NTPC ਪ੍ਰੀਖਿਆ ਵਿੱਚ ਧਾਂਦਲੀ ਨੂੰ ਲੈਕੇ ਬਿਹਾਰ 'ਚ ਵਿਦਿਆਰਥੀਆਂ ਦਾ ਹੰਗਾਮਾ

NTPC ਪ੍ਰੀਖਿਆ ਵਿੱਚ ਧਾਂਦਲੀ ਨੂੰ ਲੈਕੇ ਬਿਹਾਰ 'ਚ ਵਿਦਿਆਰਥੀਆਂ ਦਾ ਹੰਗਾਮਾ

ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ RRB-NTPC ਅਤੇ ਲੈਵਲ 1 ਪ੍ਰੀਖਿਆਵਾਂ ਦੇ ਉਮੀਦਵਾਰਾਂ ਤੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ।

ਬਿਹਾਰ 'ਚ ਰੇਲਵੇ ਰਿਕਰੂਟਮੈਂਟ ਬੋਰਡ ਦੀ NTPC ਪ੍ਰੀਖਿਆ 'ਚ ਧਾਂਦਲੀ ਦੇ ਵਿਰੋਧ 'ਚ ਵਿਦਿਆਰਥੀ ਕਾਫੀ ਭੜਕ ਗਏ ਹਨ। ਤੀਜੇ ਦਿਨ ਦੇ ਪ੍ਰਦਰਸ਼ਨ ਦੌਰਾਨ ਅੱਜ ਵਿਦਿਆਰਥੀਆਂ ਨੇ ਗਯਾ ਵਿੱਚ ਇੱਕ ਰੇਲ ਗੱਡੀ ਨੂੰ ਅੱਗ ਲਗਾ ਦਿੱਤੀ ਹੈ।

ਇਸ ਘਟਨਾ 'ਤੇ ਗਯਾ ਦੇ ਐਸਐਸਪੀ ਆਦਿਤਿਆ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਿਸੇ ਦੀਆ ਗਲਾਂ ਵਿਚ ਨਹੀਂ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਸਰਕਾਰੀ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਉਣ । ਰੇਲਵੇ ਨੇ ਇੱਕ ਕਮੇਟੀ ਬਣਾਈ ਹੈ ਜੋ ਜਾਂਚ ਕਰੇਗੀ। ਕੁਝ ਵਿਦਿਆਰਥੀਆਂ ਦੀ ਪਛਾਣ ਕੀਤੀ ਗਈ ਹੈ, ਕਾਰਵਾਈ ਜਾਰੀ ਹੈ।

ਰੇਲ ਮੰਤਰੀ ਨੇ ਕਿਹਾ ਕਿ ਸ਼ੁਰੂਆਤੀ ਤੌਰ 'ਤੇ ਪ੍ਰੀਖਿਆ ਕਰਵਾਉਣ ਲਈ ਦੋਵਾਂ ਅਰਜ਼ੀਆਂ 'ਚ ਇਕ ਕਰੋੜ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਜਿਸ ਏਜੰਸੀ ਨੂੰ ਅਸੀਂ ਇਮਤਿਹਾਨ ਲਈ ਲਿਆ ਸੀ, ਉਸ ਨੂੰ ਨਿਯੁਕਤ ਕਰਨ ਵਿੱਚ ਸਾਨੂੰ ਛੇ ਮਹੀਨੇ ਲੱਗ ਗਏ। ਕਰੋੜਾਂ ਲੋਕਾਂ ਦੀ ਜਾਂਚ ਕਰਨਾ ਬਹੁਤ ਵੱਡਾ ਕੰਮ ਹੈ। ਕੋਰੋਨਾ ਦੇ ਕਾਰਣ ਪ੍ਰੀਖਿਆ ਲੇਟ ਹੋਈ ,ਪਰ ਜਾਂਚ ਦੀ ਪ੍ਰਕਿਰਿਆ ਜਾਰੀ ਰਹੀ।

ਉਨ੍ਹਾਂ ਕਿਹਾ ਕਿ ਦੂਜਾ ਗਰੁੱਪ-ਡੀ ਪ੍ਰੀਖਿਆ ਹੈ। ਪੰਜ ਲੱਖ ਦੇ ਕਰੀਬ ਅਰਜ਼ੀਆਂ ਅਜਿਹੀਆਂ ਸਨ ਜਿਨ੍ਹਾਂ ਵਿੱਚ ਫੋਟੋਆਂ ਮੇਲ ਨਹੀਂ ਖਾਂਦੀਆਂ ਸਨ। ਜਦੋਂ ਫੋਟੋਆਂ ਹੀ ਮੇਲ ਨਹੀਂ ਖਾਂਦੀਆਂ ਤਾਂ ਇਮਤਿਹਾਨ ਕਿਵੇਂ ਲਿਆ ਜਾ ਸਕਦਾ ਸੀ। ਜਿਵੇਂ ਹੀ ਅੱਗੇ ਫੈਸਲਾ ਹੋਇਆ, ਅਸੀਂ ਤੁਰੰਤ ਪ੍ਰੀਖਿਆਵਾਂ ਲਈਆਂ। ਪੀਐਮ ਮੋਦੀ ਸਰਕਾਰ ਦਾ ਇਰਾਦਾ ਰੁਜ਼ਗਾਰ ਵਧਾਉਣਾ ਹੈ। ਇੱਕ ਲੱਖ 40 ਹਜ਼ਾਰ ਅਸਾਮੀਆਂ ਲਿਆਉਣਾ ਕੋਈ ਛੋਟੀ ਗੱਲ ਨਹੀਂ ਹੈ।

ਉਨ੍ਹਾਂ ਕਿਹਾ ਕਿ ਮੁੱਢਲੀ ਪ੍ਰੀਖਿਆ ਇੰਨਾ ਵੱਡਾ ਪੜਾਅ ਹੈ ਕਿ ਬਹੁਤ ਸਾਰੇ ਲੋਕ ਪ੍ਰੀਖਿਆ ਦੇਣ ਤੋਂ ਖੁੰਝ ਗਏ ਹਨ। ਇਸ ਲਈ ਅਸੀਂ ਉਸਨੂੰ ਇੱਕ ਹੋਰ ਮੌਕਾ ਦੇਣ ਦਾ ਫੈਸਲਾ ਕੀਤਾ। ਇਸੇ ਲਈ ਸਰਕਾਰ ਪ੍ਰੀਖਿਆਵਾਂ ਕਰਵਾਉਣ ਅਤੇ ਫਿਰ ਉਨ੍ਹਾਂ ਦੇ ਨਤੀਜੇ ਜਾਰੀ ਕਰਨ ਲਈ ਸਮਾਂ ਲੈ ਰਹੀ ਹੈ। ਸਾਡੀ ਨੀਤੀ ਵਿਦਿਆਰਥੀ ਪੱਖੀ ਰਹੀ ਹੈ।

ਅਸੀਂ ਸਿਰਫ਼ ਵਿਦਿਆਰਥੀ ਦੇ ਹਿੱਤਾਂ ਬਾਰੇ ਹੀ ਸੋਚ ਰਹੇ ਹਾਂ। ਅੱਜ ਮੁੱਦਾ ਇਹ ਹੈ ਕਿ ਸ਼ਾਰਟਲਿਸਟ ਕੀਤੇ ਉਮੀਦਵਾਰ ਕੌਣ ਹਨ। ਅਸੀਂ ਜਲਦੀ ਹੀ ਇਸ ਮਸਲੇ ਨੂੰ ਵੀ ਹੱਲ ਕਰ ਲਵਾਂਗੇ। ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ RRB NTPC ਅਤੇ ਲੈਵਲ 1 ਪ੍ਰੀਖਿਆਵਾਂ ਦੇ ਉਮੀਦਵਾਰਾਂ 'ਤੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗੱਲਬਾਤ ਰਾਹੀਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢੇ। ਨੌਕਰੀ ਦੇ ਚਾਹਵਾਨਾਂ ਨੂੰ ਸ਼ਾਂਤਮਈ ਢੰਗ ਨਾਲ ‘ਸਤਿਆਗ੍ਰਹਿ’ ਦੇ ਰਾਹ ’ਤੇ ਚੱਲਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਬਹੁਤ ਸ਼ਕਤੀ ਹੈ।

Related Stories

No stories found.
logo
Punjab Today
www.punjabtoday.com