ਮਸ਼ਹੂਰ ਅਦਾਕਾਰਾ ਤਬੱਸੁਮ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦਿਹਾਂਤ

ਕਰੀਅਰ ਦੇ ਸਿਖਰ 'ਤੇ, ਤਬੱਸੁਮ ਨੇ ਰਾਮਾਨੰਦ ਸਾਗਰ ਦੀ ਰਾਮਾਇਣ ਵਿੱਚ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਅਰੁਣ ਗੋਵਿਲ ਦੇ ਵੱਡੇ ਭਰਾ ਵਿਜੇ ਗੋਵਿਲ ਨਾਲ ਵਿਆਹ ਕੀਤਾ ਅਤੇ ਅਰੁਣ ਗੋਵਿਲ ਦੀ ਭਾਬੀ ਬਣ ਗਈ ।
ਮਸ਼ਹੂਰ ਅਦਾਕਾਰਾ ਤਬੱਸੁਮ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦਿਹਾਂਤ

ਭਾਰਤੀ ਸਿਨੇਮਾ ਅਤੇ ਟੇਲੀਵਿਜਨ ਦੀ ਮਸ਼ਹੂਰ ਅਦਾਕਾਰਾ ਤਬੱਸੁਮ ਕਿਸੇ ਵੀ ਪਹਿਚਾਣ ਦੀ ਮੋਹਤਾਜ਼ ਨਹੀਂ ਹੈ। ਮਸ਼ਹੂਰ ਅਦਾਕਾਰਾ ਤਬੱਸੁਮ ਗੋਵਿਲ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਈ। ਅਦਾਕਾਰਾ 78 ਸਾਲ ਦੀ ਸੀ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਉਹ ਆਪਣੇ ਸ਼ੋਅ 'ਫੂਲ ਖਿਲੇ ਹੈਂ ਗੁਲਸ਼ਨ ਗੁਲਸ਼ਨ' ਲਈ ਮਸ਼ਹੂਰ ਹੋਈ ਸੀ। 21 ਨਵੰਬਰ ਨੂੰ ਸਾਂਤਾਕਰੂਜ਼ ਸਥਿਤ ਆਰੀਆ ਸਮਾਜ ਵਿੱਚ ਉਨ੍ਹਾਂ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਜਾਵੇਗਾ। ਸਿਨੇਮਾ ਤੋਂ ਇਲਾਵਾ ਟੀਵੀ ਦੀ ਦੁਨੀਆ 'ਚ ਵੀ ਤਬੱਸੁਮ ਦਾ ਨਾਂ ਕਾਫੀ ਉੱਚਾ ਰਿਹਾ ਹੈ। ਉਸਨੇ ਪਹਿਲਾ ਭਾਰਤੀ ਟੈਲੀਵਿਜ਼ਨ ਟਾਕ ਸ਼ੋਅ 'ਫੂਲ ਖਿਲੇ ਹੈ ਗੁਲਸ਼ਨ ਗੁਲਸ਼ਨ' ਸ਼ੁਰੂ ਕੀਤਾ। ਇਸ ਸ਼ੋਅ 'ਚ ਉਹ ਸਿਨੇਮਾ ਜਗਤ ਨਾਲ ਜੁੜੇ ਲੋਕਾਂ ਨਾਲ ਖਾਸ ਗੱਲਬਾਤ ਕਰਦੀ ਸੀ। ਅਦਾਕਾਰਾ ਦੇ ਇਸ ਸ਼ੋਅ ਨੂੰ ਕਾਫੀ ਪਿਆਰ ਮਿਲਿਆ। ਇਸ ਕਾਰਨ ਇਹ ਸ਼ੋਅ ਦੂਰਦਰਸ਼ਨ 'ਤੇ ਇਕ-ਦੋ ਨਹੀਂ ਸਗੋਂ 21 ਸਾਲਾਂ ਤੱਕ ਪ੍ਰਸਾਰਿਤ ਹੋਇਆ।

ਉਹ ਸਿਰਫ਼ ਤਿੰਨ ਸਾਲ ਦੀ ਸੀ, ਜਦੋਂ ਉਹ ਪਹਿਲੀ ਵਾਰ ਸਕ੍ਰੀਨ 'ਤੇ ਦਿਖਾਈ ਦਿੱਤੀ। ਉਨ੍ਹਾਂ ਨੇ ਸਾਲ 1947 'ਚ ਰਿਲੀਜ਼ ਹੋਈ ਫਿਲਮ 'ਮੇਰਾ ਸੁਹਾਗ' 'ਚ ਬਾਲ ਕਲਾਕਾਰ ਦੀ ਭੂਮਿਕਾ ਨਿਭਾਈ ਸੀ। ਤਬੱਸੁਮ ਨੇ ਫਿਲਮ 'ਦੀਦਾਰ' 'ਚ ਨਰਗਿਸ ਦੇ ਬਚਪਨ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਇਸ ਤੋਂ ਬਾਅਦ ਉਹ ਕਈ ਫਿਲਮਾਂ 'ਚ ਨਜ਼ਰ ਆਈ। ਆਪਣੇ ਕਰੀਅਰ ਦੇ ਸਿਖਰ 'ਤੇ, ਤਬੱਸੁਮ ਨੇ ਰਾਮਾਨੰਦ ਸਾਗਰ ਦੀ ਰਾਮਾਇਣ ਵਿੱਚ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਅਰੁਣ ਗੋਵਿਲ ਦੇ ਵੱਡੇ ਭਰਾ ਵਿਜੇ ਗੋਵਿਲ ਨਾਲ ਵਿਆਹ ਕੀਤਾ ਅਤੇ ਅਰੁਣ ਗੋਵਿਲ ਦੀ ਭਾਬੀ ਬਣ ਗਈ ਸੀ।

Related Stories

No stories found.
Punjab Today
www.punjabtoday.com