ਰਾਹੁਲ ਨੇ ਫੜ੍ਹਿਆ ਪੂਨਮ ਕੌਰ ਦਾ ਹੱਥ, ਸ਼ਿਵ ਸੈਨਾ ਨੇ ਦਿੱਤਾ ਰਾਹੁਲ ਦਾ ਸਾਥ

ਜੈਰਾਮ ਰਮੇਸ਼ ਨੇ ਬੀਜੇਪੀ ਦੀ ਪ੍ਰੀਤੀ ਗਾਂਧੀ ਨੂੰ 'ਵਿਗੜੇ ਅਤੇ ਬਿਮਾਰ ਦਿਮਾਗ' ਵਾਲੀ ਔਰਤ ਦੱਸਿਆ ਹੈ। ਭਾਜਪਾ ਨੇਤਾ ਪ੍ਰੀਤੀ ਗਾਂਧੀ ਨੇ ਤਸਵੀਰ ਪੋਸਟ ਕਰਦੇ ਹੋਏ ਕਥਿਤ ਤੌਰ 'ਤੇ ਅਪਮਾਨਜਨਕ ਟਿੱਪਣੀ ਕੀਤੀ ਸੀ।
ਰਾਹੁਲ ਨੇ ਫੜ੍ਹਿਆ ਪੂਨਮ ਕੌਰ ਦਾ ਹੱਥ, ਸ਼ਿਵ ਸੈਨਾ ਨੇ ਦਿੱਤਾ ਰਾਹੁਲ ਦਾ ਸਾਥ

ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਨੂੰ ਇਕ ਵੱਡਾ ਹੁੰਗਾਰਾ ਮਿਲ ਰਿਹਾ ਹੈ। ਤੇਲੰਗਾਨਾ 'ਚ 'ਭਾਰਤ ਜੋੜੋ ਯਾਤਰਾ' ਦੌਰਾਨ ਰਾਹੁਲ ਗਾਂਧੀ ਵੱਲੋਂ ਅਦਾਕਾਰਾ ਪੂਨਮ ਕੌਰ ਦਾ ਹੱਥ ਫੜਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਸ਼ਨੀਵਾਰ ਨੂੰ ਭਾਜਪਾ ਨੇਤਾ ਪ੍ਰੀਤੀ ਗਾਂਧੀ ਨੇ ਤਸਵੀਰ ਪੋਸਟ ਕਰਦੇ ਹੋਏ ਕਥਿਤ ਤੌਰ 'ਤੇ ਅਪਮਾਨਜਨਕ ਟਿੱਪਣੀ ਕੀਤੀ ਸੀ।

ਪੂਨਮ ਕੌਰ ਨੇ ਵੀ ਉਸ ਦਾ ਜਵਾਬ ਦਿੱਤਾ ਹੈ। ਅਦਾਕਾਰਾ ਨੇ ਦੱਸਿਆ ਹੈ ਕਿ ਰਾਹੁਲ ਨੇ ਉਸ ਦਾ ਹੱਥ ਕਿਉਂ ਫੜਿਆ ਸੀ। ਉਸਨੇ ਕਿਹਾ ਹੈ ਕਿ ਜਦੋਂ ਉਹ ਲਗਭਗ ਫਿਸਲ ਗਈ ਅਤੇ ਡਿੱਗ ਪਈ ਤਾਂ ਰਾਹੁਲ ਗਾਂਧੀ ਨੇ ਉਸਦਾ ਹੱਥ ਫੜਿਆ ਅਤੇ ਉਸਨੂੰ ਸੰਭਾਲਿਆ। ਉਨ੍ਹਾਂ ਅੱਗੇ ਲਿਖਿਆ, "ਇਹ ਬਿਲਕੁਲ ਔਰਤਾਂ ਦਾ ਅਪਮਾਨ ਹੈ, ਯਾਦ ਰੱਖੋ ਪ੍ਰਧਾਨ ਮੰਤਰੀ ਨੇ ਮਹਿਲਾ ਸ਼ਕਤੀ ਦੀ ਗੱਲ ਕੀਤੀ ਸੀ।" ਇਸ ਦੇ ਨਾਲ ਹੀ ਜੈਰਾਮ ਰਮੇਸ਼ ਨੇ ਪ੍ਰੀਤੀ ਗਾਂਧੀ ਨੂੰ 'ਵਿਗੜੇ ਅਤੇ ਬਿਮਾਰ ਦਿਮਾਗ' ਵਾਲੀ ਔਰਤ ਦੱਸਿਆ ਹੈ।

ਕਾਂਗਰਸ ਦੀ ਬੁਲਾਰਾ ਸੁਪ੍ਰੀਆ ਸ਼੍ਰਨੇਤ ਨੇ ਕਿਹਾ ਕਿ ਰਾਹੁਲ ਗਾਂਧੀ ਅਸਲ ਵਿਚ ਆਪਣੇ ਦਾਦਾ ਜੀ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਦੇਸ਼ ਨੂੰ ਇਕਜੁੱਟ ਕਰ ਰਹੇ ਹਨ। ਪਵਨ ਖੇੜਾ ਨੇ ਲਿਖਿਆ, 'ਪ੍ਰੀਤਿ ਗਾਂਧੀ ਨੂੰ ਇਲਾਜ ਦੀ ਜ਼ਰੂਰਤ ਹੈ, ਤੁਹਾਡੀ ਮਾਨਸਿਕ ਸਥਿਤੀ ਤੁਹਾਡੇ ਪਰਿਵਾਰ ਅਤੇ ਦੋਸਤਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ।' ਇਸ ਦੌਰਾਨ ਊਧਵ ਠਾਕਰੇ ਦੇ ਸ਼ਿਵ ਸੈਨਾ ਕੈਂਪ ਦੀ ਆਗੂ ਪ੍ਰਿਅੰਕਾ ਚਤੁਰਵੇਦੀ ਨੇ ਵੀ ਸਖ਼ਤ ਰੁਖ਼ ਅਪਣਾਉਂਦੇ ਹੋਏ ਪੂਨਮ ਕੌਰ ਦਾ ਬਚਾਅ ਕੀਤਾ।

ਉਨ੍ਹਾਂ ਕਿਹਾ, ''ਜੇਕਰ ਤੁਹਾਡਾ ਮਤਲਬ ਇਹ ਹੈ ਕਿ ਔਰਤਾਂ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਕੇ ਦੇਸ਼ ਨੂੰ ਅੱਗੇ ਲਿਜਾਣ ਦੀ ਪ੍ਰੇਰਨਾ ਦਿੰਦੀਆਂ ਹਨ ਤਾਂ ਪੰਡਿਤ ਨਹਿਰੂ ਦਾ ਹੀ ਨਹੀਂ, ਬਾਬਾ ਸਾਹਿਬ ਅੰਬੇਡਕਰ ਅਤੇ ਸਾਰੇ ਆਜ਼ਾਦੀ ਘੁਲਾਟੀਆਂ ਦਾ ਬਰਾਬਰ ਦਾ ਭਾਰਤ ਦਾ ਸੁਪਨਾ ਵੀ ਸਾਕਾਰ ਹੋ ਜਾਵੇਗਾ।" ਕਾਂਗਰਸ ਦੇ ਸੰਸਦ ਮੈਂਬਰ ਜੋਤਿਮਣੀ ਨੇ ਕਿਹਾ ਕਿ ਭਾਜਪਾ ਦੀ ਪ੍ਰੀਤੀ ਗਾਂਧੀ ਇਕ ਅਜਿਹੀ ਵਿਚਾਰਧਾਰਾ ਦੀ ਸ਼ਿਕਾਰ ਹੈ, ਜੋ ਔਰਤਾਂ ਨੂੰ ਇਸ ਪੱਧਰ ਤੱਕ ਲੈ ਜਾ ਸਕਦੀ ਹੈ।

ਅਦਾਕਾਰਾ ਪੂਨਮ ਕੌਰ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਈ ਅਤੇ ਰਾਹੁਲ ਗਾਂਧੀ ਨਾਲ ਚੱਲੀ। ਅਭਿਨੇਤਰੀ ਨੇ ਲਿਖਿਆ, "ਔਰਤਾਂ ਪ੍ਰਤੀ ਉਨ੍ਹਾਂ ਦੀ ਚਿੰਤਾ, ਸਨਮਾਨ ਅਤੇ ਸੁਰੱਖਿਆਤਮਕ ਸੁਭਾਅ ਮੇਰੇ ਦਿਲ ਨੂੰ ਛੂਹ ਗਿਆ। ਮੈਂ ਬੁਨਕਰਾਂ ਦੇ ਮੁੱਦਿਆਂ 'ਤੇ ਜੁਲਾਹੇ ਦੀ ਟੀਮ ਨਾਲ ਗੱਲ ਕਰਨ ਲਈ ਰਾਹੁਲ ਗਾਂਧੀ ਦਾ ਦਿਲੋਂ ਧੰਨਵਾਦ ਕਰਦੀ ਹਾਂ।"

Related Stories

No stories found.
Punjab Today
www.punjabtoday.com