ਜੋਸ਼ੀਮਠ 'ਚ 50 ਹੋਰ ਘਰਾਂ ਵਿੱਚ ਤਰੇੜਾਂ, ਹੋਟਲਾਂ 'ਚ ਵੀ ਤਰੇੜਾਂ

ਪ੍ਰਸ਼ਾਸਨ ਦੇ ਐਲਾਨ ਦੇ ਬਾਵਜੂਦ ਲੋਕ ਘਰੋਂ ਨਿਕਲਣ ਨੂੰ ਤਿਆਰ ਨਹੀਂ ਹਨ। ਲੋਕ ਨਾਰਾਜ਼ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਮੁਆਵਜ਼ਾ ਤੈਅ ਕੀਤੇ ਬਿਨਾਂ ਉਹ ਆਪਣੀ ਜਾਇਦਾਦ ਕਿਵੇਂ ਛੱਡ ਸਕਦੇ ਹਨ।
ਜੋਸ਼ੀਮਠ 'ਚ 50 ਹੋਰ ਘਰਾਂ ਵਿੱਚ ਤਰੇੜਾਂ, ਹੋਟਲਾਂ 'ਚ ਵੀ ਤਰੇੜਾਂ

ਉੱਤਰਾਖੰਡ ਦੇ ਜੋਸ਼ੀਮਠ 'ਚ ਹਾਲਾਤ ਦਿਨ ਪ੍ਰਤੀਦਿਨ ਹੋਰ ਖਰਾਬ ਹੁੰਦੇ ਜਾ ਰਹੇ ਹਨ । ਪਿਛਲੇ 24 ਘੰਟਿਆਂ ਵਿੱਚ ਇੱਥੇ 50 ਤੋਂ ਵੱਧ ਹੋਰ ਘਰਾਂ ਵਿੱਚ ਤਰੇੜਾਂ ਦੇਖੀਆਂ ਗਈਆਂ ਹਨ। ਪਹਿਲਾਂ ਇਹ ਅੰਕੜਾ 723 ਸੀ। ਦੂਜੇ ਪਾਸੇ ਸੀਐਮ ਪੁਸ਼ਕਰ ਸਿੰਘ ਧਾਮੀ ਨੇ ਜੋਸ਼ੀਮੱਠ ਵਿੱਚ ਰਾਤ ਕੱਟੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ।

ਵੀਰਵਾਰ ਨੂੰ ਜ਼ਮੀਨ ਖਿਸਕਣ ਸਬੰਧੀ ਅਧਿਕਾਰੀਆਂ ਅਤੇ ਪਾਰਟੀ ਆਗੂਆਂ ਨਾਲ ਕਈ ਮੀਟਿੰਗਾਂ ਕਰਨਗੇ। ਇਸ ਦੌਰਾਨ ਜੋਸ਼ੀਮਠ 'ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਨੇ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਪ੍ਰਸ਼ਾਸਨ ਦੇ ਐਲਾਨ ਦੇ ਬਾਵਜੂਦ ਲੋਕ ਘਰੋਂ ਨਿਕਲਣ ਨੂੰ ਤਿਆਰ ਨਹੀਂ ਹਨ। ਲੋਕ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੁਆਵਜ਼ਾ ਤੈਅ ਕੀਤੇ ਬਿਨਾਂ ਉਹ ਆਪਣੀ ਜਾਇਦਾਦ ਕਿਵੇਂ ਛੱਡ ਸਕਦੇ ਹਨ।

ਕੁਝ ਲੋਕਾਂ ਨੂੰ ਹੋਟਲਾਂ 'ਚ ਸ਼ਿਫਟ ਕਰ ਦਿੱਤਾ ਗਿਆ। ਪਰ ਉੱਥੇ ਵੀ ਤਰੇੜਾਂ ਸਨ। ਇਸ ਨਾਲ ਲੋਕਾਂ 'ਚ ਰੋਸ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਮਰਨਾ ਹੈ ਤਾਂ ਅਸੀਂ ਆਪਣੇ ਘਰਾਂ ਵਿੱਚ ਹੀ ਮਰਨਾ ਪਸੰਦ ਕਰਾਂਗੇ। ਲੋਕ ਇਲਜ਼ਾਮ ਲਗਾਉਂਦੇ ਹਨ ਕਿ ਸਭ ਕੁਝ ਅਜਿਹਾ ਨਹੀਂ ਹੈ ਜਿਵੇਂ ਲੱਗਦਾ ਹੈ। ਇੱਕ ਕਮਰੇ ਵਿੱਚ ਤਿੰਨ ਪਰਿਵਾਰ ਰਹਿ ਰਹੇ ਹਨ। ਸਰਦੀਆਂ ਦੀਆਂ ਠੰਡੀਆਂ ਰਾਤਾਂ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਲਈ ਭਿਆਨਕ ਸੁਪਨਾ ਸਾਬਤ ਹੋ ਰਹੀਆਂ ਹਨ। ਸਵੇਰ ਵੇਲੇ ਇਨ੍ਹਾਂ ਵਿੱਚੋਂ ਬਹੁਤੇ ਪਰਿਵਾਰ ਆਪਣੇ ਘਰਾਂ ਦੇ ਵਰਾਂਡੇ ਵਿੱਚ ਆ ਕੇ ਬੈਠ ਜਾਂਦੇ ਹਨ।

ਸਿੰਘਦੁਆਰ ਦੇ ਰਮੇਸ਼ ਸਿੰਘ ਨੇਗੀ ਨੇ ਦੱਸਿਆ ਕਿ ਸਰਵੇਖਣ ਟੀਮ ਨੇ ਮੰਗਲਵਾਰ ਨੂੰ ਉਨ੍ਹਾਂ ਦੇ ਘਰ ਨੂੰ ਸੁਰੱਖਿਅਤ ਐਲਾਨ ਦਿੱਤਾ। ਰਮੇਸ਼ ਬੁੱਧਵਾਰ ਨੂੰ ਕੰਮ 'ਤੇ ਗਿਆ ਸੀ। ਦੁਪਹਿਰ ਵੇਲੇ ਉਸਦੀ ਪਤਨੀ ਨੇ ਫੋਨ ਕਰਕੇ ਦੱਸਿਆ ਕਿ ਸਰਵੇ ਟੀਮ ਆ ਗਈ ਹੈ ਅਤੇ ਅੱਧੇ ਘੰਟੇ ਵਿੱਚ ਘਰ ਖਾਲੀ ਕਰਨ ਲਈ ਕਹਿ ਰਹੀ ਹੈ। ਰਮੇਸ਼ ਤੁਰੰਤ ਘਰ ਪਹੁੰਚਿਆ ਤਾਂ ਪਤਨੀ ਅਤੇ ਬੱਚੇ ਰੋ ਰਹੇ ਸਨ। ਅੱਧੇ ਘੰਟੇ ਵਿੱਚ ਘਰ ਕਿਵੇਂ ਖਾਲੀ ਕਰਨਾ ਹੈ। ਅਸੀਂ ਕਿੱਥੇ ਜਾਵਾਂਗੇ । ਆਸ-ਪਾਸ ਦੇ ਕੁਝ ਘਰਾਂ ਵਿੱਚ ਵੀ ਹਫੜਾ-ਦਫੜੀ ਮੱਚ ਗਈ। ਜੋਸ਼ੀਮਠ ਵਿੱਚ ਬਣੇ 500 ਤੋਂ ਵੱਧ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਹੁਣ ਤੱਕ 66 ਪਰਿਵਾਰ ਹਿਜਰਤ ਕਰ ਚੁੱਕੇ ਹਨ। ਸੁਰੱਖਿਆ ਦੇ ਮੱਦੇਨਜ਼ਰ 38 ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਜ਼ਮੀਨ ਖਿਸਕਣ ਤੋਂ ਬਾਅਦ ਜੋਸ਼ੀਮਠ 'ਚ ਏਸ਼ੀਆ ਦੇ ਸਭ ਤੋਂ ਲੰਬੇ ਰੋਪਵੇਅ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

Related Stories

No stories found.
logo
Punjab Today
www.punjabtoday.com