ਅਮਿਤ ਸ਼ਾਹ ਨੇ ਭਾਜਪਾ ਨੌਜਵਾਨ ਅਰਜੁਨ ਚੌਰਸੀਆ ਦੀ ਮੌਤ ਤੇ ਮੰਗੀ CBI ਜਾਂਚ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਰਜੁਨ ਦੀ ਮੌਤ ਨੂੰ ਕਤਲ ਕਰਾਰ ਦਿੱਤਾ ਹੈ।
ਅਮਿਤ ਸ਼ਾਹ ਨੇ ਭਾਜਪਾ ਨੌਜਵਾਨ ਅਰਜੁਨ ਚੌਰਸੀਆ ਦੀ ਮੌਤ ਤੇ ਮੰਗੀ CBI ਜਾਂਚ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬੰਗਾਲ ਵਿੱਚ ਹਿੰਸਾ ਅਤੇ ਡਰ ਦੀ ਮਾਨਸਿਕਤਾ ਦਾ ਸੱਭਿਆਚਾਰ ਪ੍ਰਚਲਿਤ ਹੈ। ਉਹਨਾਂ ਨੇ ਕੋਲਕਾਤਾ ਦੇ ਕਾਸ਼ੀਪੁਰ ਵਿੱਚ ਹੋਈ, ਭਾਜਪਾ ਵਰਕਰ ਅਰਜੁਨ ਚੌਰਸੀਆ ਦੀ ਮੌਤ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਤੋਂ ਕਰਵਾਉਣ ਦੀ ਮੰਗ ਕੀਤੀ ਹੈ।

ਅਮਿਤ ਸ਼ਾਹ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਘਟਨਾ ਦੀ ਰਾਜ ਸਰਕਾਰ ਤੋਂ ਰਿਪੋਰਟ ਮੰਗੀ ਹੈ। ਚੌਰਸੀਆ ਦੇ ਘਰ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਹ ਨੇ ਕਿਹਾ, "ਕੱਲ੍ਹ, ਟੀਐਮਸੀ ਸਰਕਾਰ ਨੇ ਆਪਣੇ ਕਾਰਜਕਾਲ ਦਾ ਇੱਕ ਸਾਲ ਪੂਰਾ ਕਰ ਲਿਆ। ਅੱਜ ਸੂਬੇ 'ਚ ਸਿਆਸੀ ਕਤਲ ਸ਼ੁਰੂ ਹੋ ਗਏ ਹਨ। ਭਾਜਪਾ ਅਰਜੁਨ ਚੌਰਸੀਆ ਦੇ ਕਤਲ ਦੀ ਨਿੰਦਾ ਕਰਦੀ ਹੈ। ਮੈਂ ਚੌਰਸੀਆ ਦੇ ਦੁਖੀ ਪਰਿਵਾਰ ਨੂੰ ਮਿਲਿਆ। ਉਸ ਦੀ ਦਾਦੀ ਨੂੰ ਵੀ ਕੁੱਟਿਆ ਗਿਆ ਹੈ। ਭਾਜਪਾ ਇਸ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕਰਦੀ ਹੈ।

ਦੱਸ ਦੇਈਏ ਕਿ ਭਾਜਪਾ ਦੇ ਯੁਵਾ ਮੋਰਚਾ ਦੇ ਵਰਕਰ ਅਰਜੁਨ ਚੌਰਸੀਆ ਦੀ ਮ੍ਰਿਤਕ ਦੇਹ ਕੋਲਕਾਤਾ ਦੇ ਚਿਤਪੁਰ ਵਿੱਚ ਲਟਕਦੀ ਮਿਲੀ। ਚੌਰਸੀਆ ਨੂੰ ਸ਼ੁੱਕਰਵਾਰ ਸਵੇਰੇ ਰਹੱਸਮਈ ਹਾਲਤਾਂ ਵਿੱਚ ਮ੍ਰਿਤਕ ਪਾਇਆ ਗਿਆ ਸੀ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੱਛਮੀ ਬੰਗਾਲ 'ਚ ਦੋ ਦਿਨਾਂ ਦੇ ਦੌਰੇ 'ਤੇ ਆਏ ਸਨ।

ਉੱਤਰੀ ਕੋਲਕਾਤਾ ਦੇ ਭਾਜਪਾ ਪ੍ਰਧਾਨ, ਕਲਿਆਣ ਚੌਬੇ ਨੇ ਇਸ ਘਟਨਾ ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਅੱਜ ਸਵੇਰੇ ਭਾਜਪਾ ਯੁਵਾ ਮੋਰਚਾ ਦੇ ਉਪ ਪ੍ਰਧਾਨ ਦੀ ਲਾਸ਼ ਲਟਕਦੀ ਮਿਲੀ ਹੈ। ਹਾਲੇ ਉਹ ਨੌਜਵਾਨ ਸੀ, ਅਸੀਂ ਬੀਤੀ ਰਾਤ ਉਸਦੀ ਅਗਵਾਈ ਹੇਠ 200 ਬਾਈਕ ਰੈਲੀ ਦਾ ਆਯੋਜਨ ਕਰਨ ਦੀ ਯੋਜਨਾ ਬਣਾਈ ਸੀ। ਪਰ ਅੱਜ ਸਵੇਰੇ ਘੋਸ਼ ਬਾਗਾਨ ਰੇਲ ਯਾਰਡ ਦੀ ਇੱਕ ਛੱਡੀ ਹੋਈ ਇਮਾਰਤ ਵਿੱਚ ਉਸਦੀ ਮ੍ਰਿਤਿਕ ਦੇਹ ਪਈ ਮਿਲੀ।

Related Stories

No stories found.
logo
Punjab Today
www.punjabtoday.com