020 ਵਿੱਚ ਵੀ ਅਲਕਾ ਦੇ ਗੀਤ ਦੁਨੀਆ ਭਰ ਵਿੱਚ ਸਭ ਤੋਂ ਵੱਧ ਸੁਣੇ ਗਏ। ਇਹ ਪ੍ਰਾਪਤੀ ਆਪਣੇ ਆਪ ਵਿੱਚ ਬਹੁਤ ਖਾਸ ਹੈ, ਕਿਉਂਕਿ ਅਲਕਾ ਯਾਗਨਿਕ ਅੱਜ ਦੀ ਨਹੀਂ ਸਗੋਂ 90 ਅਤੇ 2000 ਦੇ ਦਹਾਕੇ ਦੀ ਗਾਇਕਾ ਹੈ। ਅਲਕਾ ਪਿਛਲੇ 10 ਸਾਲਾਂ ਤੋਂ ਸਰਗਰਮ ਨਹੀਂ ਹੈ, ਫਿਰ ਵੀ ਅੱਜ ਵੀ ਉਨ੍ਹਾਂ ਦੇ ਗੀਤ ਸਭ ਤੋਂ ਵੱਧ ਸੁਣੇ ਜਾ ਰਹੇ ਹਨ।

ਰਿਪੋਰਟ ਮੁਤਾਬਕ 2020 'ਚ ਅਲਕਾ ਯਾਗਨਿਕ ਦੇ ਗੀਤਾਂ ਨੂੰ 16.6 ਅਰਬ ਵਾਰ ਸੁਣਿਆ ਗਿਆ, ਜਦਕਿ 2022 'ਚ ਇਹ ਅੰਕੜਾ ਵਧ ਕੇ 17 ਅਰਬ ਹੋ ਗਿਆ। ਹੁਣ 2022 ਵਿੱਚ ਫਿਰ ਅਲਕਾ ਨੇ ਸਾਰਿਆਂ ਨੂੰ ਪਿੱਛੇ ਛੱਡ ਕੇ 15.3 ਬਿਲੀਅਨ ਸਟ੍ਰੀਮ ਹਾਸਲ ਕੀਤੇ ਹਨ। ਜੇਕਰ ਔਸਤ ਲਿਆ ਜਾਵੇ ਤਾਂ ਉਸ ਦੇ ਗੀਤ ਯੂਟਿਊਬ 'ਤੇ ਰੋਜ਼ਾਨਾ 42 ਮਿਲੀਅਨ ਵਾਰ ਸੁਣੇ ਜਾਂਦੇ ਹਨ। ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਅਜਿਹਾ ਕਰਨ ਵਾਲੀ ਉਹ ਪਹਿਲੀ ਗਾਇਕਾ ਹੈ।

ਅਲਕਾ ਨੇ ਦੇਸ਼ ਅਤੇ ਦੁਨੀਆ ਦੇ ਮਸ਼ਹੂਰ ਗਾਇਕ ਨੂੰ ਵੀ ਪਿੱਛੇ ਛੱਡ ਦਿਤਾ ਹੈ । ਉਨ੍ਹਾਂ ਨੇ ਟੇਲਰ ਸਵਿਫਟ, ਡਰੇਕ ਅਤੇ ਬੇਯੋਨਸ ਅਤੇ ਮਸ਼ਹੂਰ ਬੀਟੀਐਸ ਬੈਂਡ ਨੂੰ ਹਰਾਇਆ ਹੈ। 20 ਮਾਰਚ 1966 ਨੂੰ ਕੋਲਕਾਤਾ 'ਚ ਜਨਮੀ ਅਲਕਾ ਦੀ ਆਵਾਜ਼ ਦਾ ਅੱਜ ਪੂਰੀ ਦੁਨੀਆ ਦੀਵਾਨੀ ਹੈ। ਉਸਨੇ ਆਪਣੇ ਗਾਇਕੀ ਦੇ ਕੈਰੀਅਰ ਵਿੱਚ 8000 ਤੋਂ ਵੱਧ ਗੀਤ ਰਿਕਾਰਡ ਕੀਤੇ ਹਨ। ਨੈਸ਼ਨਲ ਅਵਾਰਡ, ਫਿਲਮਫੇਅਰ ਅਵਾਰਡ ਸਮੇਤ ਉਨ੍ਹਾਂ ਦੇ ਨਾਮ ਬਹੁਤ ਸਾਰੀਆਂ ਪ੍ਰਾਪਤੀਆਂ ਹਨ। 90 ਦੇ ਦਹਾਕੇ 'ਚ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। 90 ਦੇ ਦਹਾਕੇ ਵਿੱਚ, ਲਗਭਗ ਹਰ ਦੂਜੀ ਫਿਲਮ ਵਿੱਚ ਉਸਦੇ ਗੀਤ ਹੁੰਦੇ ਸਨ। ਕੁਮਾਰ ਸਾਨੂ ਅਤੇ ਉਦਿਤ ਨਾਰਾਇਣ ਨਾਲ ਉਨ੍ਹਾਂ ਦੀ ਗਾਇਕੀ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ। ਉਨ੍ਹਾਂ ਦੀ ਆਵਾਜ਼ ਮਾਧੁਰੀ ਦੀਕਸ਼ਿਤ, ਜੂਹੀ ਚਾਵਲਾ, ਸ਼੍ਰੀਦੇਵੀ ਦੇ ਲਈ ਗਾਏ ਗਾਣਿਆਂ ਲਈ ਕਾਫੀ ਮਸ਼ਹੂਰ ਹੋਈ।

Related Stories

No stories found.
logo
Punjab Today
www.punjabtoday.com