ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਂਗਰਸ ਹਾਈਕਮਾਨ ਦੇ ਸਖਤ ਹੋਏ ਤੇਵਰ

ਸੋਨੀਆ ਗਾਂਧੀ ਨੇ ਵੀ ਕਿਹਾ ਹੈ, ਕੀ ਪੰਜਾਬ ਵਿਚ ਅਨੁਸਾਸ਼ਨ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ
ਨਵਜੋਤ ਸਿੰਘ ਸਿੱਧੂ  ਨੂੰ ਲੈ ਕੇ ਕਾਂਗਰਸ ਹਾਈਕਮਾਨ ਦੇ ਸਖਤ ਹੋਏ ਤੇਵਰ

28 ਅਕਤੂਬਰ 2021 ਪੰਜਾਬ ਵਿਚ ਚਲ ਰਹੇ ਸਿਆਸੀ ਘਮਾਸਾਨ ਨੂੰ ਲੈ ਕੇ ਕਾਂਗਰਸ ਹਾਈਕਮਾਨ ਦਾ ਸਬਰ ਹੁਣ ਜਵਾਬ ਦਿੰਦਾ ਜਾ ਰਿਹਾ ਹੈ। ਸੋਨੀਆ ਗਾਂਧੀ ਨੇ ਵੀ ਕਿਹਾ ਹੈ ਕੀ ਪੰਜਾਬ ਵਿਚ ਅਨੁਸਾਸ਼ਨ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ। ਇਸਲਈ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਹੋਰ ਵਕਤ ਦੇਣ ਦੇ ਮੁੜ ਵਿਚ ਨਹੀਂ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਕਿਹਾ ਹੈ ਕੀ ਵਿਧਾਨ ਸਭਾ ਚੋਣਾਂ ਵਿਚ ਬਹੁਤ ਘਟ ਸੰਮਾ ਰਹਿ ਗਿਆ ਹੈ। ਪਾਰਟੀ ਦੇ ਇਕ ਨੇਤਾ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਸੰਮੇ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਆਪਸੀ ਲੜਾਈ ਨੂੰ ਖਤਮ ਕਰਕੇ ਪਾਰਟੀ ਨੂੰ ਮਜਬੂਤ ਕਰਨ ਵੱਲ ਧਿਆਣ ਦੇਣਾ ਚਾਹੀਦਾ ਹੈ। ਕਾਂਗਰਸ ਪਾਰਟੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਹਰੇਕ ਮੁੱਦੇ ਤੇ ਆਪਣੀ ਹੀ ਪਾਰਟੀ ਦੀ ਅਲੋਚਨਾ ਕਰਦੇ ਨਜ਼ਰ ਆਉਂਦੇ ਹਨ,ਇਸਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਇਕ ਨੇਤਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕੇਵਲ ਆਪਣੇ ਬਾਰੇ ਹੀ ਸੋਚਦੇ ਹਨ।ਉਹਨਾ ਨੂੰ ਪਾਰਟੀ ਦੀ ਕੋਈ ਚਿੰਤਾ ਨਹੀਂ ਹੈ।ਉਹਨਾ ਨੇ ਕਿਹਾ ਕਿ ਚਰਨਜੀਤ ਚੰਨੀ ਪੰਜਾਬ ਵਿਚ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਲੋਕ ਨਾਲ ਕੀਤੇ ਵਾਦੇ ਵੀ ਪੂਰੇ ਕੀਤੇ ਜਾ ਰਹੇ ਹਨ। ਪਾਰਟੀ ਦਾ ਮੰਨਣਾ ਹੈ ਕੀ ਸਿੱਧੂ ਸ਼ੁਰੂ ਤੋਂ ਹੀ ਪਾਰਟੀ ਉਤੇ ਦਬਾਅ ਰੱਖਣਾ ਚਾਹੁੰਦੇ ਹਨ। ਇਸ ਕਾਰਣ ਚਰਨਜੀਤ ਚੰਨੀ ਨੂੰ ਵੀ ਆਪਣਾ ਕੰਮ ਕਾਰਨ ਵਿਚ ਮੁਸ਼ਕਿਲ ਆਉਂਦੀ ਹੈ। ਕਾਂਗਰਸ ਦੇ ਇਕ ਨੇਤਾ ਨੇ ਕਿਹਾ ਕਿ ਜੇ ਕਰ ਸਿੱਧੂ ਬਿਆਨਬਾਜ਼ੀ ਨੂੰ ਬੰਦ ਨਹੀਂ ਕਰਦੇ, ਤਾ ਪਾਰਟੀ ਨੂੰ ਇਸਦਾ 2022 ਚੋਣਾਂ ਵਿਚ ਨੁਕਸਾਨ ਹੋ ਸਕਦਾ ਹੈ। 2017 ਵਿਚ ਕਾਂਗਰਸ ਨੇ 77ਸੀਟਾਂ ਜਿਤਿਆ ਸੀ। ਇਸਲਈ ਪਾਰਟੀ ਨੂੰ ਇਕਜੁਟ ਹੋ ਕੇ 2017 ਵਾਲਾ ਪ੍ਰਦਰਸ਼ਨ ਦੁਬਾਰਾ ਕਰਨਾ ਹੋਵੇਗਾ।

Related Stories

No stories found.
logo
Punjab Today
www.punjabtoday.com