ਕੈਨੇਡਾ ਖਾਲਿਸਤਾਨੀ ਰਾਏਸ਼ੁਮਾਰੀ ਦਾ ਸਮਰਥਨ ਨਹੀਂ ਕਰਦਾ : ਕੈਮਰਨ ਮੈਕਕੇ

ਮੈਕਕੇ ਨੇ ਕਿਹਾ ਕਿ ਕੈਨੇਡਾ 'ਚ ਕਾਨੂੰਨ ਦਾ ਰਾਜ ਹੈ ਅਤੇ ਅਸੀਂ ਕਾਨੂੰਨ ਨੂੰ ਲਾਗੂ ਕਰਾਂਗੇ। ਕੈਨੇਡਾ ਅਤੇ ਭਾਰਤ 'ਚ ਲੋਕਤੰਤਰ ਹੋਣ ਕਰਕੇ ਕਾਨੂੰਨ ਦੇ ਸ਼ਾਸਨ ਦਾ ਸਮਰਥਨ ਕਰਨ ਵਾਲੇ ਦੇਸ਼ ਹੋਣ ਕਰਕੇ ਬਹੁਤ ਕੁਝ ਸਾਂਝਾ ਹੈ।
ਕੈਨੇਡਾ ਖਾਲਿਸਤਾਨੀ ਰਾਏਸ਼ੁਮਾਰੀ ਦਾ ਸਮਰਥਨ ਨਹੀਂ ਕਰਦਾ : ਕੈਮਰਨ ਮੈਕਕੇ

ਭਾਰਤੀ ਸਰਕਾਰ ਦੀ ਸਖਤੀ ਤੋਂ ਬਾਅਦ ਕੈਨੇਡਾ ਦੀ ਸਰਕਾਰ ਨੇ ਵੀ ਭਾਰਤ ਦੇ ਨਾਲ ਸੁਰ ਮਿਲਾਉਣੇ ਸ਼ੁਰੂ ਕਰ ਦਿਤੇ ਹਨ, ਅਤੇ ਖਾਲਿਸਤਾਨੀ ਰਾਏਸ਼ੁਮਾਰੀ ਦੀ ਆਲੋਚਨਾ ਕੀਤੀ ਹੈ । ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰਨ ਮੈਕਕੇ ਨੇ ਕਿਹਾ ਕਿ ਕੈਨੇਡਾ ਪਾਬੰਦੀਸ਼ੁਦਾ ਸਿੱਖ ਜਥੇਬੰਦੀਆਂ ਵੱਲੋਂ ਉਸ ਦੇਸ਼ ਵਿੱਚ ਅਕਸਰ ਕਰਵਾਏ ਜਾ ਰਹੇ ਅਖੌਤੀ ‘ਖਾਲਿਸਤਾਨ ਰਾਏਸ਼ੁਮਾਰੀ’ ਦਾ ਸਮਰਥਨ ਨਹੀਂ ਕਰਦਾ ਅਤੇ ਨਾ ਹੀ ਮਾਨਤਾ ਦਿੰਦਾ ਹੈ ਅਤੇ ਇੱਕ ''ਸੰਯੁਕਤ ਭਾਰਤ'' ਦਾ ਸਮਰਥਨ ਕਰਦਾ ਹੈ।

ਇਸ ਸਾਲ ਮਾਰਚ ਵਿੱਚ ਭਾਰਤ ਵਿੱਚ ਕੈਨੇਡਾ ਦੇ ਰਾਜਦੂਤ ਵਜੋਂ ਅਹੁਦਾ ਸੰਭਾਲਣ ਵਾਲੇ ਮੈਕਕੇ ਨੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਦੱਸਿਆ ਕਿ ਅਜਿਹੇ ਅਖੌਤੀ ਜਨਮਤ ਸੰਗ੍ਰਹਿ ਕਰਵਾਉਣ ਨੂੰ ਉਸ ਦੇਸ਼ ਵਿੱਚ ਇੱਕ "ਨਿੱਜੀ ਗਤੀਵਿਧੀ" ਮੰਨਿਆ ਜਾਂਦਾ ਹੈ ਅਤੇ ਕੈਨੇਡੀਅਨ ਕਾਨੂੰਨਾਂ ਅਨੁਸਾਰ ਲੋਕਾਂ ਕੋਲ ਇਕੱਠ ਦੀ ਆਜ਼ਾਦੀ ਦਾ ਅਧਿਕਾਰ, ਲੋਕਾਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੈ। ਹਾਲਾਂਕਿ, ਹਾਈ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜਸਟਿਨ ਟਰੂਡੋ ਸਰਕਾਰ "ਸੰਯੁਕਤ ਭਾਰਤ" ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਕਰਦੀ ਹੈ ਅਤੇ ਉਸਦੇ ਨਾਲ ਖੜ੍ਹੀ ਹੈ।

ਮੈਕਕੇ ਦੀਆਂ ਇਹ ਟਿੱਪਣੀਆਂ ਕੁਝ ਦਿਨ ਪਹਿਲਾਂ ਆਈਆਂ ਹਨ, ਜਦੋਂ ਕੈਨੇਡਾ ਵਿੱਚ ਸਿੱਖ ਕੱਟੜਪੰਥੀ ਸਮੂਹ 6 ਨਵੰਬਰ ਨੂੰ ਇੱਕ ਹੋਰ ਜਨਮਤ ਸੰਗ੍ਰਹਿ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ। ਭਾਰਤ ਪਹਿਲਾਂ ਹੀ ਕੈਨੇਡਾ ਨੂੰ ਅਜਿਹਾ ਹੋਣ ਤੋਂ ਰੋਕਣ ਲਈ ਕਹਿ ਚੁੱਕਾ ਹੈ। ਆਖ਼ਰੀ ਵਾਰ 19 ਸਤੰਬਰ ਨੂੰ ਬਰੈਂਪਟਨ, ਓਨਟਾਰੀਓ ਵਿੱਚ ਖਾਲਿਸਤਾਨੀ ਰਾਏਸ਼ੁਮਾਰੀ ਦਾ ਆਯੋਜਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਭਾਰਤ ਨੇ ਵੱਧ ਰਹੀਆਂ ਭਾਰਤ ਵਿਰੋਧੀ ਘਟਨਾਵਾਂ ਅਤੇ ਨਫ਼ਰਤੀ ਅਪਰਾਧਾਂ ਨੂੰ ਲੈ ਕੇ ਕੈਨੇਡਾ ਦੇ ਖਿਲਾਫ ਇੱਕ ਦੁਰਲੱਭ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਸੀ।

ਸਤੰਬਰ ਵਿੱਚ ਟੋਰਾਂਟੋ ਵਿੱਚ ਸਵਾਮੀਨਾਰਾਇਣ ਮੰਦਰ ਵਿੱਚ ਭੰਨਤੋੜ ਦੇ ਮੁੱਦੇ 'ਤੇ ਹਾਈ ਕਮਿਸ਼ਨਰ ਨੇ ਕਿਹਾ ਕਿ ਕੁਝ ਸ਼ੱਕੀ ਵਿਅਕਤੀਆਂ ਨੂੰ ਫੜਿਆ ਗਿਆ ਹੈ। ਮੈਕਕੇ ਨੇ ਕਿਹਾ ਕਿ ਕੈਨੇਡਾ 'ਚ ਕਾਨੂੰਨ ਦਾ ਰਾਜ ਹੈ ਅਤੇ ਅਸੀਂ ਕਾਨੂੰਨ ਨੂੰ ਲਾਗੂ ਕਰਾਂਗੇ। ਕੈਨੇਡਾ ਅਤੇ ਭਾਰਤ ਵਿੱਚ ਲੋਕਤੰਤਰ ਹੋਣ ਕਰਕੇ, ਬਹੁਲਵਾਦ ਅਤੇ ਕਾਨੂੰਨ ਦੇ ਸ਼ਾਸਨ ਦਾ ਸਮਰਥਨ ਕਰਨ ਵਾਲੇ ਦੇਸ਼ ਹੋਣ ਕਰਕੇ ਬਹੁਤ ਕੁਝ ਸਾਂਝਾ ਹੈ। ਕੈਨੇਡੀਅਨ ਹਾਈ ਕਮਿਸ਼ਨਰ ਨੇ ਦੋਵਾਂ ਦੇਸ਼ਾਂ ਦਰਮਿਆਨ ਪ੍ਰਸਤਾਵਿਤ ਵਪਾਰਕ ਸੌਦੇ, ਸਾਂਝੇ ਫੌਜੀ ਅਭਿਆਸਾਂ ਅਤੇ ਵਿਦਿਆਰਥੀ ਵੀਜ਼ਾ ਜਾਰੀ ਕਰਨ ਵਿੱਚ ਕੋਵਿਡ ਤੋਂ ਬਾਅਦ ਦੇ ਬੈਕਲਾਗ ਬਾਰੇ ਵੀ ਗੱਲ ਕੀਤੀ।

Related Stories

No stories found.
Punjab Today
www.punjabtoday.com