'ਓਮਿਕਰੋਨ' ਤੋਂ ਬਚਾਅ ਲਈ ਯੂਕੇ ਵਿੱਚ ਬੂਸਟਰ ਖੁਰਾਕ ਦੀ ਬੁਕਿੰਗ ਸ਼ੁਰੂ

ਯੂਕੇ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇੰਗਲੈਂਡ ਭਰ ਵਿੱਚ 30 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ-19 ਵੈਕਸੀਨ ਦੀਆਂ ਬੂਸਟਰ ਖੁਰਾਕਾਂ ਲਈ ਹੁਣ ਬੁਕਿੰਗ ਸ਼ੁਰੂ ਹੋ ਜਾਵੇਗੀ।
'ਓਮਿਕਰੋਨ' ਤੋਂ ਬਚਾਅ ਲਈ ਯੂਕੇ ਵਿੱਚ ਬੂਸਟਰ ਖੁਰਾਕ ਦੀ ਬੁਕਿੰਗ ਸ਼ੁਰੂ

ਕੋਰੋਨਾ ਦੇ ਨਵੇਂ ਰੂਪ 'ਓਮਿਕਰੋਨ' ਨੂੰ ਲੈ ਕੇ ਪੂਰੀ ਦੁਨੀਆ 'ਚ ਦਹਿਸ਼ਤ ਦਾ ਮਾਹੌਲ ਹੈ। ਕਈ ਦੇਸ਼ਾਂ ਵਿੱਚ ਓਮਿਕਰੋਨ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੌਰਾਨ, ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਦੀ ਚਰਚਾ ਤੇਜ਼ ਹੁੰਦੀ ਜਾ ਰਹੀ ਹੈ। ਇਸ ਸਿਲਸਿਲੇ 'ਚ ਬ੍ਰਿਟੇਨ ਆਪਣੇ ਨਾਗਰਿਕਾਂ ਨੂੰ ਬੂਸਟਰ ਡੋਜ਼ ਦੇਣਾ ਸ਼ੁਰੂ ਕਰਨ ਜਾ ਰਿਹਾ ਹੈ।

ਹੁਣ ਯੂਕੇ ਵਿੱਚ, 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਖੁਰਾਕ ਮਿਲਣੀ ਸ਼ੁਰੂ ਹੋ ਜਾਵੇਗੀ।ਯੂਕੇ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇੰਗਲੈਂਡ ਭਰ ਵਿੱਚ 30 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ-19 ਵੈਕਸੀਨ ਦੀਆਂ ਬੂਸਟਰ ਖੁਰਾਕਾਂ ਲਈ ਹੁਣ ਬੁਕਿੰਗ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕਦਮ ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ 'ਓਮਾਈਕਰੋਨ ਵੇਰੀਐਂਟ' ਨੂੰ ਕੰਟਰੋਲ ਕਰਨ ਲਈ ਚੁੱਕਿਆ ਜਾ ਰਿਹਾ ਹੈ।

ਇੰਗਲੈਂਡ ਦੀ ਨੈਸ਼ਨਲ ਹੈਲਥ ਸਰਵਿਸ (ਐਨਐਚਐਸ) ਨੇ ਕਿਹਾ ਕਿ ਦੇਸ਼ ਵਿੱਚ 30 ਤੋਂ 39 ਸਾਲ ਦੀ ਉਮਰ ਦੇ 7.5 ਮਿਲੀਅਨ ਲੋਕ ਹਨ, ਜਿਨ੍ਹਾਂ ਵਿੱਚੋਂ 3.5 ਮਿਲੀਅਨ ਲੋਕ ਹੁਣ ਬੂਸਟਰ ਡੋਜ਼ ਲੈ ਸਕਣਗੇ। ਇਹ ਫੈਸਲਾ ਓਮਾਈਕਰੋਨ ਵੇਰੀਐਂਟ 'ਤੇ ਬੂਸਟਰ ਡੋਜ਼ ਦੀ ਪ੍ਰਭਾਵਸ਼ੀਲਤਾ ਬਾਰੇ ਸ਼ੁਰੂਆਤੀ ਜਾਣਕਾਰੀ ਮਿਲਣ ਤੋਂ ਬਾਅਦ ਲਿਆ ਗਿਆ ਹੈ। ਦੇਸ਼ ਵਿੱਚ ਓਮਿਕਰੋਨ ਸੰਕਰਮਿਤ ਲੋਕਾਂ ਦੇ ਹਸਪਤਾਲ ਵਿੱਚ ਭਰਤੀ ਹੋਣ ਦੇ ਮਾਮਲੇ ਵੀ ਆਉਣੇ ਸ਼ੁਰੂ ਹੋ ਗਏ ਹਨ।

ਯੂਕੇ ਵਿੱਚ ਹੁਣ ਤੱਕ ਨਵੇਂ ਕੋਰੋਨਾ ਵੇਰੀਐਂਟ ਨਾਲ ਕਿਸੇ ਦੀ ਮੌਤ ਨਹੀਂ ਹੋਈ ਹੈ, ਪਰ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਓਮਿਕਰੋਨ ਵੇਰੀਐਂਟ ਇਸ ਸਾਲ ਦੇ ਅੰਤ ਤੱਕ ਇਨਫੈਕਸ਼ਨ ਫੈਲਾਉਣ ਦੇ ਮਾਮਲੇ ਵਿੱਚ ਡੈਲਟਾ ਵੇਰੀਐਂਟ ਨੂੰ ਪਛਾੜ ਸਕਦਾ ਹੈ। ਯੂਕੇ ਦੇ ਸਿਹਤ ਮੰਤਰੀ ਸਾਜਿਦ ਜਾਵੇਦ ਨੇ ਕਿਹਾ, 'ਕੋਵਿਡ -19 ਬੂਸਟਰ ਪ੍ਰੋਗਰਾਮ ਨੂੰ ਤੇਜ਼ ਕੀਤਾ ਜਾ ਰਿਹਾ ਹੈ ਅਤੇ ਯੂਕੇ ਵਿੱਚ 22 ਮਿਲੀਅਨ ਲੋਕ ਪਹਿਲਾਂ ਹੀ ਬੂਸਟਰ ਡੋਜ਼ ਲੈ ਚੁੱਕੇ ਹਨ ਅਤੇ ਕ੍ਰਿਸਮਸ ਤੋਂ ਪਹਿਲਾਂ ਵਿਆਪਕ ਸੁਰੱਖਿਆ ਪ੍ਰਾਪਤ ਕਰ ਚੁੱਕੇ ਹਨ।'

Related Stories

No stories found.
logo
Punjab Today
www.punjabtoday.com