ਕਾਂਗਰਸ ਪ੍ਰਿਅੰਕਾ ਗਾਂਧੀ ਨੂੰ ਰਾਜ ਸਭਾ ਭੇਜਣ ਦੀ ਕਰ ਰਹੀ ਹੈ ਕੋਸ਼ਿਸ਼

ਕਾਂਗਰਸ ਦੇ ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਪ੍ਰਿਅੰਕਾ ਗਾਂਧੀ ਨੂੰ ਰਾਜ ਸਭਾ 'ਚ ਭੇਜਿਆ ਜਾਣਾ ਚਾਹੀਦਾ ਹੈ, ਤਾਂ ਜੋ ਉਹ ਸੰਸਦ 'ਚ ਪਾਰਟੀ ਦਾ ਪੱਖ ਬੁਲੰਦ ਕਰ ਸਕਣ।
ਕਾਂਗਰਸ ਪ੍ਰਿਅੰਕਾ ਗਾਂਧੀ ਨੂੰ ਰਾਜ ਸਭਾ ਭੇਜਣ ਦੀ ਕਰ ਰਹੀ ਹੈ ਕੋਸ਼ਿਸ਼

ਕਾਂਗਰਸ ਪਾਰਟੀ ਨੂੰ ਪ੍ਰਿਅੰਕਾ ਗਾਂਧੀ ਤੋਂ ਵਿਧਾਨਸਭਾ ਚੋਣਾਂ ਵਿਚ ਬਹੁੱਤ ਉਮੀਦਾਂ ਸਨ,ਪਰ ਪ੍ਰਿਅੰਕਾ ਗਾਂਧੀ ਯੂਪੀ ਵਿਚ ਪਾਰਟੀ ਨੂੰ ਜਿੱਤ ਨਹੀਂ ਦਿਲਾਂ ਸਕੀ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਰਾਜ ਸਭਾ ਭੇਜਣ ਲਈ ਕਾਂਗਰਸ ਵਿੱਚ ਚਰਚਾ ਚੱਲ ਰਹੀ ਹੈ। ਪ੍ਰਿਅੰਕਾ ਗਾਂਧੀ 2017 ਤੋਂ ਸਰਗਰਮ ਰਾਜਨੀਤੀ ਵਿੱਚ ਹੈ ਅਤੇ ਉੱਤਰ ਪ੍ਰਦੇਸ਼ ਨੂੰ ਸੰਭਾਲ ਰਹੀ ਹੈ। ਪਰ ਅੱਜ ਤੱਕ ਉਹ ਕਿਸੇ ਵੀ ਸਦਨ ਦੀ ਮੈਂਬਰ ਨਹੀਂ ਹੈ। ਅਜਿਹੇ 'ਚ ਕਾਂਗਰਸ ਦੇ ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਪ੍ਰਿਅੰਕਾ ਗਾਂਧੀ ਨੂੰ ਰਾਜ ਸਭਾ 'ਚ ਭੇਜਿਆ ਜਾਣਾ ਚਾਹੀਦਾ ਹੈ, ਤਾਂ ਜੋ ਉਹ ਸੰਸਦ 'ਚ ਪਾਰਟੀ ਦਾ ਪੱਖ ਬੁਲੰਦ ਕਰ ਸਕਣ।

ਆਗਾਮੀ ਰਾਜ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਲੀਡਰਸ਼ਿਪ ਅਤੇ ਸੂਬਾਈ ਇਕਾਈਆਂ ਵਿਚਾਲੇ ਇਸ ਸਮੇਂ ਚਰਚਾ ਚੱਲ ਰਹੀ ਹੈ। ਹਰਿਆਣਾ, ਰਾਜਸਥਾਨ, ਕਰਨਾਟਕ, ਤਾਮਿਲਨਾਡੂ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਵਿੱਚ ਕਾਂਗਰਸ ਕੁਝ ਸੀਟਾਂ ਜਿੱਤਣ ਦੀ ਸਥਿਤੀ ਵਿੱਚ ਹੈ। ਫਿਲਹਾਲ ਇਨ੍ਹਾਂ ਸੀਟਾਂ ਤੋਂ ਕਿਹੜੇ-ਕਿਹੜੇ ਨੇਤਾਵਾਂ ਨੂੰ ਮੌਕਾ ਦਿੱਤਾ ਜਾਵੇ, ਇਸ 'ਤੇ ਚਰਚਾ ਚੱਲ ਰਹੀ ਹੈ। ਇਸ ਦੌਰਾਨ ਕੁਝ ਨੇਤਾਵਾਂ ਨੇ ਪ੍ਰਿਅੰਕਾ ਗਾਂਧੀ ਨੂੰ ਉਪਰਲੇ ਸਦਨ ਵਿਚ ਭੇਜਣ ਦਾ ਪ੍ਰਸਤਾਵ ਰੱਖਿਆ ਹੈ। ਹਾਲਾਂਕਿ ਅਜੇ ਤੱਕ ਪ੍ਰਿਅੰਕਾ ਗਾਂਧੀ ਜਾਂ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੇ ਇਸ ਬਾਰੇ ਕੁਝ ਨਹੀਂ ਕਿਹਾ ਹੈ।

ਪਾਰਟੀ ਦੇ ਕਿਸੇ ਹੋਰ ਆਗੂ ਨੇ ਇਸ 'ਤੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਪਰ ਅੰਦਰੂਨੀ ਚਰਚਾ ਤੇਜ਼ ਹੋ ਰਹੀ ਹੈ। ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਿਯੰਕਾ ਗਾਂਧੀ ਨੂੰ ਅਮੇਠੀ ਜਾਂ ਰਾਏਬਰੇਲੀ ਤੋਂ ਲੋਕ ਸਭਾ ਚੋਣ ਲੜਨ ਬਾਰੇ ਵੀ ਪਹਿਲਾਂ ਵਿਚਾਰ ਕੀਤਾ ਜਾ ਰਿਹਾ ਸੀ। ਪਰ ਹੁਣ ਇਸ 'ਤੇ ਮਨ ਬਦਲਦਾ ਨਜ਼ਰ ਆ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਉੱਤਰ ਪ੍ਰਦੇਸ਼ 'ਚ ਕਾਂਗਰਸ ਦੀ ਹਾਲਤ 'ਚ ਇਨ੍ਹਾਂ ਸੀਟਾਂ 'ਤੇ ਲੋਕ ਸਭਾ ਚੋਣਾਂ ਜਿੱਤਣਾ ਵੀ ਜ਼ੋਖਮ ਭਰਿਆ ਹੈ, ਜੋ ਕਦੇ ਗਾਂਧੀ-ਨਹਿਰੂ ਪਰਿਵਾਰ ਦਾ ਗੜ੍ਹ ਰਿਹਾ ਹੈ। ਪਰ ਹੁਣ ਅਮੇਠੀ ਅਤੇ ਰਾਏ ਬਰੇਲੀ ਵਿਚ ਕਾਂਗਰਸ ਦੇ ਹਾਲਾਤ ਠੀਕ ਨਹੀਂ ਹਨ।

ਰਾਹੁਲ ਗਾਂਧੀ ਨੂੰ ਖੁਦ 2019 ਵਿਚ ਅਮੇਠੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਸੋਨੀਆ ਗਾਂਧੀ ਦੀ ਜਿੱਤ ਦਾ ਫਰਕ ਵੀ ਕਾਫੀ ਘੱਟ ਗਿਆ ਸੀ। ਅਜਿਹੇ 'ਚ ਕਾਂਗਰਸ ਪ੍ਰਿਅੰਕਾ ਗਾਂਧੀ ਨੂੰ ਚੋਣ ਮੈਦਾਨ 'ਚ ਉਤਾਰ ਕੇ ਸੰਭਾਵਨਾਵਾਂ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦੀ। ਜੇਕਰ ਉਹ ਨਹੀਂ ਜਿੱਤਦੀ ਤਾਂ ਉਸ ਦੀਆਂ ਭਵਿੱਖੀ ਸਿਆਸੀ ਸੰਭਾਵਨਾਵਾਂ 'ਤੇ ਵੀ ਅਸਰ ਪਵੇਗਾ। ਇਸੇ ਕਰਕੇ ਕਾਂਗਰਸ ਉਸ ਨੂੰ ਪਹਿਲੇ ਹੀ ਮੁਕਾਬਲੇ ਵਿੱਚ ਕੋਈ ਸਖ਼ਤ ਮੈਦਾਨ ਨਹੀਂ ਦੇਣਾ ਚਾਹੁੰਦੀ। ਰਾਜਸਥਾਨ, ਕਰਨਾਟਕ ਸਮੇਤ ਕਈ ਰਾਜਾਂ ਦੇ ਆਗੂਆਂ ਨੇ ਹਾਈਕਮਾਂਡ ਕੋਲ ਇੱਛਾ ਪ੍ਰਗਟਾਈ ਹੈ ਕਿ ਜੇਕਰ ਪ੍ਰਿਅੰਕਾ ਗਾਂਧੀ ਉਨ੍ਹਾਂ ਦੀ ਥਾਂ ਤੋਂ ਰਾਜ ਸਭਾ ਵਿੱਚ ਜਾਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ।

Related Stories

No stories found.
logo
Punjab Today
www.punjabtoday.com