ਕਿਸਾਨ ਸਮਰਥਕ ਨੂੰ ਹਵਾਈ ਅੱਡੇ ਤੋਂ ਭੇਜਿਆ ਵਾਪਿਸ,ਹੋਇਆ ਵਿਰੋਧ

ਦਰਸ਼ਨ ਸਿੰਘ ਧਾਲੀਵਾਲ ਨੂੰ ਹਵਾਈ ਅੱਡੇ ਤੋਂ ਵਾਪਿਸ ਭੇਜਣ 'ਤੇ ਅਕਾਲੀਆਂਂ ਨੇ ਕੀਤਾ ਵਿਰੋਧ
ਕਿਸਾਨ ਸਮਰਥਕ ਨੂੰ ਹਵਾਈ ਅੱਡੇ ਤੋਂ ਭੇਜਿਆ ਵਾਪਿਸ,ਹੋਇਆ ਵਿਰੋਧ

26 ਅਕਤੁਬਰ 2021

ਕਿਸਾਨੀ ਸੰਘਰਸ਼ ਦੇ ਹਿੱਤ ਚ ਆਉਣ ਵਾਲੇ ਕਈ ਚਹਿਰੇ ਸੁਰਖਿਆਂ 'ਚ ਆਏ ਜਿਨ੍ਹਾਂ ਵਿਚੋਂ ਇਕ ਪ੍ਰਵਾਸੀ ਸਿੱਖ ਦਰਸ਼ਨ ਸਿੰਘ ਧਾਲੀਵਾਲ ਰੱਖੜਾ ਵੀ ਹੈ। ਜਿਸ ਨੇ ਕਿਸਾਨੀ ਸੰਘਰਸ਼ 'ਚ ਲੰਗਰ ਦੀ ਖੂਬ ਸੇਵਾ ਨਿਭਾਈ ਤੇ ਦਿਨ ਰਾਤ ਕਿਸਾਨਾ ਨਾਲ ਸਿੰਘੂ ਬਾਰਡਰ ਤੇ ਡਟਿਆ ਰਿਹਾ। ਪਰ ਕੁਝ ਵਕਤ ਬਾਅਦ ਆਪਣੇ ਕੰਮਕਾਰ ਦੇ ਸਿੱਲਸਿਲੇ ਨੂੰ ਲੈ ਕੇ ਵਿਦੇਸ਼ ਚਲੇ ਗਏ ਸੀ। ਜਦੋਂ ਮੁੜ ਦੁਬਾਰਾ ਭਾਰਤ ਪਰਤਨ ਲਗੇ ਭਾਰਤ ਸਰਕਾਰ ਨੇ ਉਸਨੂੰ ਹਵਾਈ ਅੱਡੇ ਤੋਂ ਹੀ ਵਿਦੇਸ਼ ਵਾਪਿਸ ਭੇਜ ਦਿੱਤਾ । ਦਰਅਸਲ ਦਰਸ਼ਨ ਧਾਲੀਵਾਲ ਆਪਣੇ ਕਿਸੇ ਘਰੇਲੂ ਵਿਆਹ 'ਚ ਸ਼ਾਮਿਲ ਹੋਣ ਲਈ ਭਾਰਤ ਆਏ ਸੀ ਪਰ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਵਾਪਿਸ ਭੇਜ ਦਿੱਤਾ ਜਿਸਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਭਾਰਤ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਸਰਕਾਰ ਦੇ ਇਸ ਰਵੱਈਏ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਆਪਣੇ ਪਰਿਵਾਰਕ ਮੈਂਬਰ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਭਾਰਤ ਆਉਣ ਸਮੇਂ ਸ. ਦਰਸ਼ਨ ਸਿੰਘ ਧਾਲੀਵਾਲ ਨੂੰ ਬਿਨਾ ਕਾਰਨ ਹਵਾਈ ਅੱਡੇ ਤੋਂ ਵਾਪਸ ਮੋੜਿਆ ਗਿਆ ਹੈ। ਇਹ ਸਿੱਖਾਂ ਨਾਲ ਵੱਡਾ ਵਿਤਕਰਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸ. ਦਰਸ਼ਨ ਸਿੰਘ ਰੱਖੜਾ ਨੂੰ ਕਿਸਾਨ ਸੰਘਰਸ਼ ਨਾਲ ਜੋੜ ਕੇ ਵਾਪਸ ਮੋੜਿਆ ਗਿਆ ਹੈ।

ਬੀਬੀ ਜਗੀਰ ਕੌਰ ਨੇ ਭਾਰਤ ਸਰਕਾਰ ਨੂੰ ਅਜਿਹੀਆਂ ਹਰਕਤਾਂ ਕਰਨ ਤੋਂ ਬਾਜ਼ ਆਉਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਅਜਿਹੇ ਕੋਝੇ ਹੱਥਕੰਡਿਆਂ ਤੋਂ ਨਾ ਰੁਕੀ ਤਾਂ ਇਸ ਨਾਲ ਹਾਲਾਤ ਖਰਾਬ ਹੋਣ ਵੱਲ ਵਧਣਗੇ। ਇਸ ਗੱਲ ਤੇ ਸੁਖਬੀਰ ਬਾਦਲ ਨੇ ਵੀ ਕੇਂਦਰ ਨੂੰ ਝਾੜ ਲਗਾਈ ਹੈ ਤੇ ਕਿਹਾ ਕਿ ਕੇਂਦਰ ਤਾਨਾਸ਼ਾਹੀ ਵਤੀਰਾ ਅਪਨਾ ਰਹੀ ਹੈ। ਤੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਦਰਸ਼ਨ ਸਿੰਘ ਧਾਲੀਵਾਲ ਨੂੰ ਮੁੜ ਵਾਪਿਸ ਬੁਲਾਇਆ ਜਾਵੇ।

Related Stories

No stories found.
logo
Punjab Today
www.punjabtoday.com