ਕੌਂਸਲਰ ਹਰਪ੍ਰੀਤ ਕੌਰ ਭਾਜਪਾ 'ਚ ਸ਼ਾਮਲ,ਬੀਜੇਪੀ ਚੰਡੀਗੜ੍ਹ ਵਿਚ ਹੋਈ ਮਜਬੂਤ

ਨਗਰ ਨਿਗਮ ਵਿੱਚ ਮੇਅਰ ਦੇ ਅਹੁਦੇ ਨੂੰ ਲੈ ਕੇ ਦਿਲਚਸਪ ਸਥਿਤੀ ਪੈਦਾ ਹੋ ਗਈ ਹੈ। ਕਾਂਗਰਸ ਦੀ ਟਿਕਟ 'ਤੇ ਚੋਣ ਜਿੱਤਣ ਵਾਲੀ ਕੌਂਸਲਰ ਹਰਪ੍ਰੀਤ ਕੌਰ ਬਬਲਾ ਭਾਜਪਾ 'ਚ ਸ਼ਾਮਲ ਹੋ ਗਈ ਹੈ।
ਕੌਂਸਲਰ ਹਰਪ੍ਰੀਤ ਕੌਰ ਭਾਜਪਾ 'ਚ ਸ਼ਾਮਲ,ਬੀਜੇਪੀ ਚੰਡੀਗੜ੍ਹ ਵਿਚ ਹੋਈ ਮਜਬੂਤ

ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਕਾਂਗਰਸ ਦੇ ਹਾਲਾਤ ਵੀ ਠੀਕ ਨਹੀਂ ਹਨ। ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਤੋਂ ਬਾਅਦ ਚੰਡੀਗੜ੍ਹ ਕਾਂਗਰਸ ਵਿਚ ਵੀ ਕਾਟੋ ਕਲੇਸ਼ ਸ਼ੁਰੂ ਹੋ ਗਿਆ ਹੈ, ਜਿਸਦਾ ਫ਼ੈਇਦਾ ਚੰਡੀਗੜ੍ਹ ਵਿਚ ਬੀਜੇਪੀ ਨੂੰ ਮਿਲ ਰਿਹਾ ਹੈ। ਨਗਰ ਨਿਗਮ ਵਿੱਚ ਮੇਅਰ ਦੇ ਅਹੁਦੇ ਨੂੰ ਲੈ ਕੇ ਦਿਲਚਸਪ ਸਥਿਤੀ ਪੈਦਾ ਹੋ ਗਈ ਹੈ। ਕਾਂਗਰਸ ਦੀ ਟਿਕਟ 'ਤੇ ਚੋਣ ਜਿੱਤਣ ਵਾਲੀ ਕੌਂਸਲਰ ਹਰਪ੍ਰੀਤ ਕੌਰ ਬਬਲਾ ਭਾਜਪਾ 'ਚ ਸ਼ਾਮਲ ਹੋ ਗਈ ਹੈ।

ਜਿਸ ਤੋਂ ਬਾਅਦ ਐੱਮ.ਸੀ ਵਿਚ ਭਾਜਪਾ ਦੀਆ ਸੀਟਾਂ ਸੰਸਦ ਮੈਂਬਰ ਕਿਰਨ ਖੇਰ ਸਮੇਤ 14 ਸੀਟਾਂ ਹੋ ਗਇਆ ਹਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੇ ਵੀ ਚੋਣਾਂ ਵਿੱਚ 14 ਸੀਟਾਂ ਜਿੱਤੀਆਂ ਸਨ।ਜਿਸ ਤੋਂ ਬਾਅਦ ਭਾਜਪਾ ਦਾਅਵਾ ਕਰ ਰਹੀ ਹੈ ਕਿ ਹੁਣ ਡਿਪਟੀ ਮੇਅਰ ਤੋਂ ਲੈ ਕੇ ਸੀਨੀਅਰ ਡਿਪਟੀ ਮੇਅਰ ਅਤੇ ਮੇਅਰ ਵੀ ਉਨ੍ਹਾਂ ਦੀ ਪਾਰਟੀ ਦਾ ਹੀ ਬਣੇਗਾ। ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਪ੍ਰਚਾਰ ਕਰਨ ਵਾਲੇ ਹਰਿਆਣਾ ਦੇ ਸੀਐੱਮ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹੁਣ ਮੇਅਰ ਭਾਜਪਾ ਦਾ ਹੀ ਬਣੇਗਾ।

ਸਹੁੰ ਚੁੱਕ ਸਮਾਗਮ ਦੌਰਾਨ ਕੌਂਸਲਰ ਹਰਪ੍ਰੀਤ ਕੌਰ ਦੇ ਪਤੀ ਦਵਿੰਦਰ ਬਬਲਾ ਦਾ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨਾਲ ਝਗੜਾ ਹੋ ਗਿਆ ਸੀ। ਬਬਲਾ ਨੇ ਹਾਰ ਲਈ ਪਾਰਟੀ ਪ੍ਰਧਾਨ ਚਾਵਲਾ ਨੂੰ ਜ਼ਿੰਮੇਵਾਰ ਠਹਿਰਾਇਆ ਕਿਉਂਕਿ ਕਾਂਗਰਸ ਸਿਰਫ਼ 8 ਸੀਟਾਂ ਹੀ ਜਿੱਤ ਸਕੀ ਸੀ।

ਜਿਸ ਤੋਂ ਬਾਅਦ ਚੰਡੀਗੜ੍ਹ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਾਂਗਰਸ ਦੇ ਮੀਤ ਪ੍ਰਧਾਨ ਦਵਿੰਦਰ ਬਬਲਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ। ਬਰਖਾਸਤਗੀ ਦੀ ਦੇਰ ਸੀ ਕਿ ਦਵਿੰਦਰ ਬਬਲਾ ਕੌਂਸਲਰ ਪਤਨੀ ਹਰਪ੍ਰੀਤ ਕੌਰ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।ਚੰਡੀਗੜ੍ਹ ਨਗਰ ਨਿਗਮ ਦੀ ਅਹਿਮ ਸਥਿਤੀ ਇਹ ਵੀ ਹੈ ਕਿ ਜੇਕਰ ਕੋਈ ਕੌਂਸਲਰ ਪਾਰਟੀ ਬਦਲਦਾ ਹੈ ਤਾਂ ਉਸ ’ਤੇ ਕੋਈ ਰੋਕ ਨਹੀਂ ਹੈ।

ਅਸੈਂਬਲੀ ਪੱਧਰ 'ਤੇ ਪਾਰਟੀ ਬਦਲਣ ਨਾਲ ਦਲ-ਬਦਲ ਵਿਰੋਧੀ ਕਾਨੂੰਨ ਦੇ ਤਹਿਤ ਵਿਧਾਇਕ ਦਾ ਅਹੁਦਾ ਗੁਆਉਣਾ ਪੈਂਦਾ ਹੈ, ਹਾਲਾਂਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਅਜਿਹਾ ਕੋਈ ਨਿਯਮ ਨਹੀਂ ਹੈ। ਜੇਕਰ ਕੋਈ ਇੱਕ ਪਾਰਟੀ ਦੀ ਟਿਕਟ ’ਤੇ ਜਿੱਤ ਕੇ ਦੂਜੀ ਪਾਰਟੀ ਵਿੱਚ ਚਲਾ ਜਾਂਦਾ ਹੈ ਤਾਂ ਉਹ ਨਿਸ਼ਚਿਤ ਸਮੇਂ ਤੱਕ ਕੌਂਸਲਰ ਬਣਿਆ ਰਹੇਗਾ।

ਚੰਡੀਗੜ੍ਹ ਨਗਰ ਨਿਗਮ ਦੇ 35 ਵਾਰਡਾਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਧਮਾਕੇਦਾਰ ਐਂਟਰੀ ਕੀਤੀ ਹੈ। ਪਹਿਲੀ ਵਾਰ ਚੋਣ ਲੜ ਰਹੀ 'ਆਪ' ਨੇ 14 ਸੀਟਾਂ ਜਿੱਤੀਆਂ ਹਨ। ਭਾਜਪਾ ਦੇ ਮੌਜੂਦਾ ਮੇਅਰ ਰਵੀਕਾਂਤ ਸ਼ਰਮਾ ਸਮੇਤ ਸੀਨੀਅਰ ਭਾਜਪਾ ਆਗੂ 'ਆਪ' ਦੇ ਨਵੇਂ ਉਮੀਦਵਾਰਾਂ ਤੋਂ ਹਾਰ ਗਏ ਹਨ। 'ਆਪ' ਨਿਗਮ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ।

‘ਆਪ’ ਦੀ ਇਸ ਜਿੱਤ ਦਾ ਆਪ ਆਗੂਆਂ ਨੇ ਲਾਹਾ ਲਿਆ।ਇੱਥੋਂ ਤੱਕ ਕਿ ਇਸ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਝਾਂਕੀ ਵੀ ਕਰਾਰ ਦਿੱਤਾ। ਹਾਲਾਂਕਿ ਹੁਣ ਹਰਪ੍ਰੀਤ ਕੌਰ ਬਬਲਾ ਦੇ ਭਾਜਪਾ 'ਚ ਜਾਣ ਤੋਂ ਬਾਅਦ 'ਆਪ' ਲਈ ਚਿੰਤਾ ਵਧਣੀ ਤੈਅ ਹੈ। ਉਹ ਆਪਣੇ ਕੌਂਸਲਰਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਰੋਕ ਰਹੇ ਸਨ ਪਰ ਹੁਣ ਕਾਂਗਰਸੀ ਕੌਂਸਲਰਾਂ ਦੇ ਜਾਣ ਕਾਰਨ ‘ਆਪ’ ਨੂੰ ਝਟਕਾ ਲੱਗਾ ਹੈ।

Related Stories

No stories found.
logo
Punjab Today
www.punjabtoday.com