ਦਿੱਲੀ 'ਚ ਚੀਨੀ ਔਰਤ ਬੋਧੀ ਭਿਕਸ਼ੂ ਰੂਪ 'ਚ ਗ੍ਰਿਫਤਾਰ, ਜਾਸੂਸੀ ਦਾ ਸ਼ੱਕ

ਚੀਨੀ ਔਰਤ ਖ਼ਿਲਾਫ਼ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿ ਦਿੱਲੀ ਵਿੱਚ ਉਸਦੇ ਹੋਰ ਕਿੰਨੇ ਸਾਥੀ ਹਨ।
ਦਿੱਲੀ 'ਚ ਚੀਨੀ ਔਰਤ ਬੋਧੀ ਭਿਕਸ਼ੂ ਰੂਪ 'ਚ ਗ੍ਰਿਫਤਾਰ, ਜਾਸੂਸੀ ਦਾ ਸ਼ੱਕ

ਪਿੱਛਲੇ ਦਿਨੀ ਦਿੱਲੀ ਦੇ ਮਜਨੂੰ ਟਿਲਾ ਇਲਾਕੇ ਤੋਂ ਇੱਕ ਚੀਨੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦਿੱਲੀ ਪੁਲਿਸ ਵੱਲੋਂ ਫੜੀ ਗਈ ਚੀਨੀ ਔਰਤ ਬੋਧੀ ਭਿਕਸ਼ੂ ਦੇ ਰੂਪ ਵਿੱਚ ਰਾਜਧਾਨੀ ਵਿੱਚ ਰਹਿ ਰਹੀ ਸੀ। ਕੁੜੀ ਦਾ ਨਾਮ ਕਾਈ ਰੁਓ ਹੈ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮਹਿਲਾ ਨੂੰ ਸ਼ੱਕੀ ਇਸ਼ਾਰੇ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਔਰਤ ਜਾਸੂਸੀ ਲਈ ਭਾਰਤ ਆਈ ਸੀ। ਪੁਲਿਸ ਮੁਤਾਬਕ ਔਰਤ ਨੇਪਾਲੀ ਨਾਗਰਿਕ ਵਜੋਂ ਦਿੱਲੀ ਵਿੱਚ ਰਹਿ ਰਹੀ ਸੀ। ਉਸ ਖ਼ਿਲਾਫ਼ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿ ਦਿੱਲੀ ਵਿੱਚ ਉਸਦੇ ਹੋਰ ਕਿੰਨੇ ਸਾਥੀ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਔਰਤ ਦਾ ਨੇਪਾਲ ਦੇ ਰਸਤੇ ਭਾਰਤ ਵਿੱਚ ਦਾਖਲ ਹੋਣ ਦਾ ਸ਼ੱਕ ਹੈ, ਕਿਉਂਕਿ ਔਰਤ ਨੇ ਨੇਪਾਲੀ ਬੋਧੀ ਭਿਕਸ਼ੂ ਦਾ ਰੂਪ ਧਾਰਿਆ ਹੋਇਆ ਸੀ। ਔਰਤ ਕੋਲੋਂ ਕੁਝ ਦਸਤਾਵੇਜ਼ ਵੀ ਮਿਲੇ ਹਨ। ਮਹਿਲਾ ਨੇ ਆਈਡੀ ਵਿੱਚ ਆਪਣਾ ਨਾਮ ਡੋਲਮਾ ਲਾਮਾ ਅਤੇ ਪਤਾ ਕਾਠਮੰਡੂ ਦਾ ਲਿਖਿਆ ਹੋਇਆ ਹੈ, ਪਰ ਵਿਦੇਸ਼ੀ ਰਜਿਸਟ੍ਰੇਸ਼ਨ ਦਫ਼ਤਰ (ਐਫਆਰਆਰਓ) ਦੀ ਜਾਂਚ ਵਿੱਚ ਪਤਾ ਲੱਗਿਆ ਕਿ ਔਰਤ ਚੀਨ ਦੇ ਹੈਨਾਨ ਸੂਬੇ ਦੀ ਵਸਨੀਕ ਹੈ।

ਐਫਆਰਆਰਓ ਦੇ ਅਨੁਸਾਰ, ਔਰਤ ਚੀਨੀ ਪਾਸਪੋਰਟ 'ਤੇ 2019 ਵਿੱਚ ਭਾਰਤ ਆਈ ਸੀ। ਔਰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਚੀਨ ਦੀ ਕਮਿਊਨਿਸਟ ਪਾਰਟੀ ਦੇ ਆਗੂ ਉਸਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ। ਔਰਤ ਅੰਗਰੇਜ਼ੀ, ਚੀਨੀ ਅਤੇ ਨੇਪਾਲੀ ਭਾਸ਼ਾਵਾਂ ਜਾਣਦੀ ਹੈ। ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਰਾਜਸਥਾਨ ਇੰਟੈਲੀਜੈਂਸ ਨੇ ਜਾਸੂਸੀ ਦੇ ਦੋਸ਼ ਵਿੱਚ ਦਿੱਲੀ ਤੋਂ ਇੱਕ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਕਿਸਤਾਨੀ ਖੁਫੀਆ ਏਜੰਸੀ ਨੇ ਮੁਲਜ਼ਮਾਂ ਨੂੰ ਮੋਬਾਈਲ ਅਤੇ ਸਿਮ ਕਾਰਡ ਭੇਜੇ ਸਨ, ਜਿਨ੍ਹਾਂ ਰਾਹੀਂ ਉਹ ਜਾਣਕਾਰੀ ਭੇਜ ਸਕਦੇ ਸਨ। ਇਨ੍ਹਾਂ ਦਾ ਨੈੱਟਵਰਕ ਕਈ ਰਾਜਾਂ ਵਿੱਚ ਫੈਲਿਆ ਹੋਇਆ ਹੈ। ਇਹ ਜਾਸੂਸ 14 ਅਗਸਤ ਨੂੰ ਫੜਿਆ ਗਿਆ ਸੀ, ਜਿਸ ਦੀ ਗ੍ਰਿਫਤਾਰੀ ਐਤਵਾਰ ਨੂੰ ਦਿਖਾਈ ਗਈ ਹੈ। ਫਿਲਹਾਲ ਉਹ ਜੇਲ੍ਹ ਵਿੱਚ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਚੀਨੀ ਨਾਗਰਿਕ ਕਾਈ ਰੂਓ ਸਾਲ 2019 ਵਿੱਚ ਚੀਨੀ ਪਾਸਪੋਰਟ 'ਤੇ ਭਾਰਤ ਆਈ ਸੀ। ਔਰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਚੀਨ ਦੀ ਕਮਿਊਨਿਸਟ ਪਾਰਟੀ ਦੇ ਆਗੂ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ। ਔਰਤ ਅੰਗਰੇਜ਼ੀ, ਚੀਨੀ ਅਤੇ ਨੇਪਾਲੀ ਭਾਸ਼ਾਵਾਂ ਜਾਣਦੀ ਹੈ। ਫਿਲਹਾਲ ਵੱਖ-ਵੱਖ ਏਜੰਸੀਆਂ ਮਹਿਲਾ ਤੋਂ ਪੁੱਛਗਿੱਛ ਕਰ ਰਹੀਆਂ ਹਨ।

Related Stories

No stories found.
Punjab Today
www.punjabtoday.com