ਆਨਲਾਈਨ ਗੇਮ ਦੇ ਚੱਕਰ 'ਚ ਕਿਸਾਨ ਹੋਇਆ ਕੰਗਾਲ, ਮੁਆਵਜ਼ੇ ਦੇ 92 ਲੱਖ ਲੁੱਟੇ

ਸ਼੍ਰੀਨਿਵਾਸ ਰੈੱਡੀ ਦਾ ਪਰਿਵਾਰ ਅਸਲ ਵਿਚ ਕੰਗਾਲ ਹੋ ਗਿਆ ਹੈ, ਕਿਉਂਕਿ ਉਸਦੇ ਛੋਟੇ ਬੇਟੇ ਨੇ ਆਪਣੇ ਮੋਬਾਈਲ ਫੋਨ 'ਤੇ ਔਨਲਾਈਨ ਗੇਮਾਂ ਖੇਡਦੇ ਹੋਏ ਉਸਦਾ ਸਾਰਾ ਪੈਸਾ ਗੁਆ ਦਿੱਤਾ।
ਆਨਲਾਈਨ ਗੇਮ ਦੇ ਚੱਕਰ 'ਚ ਕਿਸਾਨ ਹੋਇਆ ਕੰਗਾਲ, ਮੁਆਵਜ਼ੇ ਦੇ 92 ਲੱਖ ਲੁੱਟੇ
Updated on
2 min read

ਆਨਲਾਈਨ ਗੇਮ 'ਚ ਲੁੱਟਣ ਦੀਆਂ ਖਬਰਾਂ ਅਸੀਂ ਅਕਸਰ ਸੁਣਦੇ ਰਹਿੰਦੇ ਹਾਂ। ਹੈਦਰਾਬਾਦ ਵਿੱਚ ਇੱਕ ਕਿਸਾਨ ਨੂੰ 92 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜੋ ਉਸਨੂੰ ਸਰਕਾਰ ਦੁਆਰਾ ਐਕੁਆਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਵਜੋਂ ਪ੍ਰਾਪਤ ਹੋਇਆ ਸੀ ।

ਉਸਦੇ ਬੇਟੇ ਨੇ ਇੱਕ ਔਨਲਾਈਨ ਕੈਸੀਨੋ ਵਿੱਚ ਪੈਸੇ ਉਡਾ ਦਿੱਤੇ। ਤੇਲੰਗਾਨਾ ਦੇ ਰੰਗਾਰੇਡੀ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸ਼੍ਰੀਨਿਵਾਸ ਰੈੱਡੀ ਦਾ ਪਰਿਵਾਰ ਅਸਲ ਵਿਚ ਕੰਗਾਲ ਹੋ ਗਿਆ ਹੈ, ਕਿਉਂਕਿ ਉਸਦੇ ਛੋਟੇ ਬੇਟੇ ਨੇ ਆਪਣੇ ਮੋਬਾਈਲ ਫੋਨ 'ਤੇ ਔਨਲਾਈਨ ਗੇਮਾਂ ਖੇਡਦੇ ਹੋਏ ਉਸਦਾ ਸਾਰਾ ਪੈਸਾ ਗੁਆ ਦਿੱਤਾ ।

ਸ਼ਾਹਬਾਦ ਮੰਡਲ ਦੇ ਸੀਤਾਰਾਮਪੁਰ ਵਿਖੇ ਸ੍ਰੀਨਿਵਾਸ ਰੈੱਡੀ ਦੀ 10 ਏਕੜ ਜ਼ਮੀਨ ਸਰਕਾਰ ਨੇ ਹਾਲ ਹੀ ਵਿੱਚ ਤੇਲੰਗਾਨਾ ਰਾਜ ਉਦਯੋਗਿਕ ਬੁਨਿਆਦੀ ਢਾਂਚਾ ਨਿਗਮ (TSIIC) ਲਈ ਐਕੁਆਇਰ ਕੀਤੀ ਸੀ। ਉਸਨੂੰ 10.5 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 1.05 ਕਰੋੜ ਰੁਪਏ ਦਾ ਮੁਆਵਜ਼ਾ ਮਿਲਿਆ। ਇਸ ਪੈਸੇ ਨਾਲ ਉਹ ਹੈਦਰਾਬਾਦ ਦੇ ਬਾਹਰਵਾਰ ਸ਼ਮਸ਼ਾਬਾਦ ਮੰਡਲ ਦੇ ਮੱਲਾਪੁਰ ਵਿਖੇ ਅੱਧਾ ਏਕੜ ਜ਼ਮੀਨ ਖਰੀਦਣਾ ਚਾਹੁੰਦਾ ਸੀ। ਉਸਨੇ 70 ਲੱਖ ਰੁਪਏ ਦਾ ਸਮਝੌਤਾ ਕੀਤਾ ਸੀ ਅਤੇ 20 ਲੱਖ ਰੁਪਏ ਐਡਵਾਂਸ ਦੇ ਦਿੱਤੇ ਸਨ।

ਬਾਕੀ ਬਚੇ 85 ਲੱਖ ਰੁਪਏ 'ਚੋਂ ਸ਼੍ਰੀਨਿਵਾਸ ਰੈੱਡੀ ਨੇ 42.5 ਲੱਖ ਰੁਪਏ ਆਪਣੇ ਬੈਂਕ ਖਾਤੇ 'ਚ ਅਤੇ ਬਾਕੀ ਆਪਣੀ ਪਤਨੀ ਵਿਜੇਲਕਸ਼ਮੀ ਦੇ ਖਾਤੇ 'ਚ ਜਮ੍ਹਾ ਕਰਵਾਏ। ਜੋੜੇ ਦੇ ਛੋਟੇ ਬੇਟੇ ਹਰਸ਼ਵਰਧਨ ਰੈੱਡੀ, ਜੋ ਹੈਦਰਾਬਾਦ ਦੇ ਨਿਜ਼ਾਮ ਕਾਲਜ ਵਿੱਚ ਪਹਿਲੇ ਸਾਲ ਦਾ ਵਿਦਿਆਰਥੀ ਹੈ, ਨੇ ਆਪਣੇ ਖਾਤੇ ਵਿੱਚੋਂ ਪੈਸੇ ਟ੍ਰਾਂਸਫਰ ਕੀਤੇ। ਪਿਤਾ ਦੇ ਖਾਤੇ ਵਿੱਚੋਂ ਪੈਸੇ ਆਪਣੇ ਖਾਤੇ ਵਿੱਚ ਟਰਾਂਸਫਰ ਕਰਦਿਆਂ ਉਸਨੇ ਕਿਹਾ ਕਿ ਉਹ ਜ਼ਮੀਨ ਮਾਲਕ ਨੂੰ ਅਦਾ ਕਰ ਦਵੇਗਾ । ਜੋ ਪੈਸੇ ਜ਼ਮੀਨ ਦੇ ਬਕਾਏ ਕਲੀਅਰ ਕਰਨ ਲਈ ਦਿੱਤੇ ਜਾਣੇ ਸਨ।

ਕਿਸਾਨ ਦੇ ਪੜ੍ਹੇ-ਲਿਖੇ ਪੁੱਤਰ ਨੇ ਉਸ ਪੈਸੇ ਨੂੰ ਆਨਲਾਈਨ ਕੈਸੀਨੋ ਵਿੱਚ ਨਿਵੇਸ਼ ਕੀਤਾ। ਪੈਸੇ ਜਲਦੀ ਦੁੱਗਣੇ ਕਰਨ ਦੀ ਲਾਲਸਾ ਵਿੱਚ ਉਹ ਹੌਲੀ-ਹੌਲੀ ਮੁਆਵਜ਼ੇ ਵਜੋਂ ਮਿਲਣ ਵਾਲੀ ਰਕਮ ਦੇ ਨਾਲ-ਨਾਲ ਘਰ ਦਾ ਪੈਸਾ ਵੀ ਦਾਅ 'ਤੇ ਲਾਉਂਦਾ ਰਿਹਾ। ਅੰਤ 'ਚ ਉਸਨੂੰ ਗੇਮ ਖੇਡਣ ਦੀ ਪ੍ਰਕਿਰਿਆ 'ਚ ਕਰੀਬ 92 ਲੱਖ ਰੁਪਏ ਦਾ ਨੁਕਸਾਨ ਹੋਇਆ। ਇਸ ਦੇ ਨਾਲ ਹੀ ਪਿਤਾ ਦਾ ਜ਼ਮੀਨ ਦੇ ਨਾਲ-ਨਾਲ ਪੈਸਾ ਵੀ ਖਤਮ ਹੋ ਗਿਆ ਅਤੇ ਹੁਣ ਹਾਲਾਤ ਕੰਗਾਲ ਵਰਗੇ ਹੋ ਗਏ ਹਨ।

Related Stories

No stories found.
logo
Punjab Today
www.punjabtoday.com