ਦਲਾਈਲਾਮਾ ਦਾ 110 ਸਾਲ ਤੱਕ ਜੀਉਣ ਦਾ ਦਾਅਵਾ, 20 ਸਾਲ ਹੋਰ ਕਰਾਂਗਾ ਸੇਵਾ

ਦਲਾਈਲਾਮਾ ਨੇ ਕਿਹਾ ਕਿ ਮੇਰਾ ਜੀਵਨ ਬੁੱਧ ਧਰਮ ਨੂੰ ਸਮਰਪਿਤ ਰਿਹਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਅਜਿਹਾ ਹੀ ਰਹੇ, ਤਾਂ ਜੋ ਮੈਂ ਲੋਕ ਭਲਾਈ ਅਤੇ ਲੋਕ ਹਿੱਤਾਂ ਲਈ ਕੰਮ ਕਰਦਾ ਰਹਾਂ।
ਦਲਾਈਲਾਮਾ ਦਾ 110 ਸਾਲ ਤੱਕ ਜੀਉਣ ਦਾ ਦਾਅਵਾ, 20 ਸਾਲ ਹੋਰ ਕਰਾਂਗਾ ਸੇਵਾ
Tenzin Choejor
Updated on
2 min read

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਦੇ ਮੈਕਲੋਡਗੰਜ ਸਥਿਤ ਚੁਗਲਾਖੰਗ ਬੋਧੀ ਮੱਠ 'ਚ ਤਿੱਬਤੀਆਂ ਦੇ ਸਰਵਉੱਚ ਅਧਿਆਤਮਕ ਆਗੂ ਦਲਾਈ ਲਾਮਾ ਦੀ ਲੰਬੀ ਉਮਰ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਬੋਧੀ ਭਿਕਸ਼ੂਆਂ ਨੂੰ ਸੰਬੋਧਨ ਕਰਦਿਆਂ ਦਲਾਈ ਲਾਮਾ ਨੇ ਆਪਣੀ ਸਿਹਤ ਅਤੇ ਉਮਰ ਨੂੰ ਲੈ ਕੇ ਵੱਡਾ ਦਾਅਵਾ ਕੀਤਾ।

ਉਨ੍ਹਾਂ ਕਿਹਾ ਕਿ ਮੇਰੀ ਉਮਰ 87 ਸਾਲ ਹੈ, ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਤੰਦਰੁਸਤ ਹਾਂ। ਮੈਨੂੰ ਵਿਸ਼ਵਾਸ ਹੈ ਕਿ ਮੈਂ ਹੁਣ 20 ਸਾਲਾਂ ਤੋਂ ਵੱਧ ਜੀਵਾਂਗਾ। ਮੇਰਾ ਜੀਵਨ ਬੁੱਧ ਧਰਮ ਨੂੰ ਸਮਰਪਿਤ ਰਿਹਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਅਜਿਹਾ ਹੀ ਰਹੇ, ਤਾਂ ਜੋ ਮੈਂ ਲੋਕ ਭਲਾਈ ਅਤੇ ਲੋਕ ਹਿੱਤਾਂ ਲਈ ਕੰਮ ਕਰਦਾ ਰਹਾਂ। ਮੈਂ ਆਪਣਾ ਸਾਰਾ ਜੀਵਨ ਬੁੱਧ ਧਰਮ ਦੀ ਸੇਵਾ ਵਿੱਚ ਲਗਾ ਰਿਹਾ ਹਾਂ। ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜੁੜਿਆ ਰਹਾਂਗਾ ।

ਉਨ੍ਹਾਂ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਇਆ ਕਿ ਉਹ 100 ਤੋਂ 110 ਸਾਲ ਦੀ ਉਮਰ ਤੱਕ ਤੁਹਾਡੀ ਸੇਵਾ ਕਰਨਗੇ। ਮੇਰੇ ਕੋਲ ਇਹ ਸਵੈ-ਸ਼ਕਤੀ ਦੇ ਨਾਲ-ਨਾਲ ਪ੍ਰਾਰਥਨਾ ਵੀ ਹੈ। ਦਲਾਈ ਲਾਮਾ ਦੀ ਲੰਬੀ ਉਮਰ ਲਈ ਪ੍ਰਾਰਥਨਾ ਦਾ ਆਯੋਜਨ ਤਿੱਬਤੀ ਹੋਮਜ਼ ਫਾਊਂਡੇਸ਼ਨ ਅਤੇ ਸੀਐਸਟੀ ਮਸੂਰੀ ਦੇ ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ ਅਤੇ ਸਟਾਫ਼ ਦੇ ਨਾਲ-ਨਾਲ ਸੀਐਸਟੀ ਪੰਚਮੜੀ ਦੇ ਸਾਬਕਾ ਵਿਦਿਆਰਥੀ ਅਤੇ ਸਾਬਕਾ ਵੋਕੇਸ਼ਨਲ ਸਿਖਿਆਰਥੀਆਂ ਦੁਆਰਾ ਕੀਤਾ ਗਿਆ ਸੀ।

ਦਲਾਈਲਾਮਾ ਨੇ ਕਿਹਾ ਕਿ ਸਿਹਤ ਦੇ ਨਜ਼ਰੀਏ ਤੋਂ ਮੇਰਾ ਸਰੀਰ ਬਹੁਤ ਵਧੀਆ ਹੈ। ਭਾਵੇਂ ਗੋਡਿਆਂ ਵਿੱਚ ਕੁਝ ਦਰਦ ਹੁੰਦਾ ਹੈ, ਪਰ ਸਰੀਰ ਵਿੱਚ ਕੋਈ ਹੋਰ ਸਮੱਸਿਆ ਨਹੀਂ ਹੈ। ਤੁਸੀਂ ਸਾਰੇ ਮੇਰੀ ਲੰਬੀ ਉਮਰ ਲਈ ਅਰਦਾਸ ਕਰੋ, ਇਸ ਲਈ ਮੈਨੂੰ ਵੀ ਵਿਸ਼ਵਾਸ ਹੈ ਕਿ ਮੇਰੀ ਲੰਬੀ ਉਮਰ ਹੋਵੇ ਤਾਂ ਜੋ ਮੈਂ ਲੋਕ ਭਲਾਈ ਦੇ ਕੰਮ ਕਰ ਸਕਾਂ। ਇਸ ਲਈ ਬੋਧੀਚਿਤ ਪੈਦਾ ਕਰਨ ਤੋਂ ਬਾਅਦ, ਮੈਂ ਸਾਰੇ ਜੀਵਾਂ ਨੂੰ ਬੋਧੀਸਤਵ ਦੀ ਪ੍ਰਾਪਤੀ ਵੱਲ ਲੈ ਜਾਵਾਂਗਾ।

ਇਸ ਤੋਂ ਇਲਾਵਾ ਪਿੱਛਲੇ ਦਿਨੀ ਜਰਮਨੀ ਤੋਂ ਆਏ ਡੇਵਿਡ ਨੇ ਕਿਹਾ ਕਿ ਉਹ ਗਲਤ ਰਸਤੇ 'ਤੇ ਚੱਲ ਰਿਹਾ ਸੀ, ਪਰ ਹੁਣ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ ਕਿ ਉਸਨੂੰ ਇੱਥੇ ਦਲਾਈ ਲਾਮਾ ਦੇ ਪੈਰੋਕਾਰ ਬਣ ਕੇ ਉਨ੍ਹਾਂ ਦੀਆਂ ਸਿੱਖਿਆਵਾਂ ਸੁਣਨ ਦਾ ਮੌਕਾ ਮਿਲਿਆ ਹੈ। ਡੇਵਿਡ ਨੇ ਦੱਸਿਆ ਕਿ ਦਲਾਈਲਾਮਾ ਨੇ ਜੋ ਕਿਹਾ, ਉਸਦੇ ਹਰ ਸ਼ਬਦ ਨੂੰ ਦੱਸਣਾ ਮੁਸ਼ਕਲ ਹੈ, ਪਰ ਉਨ੍ਹਾਂ ਨੇ ਜੋ ਕਿਹਾ ਉਹ ਦਿਲ ਨੂੰ ਛੂਹ ਲੈਣ ਵਾਲਾ ਸੀ। ਡੇਵਿਡ ਨੇ ਕਿਹਾ ਕਿ ਅੱਜ ਮੈਂ ਧਰਮੀ ਮਾਰਗ 'ਤੇ ਚੱਲ ਰਿਹਾ ਹਾਂ ਅਤੇ ਇਹ ਸਭ ਦਲਾਈਲਾਮਾ ਦੀ ਬਦੌਲਤ ਹੀ ਸੰਭਵ ਹੋਇਆ ਹੈ।

Related Stories

No stories found.
logo
Punjab Today
www.punjabtoday.com