
ਸ਼ੁਭਮਨ ਗਿੱਲ ਦੋਹਰਾ ਸੈਂਕੜਾ ਲਗਾਉਣ ਤੋਂ ਬਾਅਦ ਅੱਜਕਲ ਸਭ ਤੋਂ ਜ਼ਿਆਦਾ ਚਰਚਾ ਦਾ ਕੇਂਦਰ ਬਣੇ ਹੋਏ ਹਨ। ਕ੍ਰਿਕਟਰ ਸ਼ੁਭਮਨ ਗਿੱਲ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਖਿਲਾਫ 208 ਦੌੜਾਂ ਦੀ ਰਿਕਾਰਡ ਤੋੜ ਪਾਰੀ ਖੇਡੀ ਸੀ। ਪਰ ਇਸ ਦੋਹਰੇ ਸੈਂਕੜੇ ਦੇ ਤੁਰੰਤ ਬਾਅਦ ਹੀ ਉਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਤਸਵੀਰ 'ਚ ਸ਼ੁਭਮਨ ਅਭਿਨੇਤਰੀ ਸੋਨਮ ਬਾਜਵਾ ਨਾਲ ਹੱਥ ਮਿਲਾਉਂਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਇਨ੍ਹਾਂ ਦੋਵਾਂ ਦਾ ਨਾਂ ਜੋੜਨਾ ਸ਼ੁਰੂ ਕਰ ਦਿੱਤਾ ਹੈ। ਜਿਸ ਤੋਂ ਬਾਅਦ ਅਦਾਕਾਰਾ ਨੇ ਟਵੀਟ ਕਰਕੇ ਲਿੰਕਅੱਪ ਦੀਆਂ ਖਬਰਾਂ ਨੂੰ ਸਾਫ ਤੌਰ 'ਤੇ ਗਲਤ ਦੱਸਿਆ। ਇੰਨਾ ਹੀ ਨਹੀਂ ਸੋਨਮ ਬਾਜਵਾ ਨੇ ਕ੍ਰਿਕਟਰ ਦੀ ਲਵ ਲਾਈਫ ਨੂੰ ਵੀ ਐਕਸਪੋਜ਼ ਕੀਤਾ ਹੈ।
ਸ਼ੁਭਮਨ ਗਿੱਲ ਕੁਝ ਦਿਨ ਪਹਿਲਾਂ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦੇ ਚੈਟ ਸ਼ੋਅ 'ਚ ਪਹੁੰਚੇ ਸਨ। ਬਾਅਦ ਵਿੱਚ ਇਸੇ ਸ਼ੋਅ ਦੀ ਇੱਕ ਤਸਵੀਰ 'ਜ਼ੇਵੀਅਰ ਅੰਕਲ' ਨਾਮ ਦੇ ਇੱਕ ਯੂਜਰ ਨੇ ਟਵਿੱਟਰ 'ਤੇ ਸ਼ੇਅਰ ਕੀਤੀ ਅਤੇ ਲਿਖਿਆ, 'ਗਿੱਲ ਦੀ ਬੈਕ ਟੂ ਬੈਕ ਸੈਂਚੁਰੀ ਦਾ ਕਾਰਨ'। ਜਿਸ ਤੋਂ ਬਾਅਦ ਹੋਰ ਯੂਜ਼ਰਸ ਨੇ ਵੀ ਇਨ੍ਹਾਂ ਦੋਵਾਂ ਦੇ ਲਿੰਕਅੱਪ ਦੀ ਗੱਲ ਸ਼ੁਰੂ ਕਰ ਦਿੱਤੀ। ਹਾਲਾਂਕਿ, ਜਿਵੇਂ ਹੀ ਸੋਨਮ ਬਾਜਵਾ ਨੂੰ ਇਸ ਗੱਲ ਦਾ ਪਤਾ ਲੱਗਾ, ਉਸਨੇ ਤੁਰੰਤ ਜ਼ੇਵੀਅਰ ਦੇ ਟਵੀਟ ਨੂੰ ਰੀਟਵੀਟ ਕੀਤਾ ਅਤੇ ਲਿਖਿਆ, 'ਇਹ ਸਾਰਾ ਦਾ ਝੂਠ ਹੈ।'
ਸੋਨਮ ਨੇ ਇਕ ਪੱਥਰ ਨਾਲ ਦੋ ਪੰਛੀਆਂ ਨੂੰ ਮਾਰਿਆ ਹੈ। ਇਕ ਤਾਂ ਉਸਨੇ ਸ਼ੁਭਮਨ ਨਾਲ ਰਿਸ਼ਤੇ ਨੂੰ ਗਲਤ ਦੱਸਿਆ ਅਤੇ ਦੂਜਾ 'ਸਾਰਾ' ਦਾ ਸੰਕੇਤ ਦੇ ਕੇ ਉਸ ਨੇ ਕ੍ਰਿਕਟਰ ਦੇ ਮਹਿਲਾ ਪ੍ਰੇਮ ਬਾਰੇ ਵੀ ਦੱਸਿਆ। ਸ਼ੁਭਮਨ ਗਿੱਲ ਨੇ ਵੀ ਚੈਟ ਸ਼ੋਅ 'ਚ ਸੋਨਮ ਬਾਜਵਾ ਦੇ ਸਾਹਮਣੇ 'ਸਾਰਾ' ਦੇ ਨਾਂ 'ਤੇ ਹਾਮੀ ਭਰ ਦਿੱਤੀ ਹੈ, ਪਰ ਫਿਰ ਵੀ ਪ੍ਰਸ਼ੰਸਕ ਉਲਝਣ 'ਚ ਹਨ। ਅਜਿਹਾ ਇਸ ਲਈ ਹੈ, ਕਿਉਂਕਿ ਸ਼ੁਭਮਨ ਦੇ ਪ੍ਰਸ਼ੰਸਕ ਇਹ ਸਮਝਣ ਤੋਂ ਅਸਮਰੱਥ ਹਨ ਕਿ ਇਹ ਕ੍ਰਿਕਟਰ ਸਾਰਾ ਅਲੀ ਖਾਨ ਨੂੰ ਡੇਟ ਕਰ ਰਿਹਾ ਹੈ ਜਾਂ ਸਾਰਾ ਤੇਂਦੁਲਕਰ ਨੂੰ ਡੇਟ ਕਰ ਰਿਹਾ ਹੈ। 23 ਸਾਲਾ ਸ਼ੁਭਮਨ ਨੂੰ ਸਾਰਾ ਅਲੀ ਖਾਨ ਨਾਲ ਕਈ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਨਾਂ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਨਾਲ ਵੀ ਜੁੜ ਚੁਕਿਆ ਹੈ।