ਪੱਤਰਕਾਰ ਕੁੱਟਮਾਰ ਮਾਮਲੇ 'ਚ ਸਲਮਾਨ ਖਾਨ ਖਿਲਾਫ FIR ਰੱਦ

2019 'ਚ ਅਸ਼ੋਕ ਪਾਂਡੇ ਨਾਂ ਦੇ ਪੱਤਰਕਾਰ ਨੇ ਸਲਮਾਨ ਅਤੇ ਉਨ੍ਹਾਂ ਦੇ ਬਾਡੀਗਾਰਡ 'ਤੇ ਕੁੱਟਮਾਰ ਦਾ ਦੋਸ਼ ਲਗਾਇਆ ਸੀ। ਬੰਬੇ ਹਾਈਕੋਰਟ ਨੇ ਸਲਮਾਨ ਖਿਲਾਫ ਦਾਇਰ ਸ਼ਿਕਾਇਤ ਨੂੰ ਝੂਠੀ ਦੱਸਦਿਆਂ ਖਾਰਜ ਕਰ ਦਿੱਤਾ ਹੈ।
ਪੱਤਰਕਾਰ ਕੁੱਟਮਾਰ ਮਾਮਲੇ 'ਚ ਸਲਮਾਨ ਖਾਨ ਖਿਲਾਫ FIR ਰੱਦ

ਸਲਮਾਨ ਖਾਨ ਲਈ ਹੁਣ ਕੁਝ ਰਾਹਤ ਵਾਲੀ ਖਬਰ ਆਈ ਹੈ। ਸਾਲ 2019 ਵਿੱਚ ਇੱਕ ਪੱਤਰਕਾਰ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਦੇ ਮਾਮਲੇ ਵਿੱਚ ਅਦਾਕਾਰ ਸਲਮਾਨ ਖਾਨ ਨੂੰ ਰਾਹਤ ਮਿਲੀ ਹੈ। ਬੰਬੇ ਹਾਈਕੋਰਟ ਨੇ ਸਲਮਾਨ ਖਿਲਾਫ ਦਰਜ FIR ਨੂੰ ਰੱਦ ਕਰਨ ਦਾ ਹੁਕਮ ਦਿੱਤਾ ਹੈ, ਹੁਣ ਸਲਮਾਨ ਖਾਨ ਨੂੰ ਅੰਧੇਰੀ ਕੋਰਟ 'ਚ ਪੇਸ਼ ਨਹੀਂ ਹੋਣਾ ਪਵੇਗਾ।

ਬੰਬੇ ਹਾਈਕੋਰਟ ਨੇ ਸਲਮਾਨ ਖਿਲਾਫ ਦਾਇਰ ਸ਼ਿਕਾਇਤ ਨੂੰ ਝੂਠੀ ਦੱਸਦਿਆਂ ਖਾਰਜ ਕਰ ਦਿੱਤਾ ਹੈ। ਜਿਕਰਯੋਗ ਹੈ ਕਿ 2019 'ਚ ਅਸ਼ੋਕ ਪਾਂਡੇ ਨਾਂ ਦੇ ਪੱਤਰਕਾਰ ਨੇ ਸਲਮਾਨ ਖਾਨ ਅਤੇ ਉਨ੍ਹਾਂ ਦੇ ਬਾਡੀਗਾਰਡ 'ਤੇ ਕੁੱਟਮਾਰ ਅਤੇ ਦੁਰਵਿਵਹਾਰ ਦਾ ਦੋਸ਼ ਲਗਾਇਆ ਸੀ। ਪੱਤਰਕਾਰ ਨੇ ਅਭਿਨੇਤਾ ਖਿਲਾਫ ਦਰਜ ਕਰਵਾਈ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਸਲਮਾਨ ਨੇ ਨਾ ਸਿਰਫ ਦੁਰਵਿਵਹਾਰ ਕੀਤਾ ਸਗੋਂ ਉਸ ਦਾ ਮੋਬਾਈਲ ਵੀ ਖੋਹ ਲਿਆ ਸੀ।

ਇਸ ਮਾਮਲੇ ਵਿੱਚ ਅਸ਼ੋਕ ਪਾਂਡੇ ਨੇ ਪਹਿਲਾਂ ਅੰਧੇਰੀ ਵਿੱਚ ਮੈਜਿਸਟਰੇਟ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਇਸ 'ਤੇ ਬੰਬੇ ਹਾਈ ਕੋਰਟ ਨੇ ਸਲਮਾਨ ਨੂੰ ਸੰਮਨ ਭੇਜਿਆ ਸੀ। ਇਸ 'ਤੇ ਸਲਮਾਨ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਪਿਛਲੇ ਸਾਲ ਬਾਂਬੇ ਹਾਈ ਕੋਰਟ ਨੇ ਅਭਿਨੇਤਾ ਨੂੰ ਰਾਹਤ ਦਿੰਦੇ ਹੋਏ ਸੰਮਨ 'ਤੇ ਰੋਕ ਲਗਾ ਦਿੱਤੀ ਸੀ। ਸਲਮਾਨ ਖਾਨ ਅਕਸਰ ਮੁੰਬਈ ਦੀਆਂ ਸੜਕਾਂ 'ਤੇ ਸਾਈਕਲ ਚਲਾਉਣ ਲਈ ਨਿਕਲਦੇ ਹਨ। ਕਦੇ ਉਸਦੇ ਬਾਡੀਗਾਰਡ ਉਸਦੇ ਨਾਲ ਰਹਿੰਦੇ ਹਨ ਅਤੇ ਕਦੇ ਨਹੀਂ।

ਸਾਲ 2019 ਵਿੱਚ ਜਦੋਂ ਸਲਮਾਨ ਅਜਿਹੇ ਹੀ ਇੱਕ ਦਿਨ ਸਾਈਕਲਿੰਗ ਲਈ ਗਏ ਤਾਂ ਪੱਤਰਕਾਰ ਨੇ ਆਪਣੇ ਮੋਬਾਈਲ ਫੋਨ ਨਾਲ ਵੀਡੀਓ ਸ਼ੂਟ ਕਰ ਲਿਆ। ਸਲਮਾਨ ਨੇ ਪੱਤਰਕਾਰ ਦਾ ਫੋਨ ਖੋਹ ਲਿਆ। ਪੱਤਰਕਾਰ ਨੇ ਕਿਹਾ ਕਿ ਉਸ ਨੇ ਇਸ ਦੇ ਲਈ ਅਦਾਕਾਰ ਦੇ ਗਾਰਡਾਂ ਤੋਂ ਇਜਾਜ਼ਤ ਲਈ ਸੀ। ਪਰ ਸਲਮਾਨ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਫੋਨ ਖੋਹ ਲਿਆ। ਪੱਤਰਕਾਰ ਨੇ ਇੱਥੋਂ ਤੱਕ ਦੋਸ਼ ਲਾਇਆ ਕਿ ਸਲਮਾਨ ਦੇ ਬਾਡੀਗਾਰਡ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਸੀ।

ਸਲਮਾਨ ਖਾਨ ਦੇ ਖਿਲਾਫ ਆਈਪੀਸੀ ਦੀ ਧਾਰਾ 504 ਅਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਸਲਮਾਨ ਖਾਨ ਨੂੰ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ, ਜਿਸ ਤੋਂ ਬਾਅਦ ਅਦਾਕਾਰ ਨੇ ਆਪਣੀ ਸੁਰੱਖਿਆ ਵਧਾ ਦਿੱਤੀ ਹੈ।

Related Stories

No stories found.
logo
Punjab Today
www.punjabtoday.com