ਕਾਂਗਰਸ ਮੋਦੀ ਸਰਕਾਰ ਦਾ ਸਾਹਮਣਾ ਇਕੱਲੇ ਨਹੀਂ ਕਰ ਸਕਦੀ : ਵੇਣੂਗੋਪਾਲ

ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦਾ ਜ਼ਿਕਰ ਕਰਦਿਆਂ ਵੇਣੂਗੋਪਾਲ ਨੇ ਕਿਹਾ ਕਿ ਇਸ ਯਾਤਰਾ ਨੇ ਵਰਕਰਾਂ ਵਿੱਚ ਜੋਸ਼ ਭਰ ਦਿੱਤਾ ਹੈ ਅਤੇ ਅਸੀਂ ਜਲਦੀ ਹੀ ਮੋਦੀ ਸਰਕਾਰ ਵਿਰੁੱਧ ਨੀਤੀਆਂ ਅਤੇ ਯੋਜਨਾਵਾਂ ਬਣਾਵਾਂਗੇ।
ਕਾਂਗਰਸ ਮੋਦੀ ਸਰਕਾਰ ਦਾ ਸਾਹਮਣਾ ਇਕੱਲੇ ਨਹੀਂ ਕਰ ਸਕਦੀ : ਵੇਣੂਗੋਪਾਲ

ਦੇਸ਼ ਦੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਮੰਥਨ ਕਰਨਾ ਸ਼ੁਰੂ ਕਰ ਦਿਤਾ ਹੈ। ਕਾਂਗਰਸ ਨੇ ਪਹਿਲੀ ਵਾਰ ਮੰਨਿਆ ਹੈ ਕਿ 2024 ਦੀਆਂ ਆਮ ਚੋਣਾਂ ਵਿੱਚ ਪਾਰਟੀ ਲਈ ਮੋਦੀ ਸਰਕਾਰ ਦਾ ਇਕੱਲਿਆਂ ਸਾਹਮਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ।

ਭਾਜਪਾ ਵਿਰੁੱਧ ਵਿਰੋਧੀ ਧਿਰ ਦੀ ਏਕਤਾ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਇਕੱਲੀ ਇਸ ਸਰਕਾਰ ਦਾ ਲੋਕ ਸਭਾ ਚੋਣਾਂ 'ਚ ਮੁਕਾਬਲਾ ਨਹੀਂ ਕਰ ਸਕਦੀ ਹੈ। ਵੇਣੂਗੋਪਾਲ ਨੇ ਕਿਹਾ ਕਿ ਭਾਜਪਾ ਵਿਰੁੱਧ ਡਿੱਗ ਰਹੀਆਂ ਵੋਟਾਂ ਨੂੰ ਵੰਡਣ ਤੋਂ ਰੋਕਣ ਲਈ ਵਿਰੋਧੀ ਪਾਰਟੀਆਂ ਦੀ ਏਕਤਾ ਸਭ ਤੋਂ ਮਹੱਤਵਪੂਰਨ ਮਾਪਦੰਡ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਵਿਰੋਧੀ ਪਾਰਟੀਆਂ ਦੀ ਏਕਤਾ ਨੂੰ ਲੈ ਕੇ ਵੀ ਚਿੰਤਤ ਹੈ।

ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਨੇ ਕਈ ਮੌਕਿਆਂ 'ਤੇ ਮੌਜੂਦਾ ਸਥਿਤੀ ਬਾਰੇ ਕਿਹਾ ਹੈ, ਕਿ ਕਾਂਗਰਸ ਇਕੱਲੀ ਇਸ ਸਰਕਾਰ ਦਾ ਸਾਹਮਣਾ ਨਹੀਂ ਕਰ ਸਕਦੀ। ਕਾਂਗਰਸ ਹਰ ਕੀਮਤ 'ਤੇ ਲੜੇਗੀ। ਇਸ ਨਾਲ ਲੜਨ ਲਈ ਵਿਰੋਧੀ ਧਿਰ ਦੀ ਏਕਤਾ ਦੀ ਲੋੜ ਹੋਵੇਗੀ। ਵੇਣੂਗੋਪਾਲ ਨੇ ਅੱਗੇ ਕਿਹਾ, "ਇਸ ਸਮੇਂ ਦੇਸ਼ ਦੇ ਹਾਲਾਤ ਹਰ ਕੋਈ ਜਾਣਦਾ ਹੈ, ਮੌਜੂਦਾ ਸਰਕਾਰ ਪੂਰੀ ਤਰ੍ਹਾਂ ਤਾਨਾਸ਼ਾਹੀ 'ਤੇ ਉਤਰ ਚੁੱਕੀ ਹੈ। ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਵਰਗੀ ਸਥਿਤੀ ਹੈ।

ਇਸ ਤਾਨਾਸ਼ਾਹੀ ਸਰਕਾਰ ਨਾਲ ਲੜਨਾ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਲਈ ਇੱਕ ਵੱਡਾ ਕੰਮ ਹੈ। ਵੇਣੂਗੋਪਾਲ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਯਾਤਰਾ ਨੇ ਵਰਕਰਾਂ ਵਿੱਚ ਜੋਸ਼ ਭਰ ਦਿੱਤਾ ਹੈ ਅਤੇ ਅਸੀਂ ਜਲਦੀ ਹੀ ਮੋਦੀ ਸਰਕਾਰ ਵਿਰੁੱਧ ਨੀਤੀਆਂ ਅਤੇ ਯੋਜਨਾਵਾਂ ਬਣਾਵਾਂਗੇ, ਤਾਂ ਜੋ ਇਸ ਨੂੰ ਜੜ੍ਹੋਂ ਪੁੱਟਿਆ ਜਾ ਸਕੇ।

ਰਾਜਸਥਾਨ ਦੇ ਉਦੈਪੁਰ 'ਚ ਚਿੰਤਨ ਸ਼ਿਵਿਰ ਦੌਰਾਨ ਕਾਂਗਰਸ ਦੇ 50 ਅੰਡਰ 50 ਮੰਤਰ 'ਤੇ ਬੋਲਦੇ ਹੋਏ ਵੇਣੂਗੋਪਾਲ ਨੇ ਅੱਗੇ ਕਿਹਾ, 'ਅਸੀਂ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਪਾਰਟੀ ਦੇ ਅਹੁਦੇਦਾਰਾਂ 'ਚ 50 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਨੁਮਾਇੰਦਗੀ ਹੋਣੀ ਚਾਹੀਦੀ ਹੈ, ਅਸੀਂ ਇਸ ਨੂੰ 15 ਦਿਨਾਂ ਦੇ ਅੰਦਰ ਨਹੀਂ ਕਰ ਸਕਦੇ । ਸਾਡਾ ਵਿਚਾਰ ਹੈ ਕਿ ਪਾਰਟੀ ਦੇ 50 ਫੀਸਦੀ ਅਹੁਦੇਦਾਰਾਂ ਦੀ ਉਮਰ 50 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਵੇਣੂਗੋਪਾਲ ਨੇ ਕਿਹਾ ਕਿ ਭਾਜਪਾ ਵਿਰੁੱਧ ਡਿੱਗ ਰਹੀਆਂ ਵੋਟਾਂ ਨੂੰ ਵੰਡਣ ਤੋਂ ਰੋਕਣ ਲਈ ਵਿਰੋਧੀ ਪਾਰਟੀਆਂ ਦੀ ਏਕਤਾ ਸਭ ਤੋਂ ਮਹੱਤਵਪੂਰਨ ਹੈ।

Related Stories

No stories found.
logo
Punjab Today
www.punjabtoday.com